ਵਿਟਾਮਿਨ ਈ ਕੈਪਸੂਲ ਦੇ ਫਾਇਦੇ

Sunday, Feb 26, 2017 - 02:12 PM (IST)

 ਵਿਟਾਮਿਨ ਈ ਕੈਪਸੂਲ ਦੇ ਫਾਇਦੇ

ਨਵੀਂ ਦਿੱਲੀ—ਸਾਡੀ ਚਮੜੀ ਅਤੇ ਵਾਲਾਂ ਨੂੰ ਖੂਬਸੂਰਤ ਤੇ ਚਮਕਦਾਰ ਬਣਾਉਣ ''ਚ ''ਵਿਟਾਮਿਨ ਈ'' ਦਾ ਅਹਿਮ ਯੋਗਦਾਨ ਹੁੰਦਾ ਹੈ ਕਿਉਂਕਿ ਇਹ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਸੇ ਤਰ੍ਹਾਂ ਵਿਟਾਮਿਨ ਈ ਦੇ ਕੈਪਸੂਲ ਵੀ ਚਮੜੀ ਅਤੇ ਵਾਲਾਂ ਲਈ ਬਹੁਤ ਹੀ ਫਾਇਦੇਮੰਦ ਸਾਬਿਤ ਹੁੰਦੇ ਹਨ। ਜੇ ਸਕਿਨ ''ਤੇ ਝੁਰੜੀਆਂ ਆ ਗਈਆਂ ਹਨ ਅਤੇ ਕਾਲੇ ਦਾਗ-ਧੱਬੇ ਪਏ ਹਨ ਤਾਂ ਇਸ ਤੋਂ ਪਿੱਛਾ ਛੁਡਵਾਉਣ ਲਈ ਵਿਟਾਮਿਨ ਈ ਦੇ ਕੈਪਸੂਲ ਬਿਹਤਰ ਚੋਣ ਹੈ। ਸਿਰਫ ਚਮੜੀ ਹੀ ਨਹੀਂ ਸਗੋਂ ਤੁਹਾਡੇ ਵਾਲਾਂ ਅਤੇ ਨਹੁੰਆਂ ਨਾਲ ਜੁੜੀ ਸਮੱਸਿਆ ਵੀ ਇਸ ਨਾਲ ਦੂਰ ਹੋਵੇਗੀ। ਵਿਟਾਮਿਨ ਈ ਨੂੰ ਕੈਪਸੂਲ ਦੇ ਰੂਪ ਵਿਚ ਇਸਤੇਮਾਲ ਕਰਨਾ ਹੀ ਸਭ ਤੋਂ ਸੌਖਾ ਤੇ ਅਸਰਦਾਰ ਤਰੀਕਾ ਹੈ ਕਿਉਂਕਿ ਇਸ ਦਾ ਤੇਲ ਚਮੜੀ ''ਤੇ ਲਾਉਂਦੇ ਹੀ ਸਿੱਧੇ ਅਸਰ ਕਰਦਾ ਹੈ। ਨਾਲ ਹੀ ਇਹ ਹਰ ਤਰ੍ਹਾਂ ਦੀ ਚਮੜੀ ਲਈ ਸਹੀ ਹੈ। ਇਹ ਤੁਹਾਨੂੰ ਕਿਸੇ ਵੀ ਮੈਡੀਕਲ ਸ਼ਾਪ ''ਤੇ ਆਸਾਨੀ ਨਾਲ ਮਿਲ ਜਾਣਗੇ।
ਇਸਤੇਮਾਲ ਕਰਨ ਦਾ ਤਰੀਕਾ
ਕੈਪਸੂਲ ਲਓ ਅਤੇ ਸੂਈ ਦੀ ਮਦਦ ਨਾਲ ਇਸ ਵਿਚ ਛੇਕ ਕਰ ਕੇ ਆਇਲ ਕੱਢ ਲਓ। ਇਸ ਨੂੰ ਮੁਆਇਸਚੁਰਾਈਜ਼ਰ ਜਾਂ ਲੋਸ਼ਨ ''ਚ ਮਿਲਾ ਕੇ ਸਮੱੱਸਿਆਂ ਵਾਲੀ ਜਗ੍ਹਾ ''ਤੇ ਲਾਓ। ਚੰਗੇ ਨਤੀਜੇ ਪਾਉਣ ਲਈ ਇਸ ਨੂੰ ਸਾਰੀ ਰਾਤ ਇੰਝ ਹੀ ਲੱਗਾ ਰਹਿਣ ਦਿਓ। ਧਿਆਨ ਰਹੇ ਕਿ ਸਕਿਨ ਡਰਾਈ ਨਾ ਹੋਵੇ। ਦਿਨ ਵਿਚ 2 ਵਾਰ ਹੀ ਇਸ ਦੀ ਵਰਤੋਂ ਕਰੋ, ਨਹੀਂ ਤਾਂ ਇਹ ਨੁਕਸਾਨ ਵੀ ਦੇ ਸਕਦਾ ਹੈ।
1. ਦਾਗ-ਧੱਬੇ
ਚਿਹਰੇ ''ਤੇ ਮੁਹਾਸੇ ਦੇ ਦਾਗ ਜਾਂ ਕਿਸੇ ਸੱਟ ਦਾ ਜ਼ਿੱਦੀ ਨਿਸ਼ਾਨ ਪਿਆ ਹੋਵੇ ਤਾਂ ਖੂਬਸੂਰਤ ਨੈਣ-ਨਕਸ਼ ਅਤੇ ਗੋਰੇ ਰੰਗ ਦੇ ਬਾਵਜੂਦ ਤੁਸੀਂ ਅਟ੍ਰੈਕਟਿਵ ਨਹੀਂ ਲੱਗਦੇ। ਇਨ੍ਹਾਂ ਧੱਬਿਆਂ ਤੋਂ ਛੁਟਕਾਰਾ ਪਾਉਣ ਲਈ ਕੈਪਸੂਲ ਕਾਫੀ ਮਦਦਗਾਰ ਹਨ। ਸੀਰਮ ਜਾਂ ਕ੍ਰੀਮ ਵਿਚ ਕੈਪਸੂਲ ਜੈੱਲ ਮਿਕਸ ਕਰੋ ਅਤੇ ਦਾਗ-ਧੱਬਿਆਂ ''ਤੇ ਲਾਓ। ਇਨ੍ਹਾਂ ਦੀ ਲਗਾਤਾਰ ਵਰਤੋਂ ਕਰੋ।
2. ਖੂਬਸੂਰਤ ਸਕਿਨ
ਜੇ ਤੁਹਾਡੀ ਸਕਿਨ ਲੋੜ ਤੋਂ ਵੱਧ ਆਇਲੀ ਹੈ ਜਾਂ ਫਿਰ ਉਮਰ ਤੋਂ ਪਹਿਲਾਂ ਹੀ ਝੁਰੜੀਆਂ ਦਿਖਾਈ ਦੇ ਰਹੀਆਂ ਹਨ ਤਾਂ ਰੋਜ਼ ਰਾਤ ਨੂੰ ਵਿਟਾਮਿਨ ਈ ਕੈਪਸੂਲ ਨੂੰ ਮੁਆਇਸਚੁਰਾਈਜ਼ਿੰਗ ਕ੍ਰੀਮ ਨਾਲ ਮਿਕਸ ਕਰ ਕੇ ਲਾਓ।
3. ਮਜ਼ਬੂਤ ਅਤੇ ਚਮਕਦਾਰ ਨਹੁੰ
ਚਮਕਦਾਰ ਅਤੇ ਮਜ਼ਬੂਤ ਨਹੁੰ ਹਰ ਲੜਕੀ ਨੂੰ ਚਾਹੀਦੇ ਹਨ। ਕੇਅਰ ਨਾ ਕਰਨ ਕਾਰਨ ਇਹ ਛੇਤੀ ਟੁੱਟ ਜਾਂਦੇ ਹਨ ਅਤੇ ਕਈ ਵਾਰ ਪੀਲੇ ਵੀ ਪੈ ਜਾਂਦੇ ਹਨ। ਇਸ ਲਈ ਲੜਕੀਆਂ ਮੈਨੀਕਿਓਰ ''ਤੇ ਪੈਸੇ ਖਰਚ ਕਰਦੀਆਂ ਹਨ ਪਰ ਜੇ ਤੁਸੀਂ ਪੈਸੇ ਖਰਚ ਨਹੀਂ ਕਰਨਾ ਚਾਹੁੰਦੇ ਤਾਂ ਸਭ ਤੋਂ ਬੈਸਟ ਤਰੀਕਾ ਹੈ ਕਿ ਕੈਪਸੂਲ ਜੈੱਲ ਨੂੰ ਸੀਰਮ ਵਿਚ ਮਿਕਸ ਕਰ ਕੇ ਨਹੁੰ ਤੇ ਇਸ ਦੇ ਆਲੇ-ਦੁਆਲੇ ਮਸਾਜ ਕੀਤੀ ਜਾਵੇ।
4. ਸਟ੍ਰੈੱਚ ਮਾਰਕਸ ਹਟਾਵੇ
ਵਿਟਾਮਿਨ ਈ ਦੇ ਕੈਪਸੂਲ ਗਰਭ ਅਵਸਥਾ ਦੌਰਾਨ ਪਏ ਸਟ੍ਰੈੱਚ ਮਾਰਕਸ ਹਟਾਉਣ ਵਿਚ ਮਦਦਗਾਰ ਸਾਬਿਤ ਹੁੰਦੇ ਹਨ। ਤੇਲ ਜਾਂ ਮੁਆਇਸਚੁਰਾਈਜ਼ਿੰਗ ਕ੍ਰੀਮ ਨਾਲ ਇਸ ਨੂੰ ਮਿਕਸ ਕਰ ਕੇ ਸਟ੍ਰੈੱਚ ਮਾਰਕਸ ''ਤੇ ਲਾਓ ਅਤੇ ਫਰਕ ਦੇਖੋ। ਲਗਾਤਾਰ ਅਜਿਹਾ ਕਰਨ ''ਤੇ ਤੁਹਾਨੂੰ ਫਰਕ ਦਿਖਾਈ ਦੇਵੇਗਾ।
5. ਮਜ਼ਬੂਤ ਸ਼ਾਇਨੀ ਵਾਲ
ਵਾਲਾਂ ਲਈ ਵਿਟਾਮਿਨ ਈ ਕੈਪਸੂਲ ਬੈਸਟ ਹਨ। ਵਾਲਾਂ ਦੀ ਲੈਂਥ ਦੇ ਹਿਸਾਬ ਨਾਲ 2 ਤੋਂ 3 ਕੈਪਸੂਲ ਜੈੱਲ ਨੂੰ ਤੇਲ ਵਿਚ ਮਿਕਸ ਕਰੋ ਅਤੇ ਵਾਲਾਂ ਦੀ ਚੰਗੀ ਤਰ੍ਹਾਂ ਮਸਾਜ ਕਰੋ। ਰਾਤ ਭਰ ਇੰਝ ਹੀ ਲੱਗਾ ਰਹਿਣ ਦਿਓ ਅਤੇ ਸਵੇਰੇ ਸਿਰ ਧੋ ਲਓ।
6. ਸਨਬਰਨ
ਜੇ ਸਕਿਨ ਸਨਬਰਨ ਦਾ ਸ਼ਿਕਾਰ ਹੋ ਗਈ ਹੈ ਤਾਂ ਉਸ ਲਈ ਵੀ ਵਿਟਾਮਿਨ ਈ ਦੇ ਕੈਪਸੂਲ ਕਾਫੀ ਫਾਇਦੇਮੰਦ ਹਨ। ਮੁਆਇਸਚੁਰਾਈਜ਼ਿੰਗ ਨਾਲ ਕੈਪਸੂਲ ਆਇਲ ਮਿਕਸ ਕਰੋ ਅਤੇ ਇਫੈਕਟਿਵ ਏਰੀਆ ''ਤੇ ਲਾਓ। ਚਮੜੀ ਨੂੰ ਛੇਤੀ ਰਾਹਤ ਮਿਲੇਗੀ।
ਧਿਆਨ ''ਚ ਰੱਖੋ ਇਹ ਗੱਲਾਂ
-ਹਮੇਸ਼ਾ 100 ਫੀਸਦੀ ਵਿਟਾਮਿਨ ਈ ਆਇਲ ਵਾਲੇ ਕੈਪਸੂਲ ਦੀ ਹੀ ਵਰਤੋਂ ਕਰੋ।
-ਲੋਕਪ੍ਰਿਯ ਅਤੇ ਮਸ਼ਹੂਰ ਬ੍ਰਾਂਡਸ ਵਾਲੇ ਕੈਪਸੂਲ ਹੀ ਖਰੀਦੋ।
-ਇਸਨੂੰ ਲਾਉਣ ਤੋਂ ਪਹਿਲਾਂ ਇਕ ਵਾਰ ਡਾਕਟਰੀ ਸਲਾਹ ਜ਼ਰੂਰ ਲਓ।


Related News