ਬਿਊਟੀ ਟਿਪਸ: ਇਨ੍ਹਾਂ ਕਾਰਨਾਂ ਕਰਕੇ ਚਿਹਰੇ ’ਤੇ ਪੈ ਸਕਦੇ ਹਨ ਦਾਗ-ਧੱਬੇ ਅਤੇ ਛਾਈਆਂ

Wednesday, Sep 09, 2020 - 06:15 PM (IST)

ਬਿਊਟੀ ਟਿਪਸ: ਇਨ੍ਹਾਂ ਕਾਰਨਾਂ ਕਰਕੇ ਚਿਹਰੇ ’ਤੇ ਪੈ ਸਕਦੇ ਹਨ ਦਾਗ-ਧੱਬੇ ਅਤੇ ਛਾਈਆਂ

ਜਲੰਧਰ (ਬਿਊਰੋ) - ਚਿਹਰੇ ’ਤੇ ਪੈਣ ਵਾਲੇ ਦਾਗ-ਧੱਬਿਆਂ ਅਤੇ ਛਾਈਆਂ ਦੀ ਸਮੱਸਿਆ ਦਾ ਸਾਹਮਣਾ ਕਿਸੇ ਨੂੰ ਵੀ ਕਰਨਾ ਪੈ ਸਕਦਾ ਹੈ। ਔਰਤਾਂ ਦੀ ਚਮੜੀ ਬਹੁਤ ਜ਼ਿਆਦਾ ਸੈਂਸਟਿਵ ਹੁੰਦੀ ਹੈ। ਇਸੇ ਕਰਕੇ ਉਨ੍ਹਾਂ ਦੇ ਚਿਹਰੇ 'ਤੇ ਛਾਈਆਂ ਜਲਦੀ ਪੈ ਜਾਂਦੀਆਂ ਹਨ, ਜਿਸ ਨਾਲ ਉਨ੍ਹਾਂ ਦੀ ਖੂਬਸੂਰਤੀ 'ਤੇ ਦਾਗ ਲੱਗ ਜਾਂਦਾ ਹੈ। ਆਪਣੇ ਚਿਹਰੇ ਨੂੰ ਬੇਦਾਗ ਬਣਾਉਣ ਲਈ ਉਹ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਨ ਲੱਗਦੀ ਹਨ। ਇਸ ਨਾਲ ਚਿਹਰਾ ਸਾਫ ਹੋਣ ਦੀ ਬਜਾਏ ਹੋਰ ਜ਼ਿਆਦਾ ਖਰਾਬ ਹੋਣ ਲੱਗਦਾ ਹੈ। ਉਂਝ ਵੀ ਕਿਸੇ ਵੀ ਚੀਜ਼ ਦਾ ਇਲਾਜ ਉਦੋਂ ਤਕ ਹੀ ਲੱਭਿਆ ਜਾ ਸਕਦਾ ਹੈ ਜਦੋਂ ਉਸ ਦੇ ਹੋਣ ਦਾ ਕਾਰਨ ਪਤਾ ਚਲੇ। ਜੇ ਤੁਸੀਂ ਵੀ ਇਸ ਗੱਲ ਤੋਂ ਪ੍ਰੇਸ਼ਾਨ ਹੋ ਤਾਂ ਚਿਹਰੇ 'ਤੇ ਛਾਈਆਂ ਕਿਉਂ ਪੈ ਰਹੀ ਹੈ ਤਾਂ ਅੱਜ ਅਸੀਂ ਇਨ੍ਹਾਂ ਦੇ ਹੋਣ ਵਾਲੇ ਕਾਰਨ ਦੱਸਣ ਜਾ ਰਹੇ ਹਾਂ....

1. ਮੁਹਾਸੇ
ਚਿਹਰੇ 'ਤੇ ਛਾਈਆਂ ਪੈਣ ਦਾ ਇਕ ਕਾਰਨ ਮੁਹਾਸੇ ਵੀ ਹੁੰਦੇ ਹਨ। ਉਂਝ ਮੁਹਾਸੇ ਕਿਸੇ ਵੀ ਚਮੜੀ 'ਤੇ ਨਿਕਲ ਆਉਂਦੇ ਹਨ। ਜੇ ਤੁਹਾਡੀ ਚਮੜੀ ਆਇਲੀ ਹੈ ਤਾਂ ਵਾਲਾਂ ਨੂੰ ਇਹ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ। ਮੁਹਾਸੇ ਨਿਕਲਣ ਨਾਲ ਚਿਹਰੇ 'ਤੇ ਉਨ੍ਹਾਂ ਦੇ ਨਿਸ਼ਾਨ ਪੈ ਜਾਂਦੇ ਹਨ। ਇਹ ਨਿਸ਼ਾਨ ਛਾਈਆਂ ਦਾ ਰੂਪ ਲੈ ਲੈਂਦੇ ਹਨ। ਇਸ ਨਾਲ ਚਿਹਰਾ ਗੰਦਾ ਦਿਖਾਈ ਦੇਣ ਲੱਗਦਾ ਹੈ।

ਜੇਕਰ ਤੁਸੀਂ ਵੀ ਵਿਆਹ ਕਰਵਾਉਣ ਲੱਗੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ 

PunjabKesari

2. ਸੂਰਜ ਦੀਆਂ ਕਿਰਨਾਂ ਦੇ ਕਾਰਨ
ਜਿਨ੍ਹਾਂ ਲੋਕਾਂ ਦੀ ਚਮੜੀ ਧੂਪ 'ਚ ਜ਼ਿਆਦਾ ਰਹਿੰਦੀ ਹੈ ਉਨ੍ਹਾਂ ਦੇ ਚਿਹਰੇ 'ਤੇ ਬ੍ਰਾਊਨ ਕਲਰ ਦੇ ਇਹ ਧੱਬੇ ਤਿਲ ਦੇ ਰੂਪ 'ਚ ਪੈਣੇ ਸ਼ੁਰੂ ਹੋ ਜਾਂਦੇ ਹਨ। ਕਈ ਵਾਰ ਇਹ ਕਾਲਾਪਨ ਦੇ ਵਾਂਗ ਵੀ ਦਿਖਾਈ ਦੇਣੇ ਸ਼ੁਰੂ ਕਰ ਦਿੰਦੇ ਹਨ।

3. ਪੋਸ਼ਕ ਤੱਤਾਂ ਦੀ ਕਮੀ
ਸਰੀਰ 'ਚ ਜਦੋਂ ਵੀ ਤੁਹਾਡੀ ਪੋਸ਼ਕ ਤੱਤਾਂ ਦੀ ਕਮੀ ਹੁੰਦੀ ਹੈ ਤਾਂ ਉਨ੍ਹਾਂ ਦਾ ਅਸਰ ਚਿਹਰੇ 'ਤੇ ਦਿਖਾਈ ਦੇਣ ਲੱਗਦਾ ਹੈ। ਇਸ ਦਾ ਮਤਲੱਬ ਇਹ ਹੈ ਕਿ ਤੁਹਾਡੇ ਸਰੀਰ 'ਚ ਆਹਾਰ ਨਹੀਂ ਮਿਲ ਪਾ ਰਿਹਾ। ਜੇ ਤੁਸੀਂ ਵੀ ਚਿਹਰੇ ਨੂੰ ਬੇਦਾਗ ਬਣਾਉਣਾ ਚਾਹੁੰਦੇ ਹੋ ਤਾਂ ਸਰੀਰ 'ਚ ਕਿਸੇ ਵੀ ਚੀਜ਼ ਦੀ ਕਮੀ ਨਾ ਹੋਣ ਦਿਓ।

ਫਰਿਜ ’ਚ ਕਦੇ ਨਾ ਰੱਖੋ ਇਹ ਚੀਜ਼ਾਂ, ਹੋ ਸਕਦੇ ਤੁਹਾਡੀ ਸਿਹਤ ਨੂੰ ਨੁਕਸਾਨ

PunjabKesari

4. ਗਰਭ ਅਵਸਥਾ
ਕੁਝ ਲੋਕਾਂ ਨੂੰ ਗਰਭ ਅਵਸਥਾ ਦੌਰਾਨ ਵੀ ਚਿਹਰੇ 'ਤੇ ਛਾਈਆਂ ਪੈਂਦੀਆਂ ਹਨ। ਅਜਿਹਾ ਇਸ ਅਵਸਥਾ 'ਚ ਤਣਾਅ, ਹਾਰਮੋਨਸ, ਹਾਰਮੋਨਲ ਬਦਲਾਅ ਅਤੇ ਖੂਨ ਦੀ ਕਮੀ ਦੇ ਕਾਰਨ ਹੁੰਦਾ ਹੈ। ਇਨ੍ਹਾਂ ਕਾਰਨ ਨਾਲ ਚਮੜੀ ਨੂੰ ਭਰਪੂਰ ਪੋਸ਼ਣ ਨਹੀਂ ਮਿਲ ਪਾਉਂਦਾ ਅਤੇ ਛਾਈਆਂ ਉਭਰਣ ਲੱਗਦੀਆਂ ਹਨ।

ਵਿਆਹ ਤੋਂ ਬਾਅਦ ਸਹੁਰੇ ਘਰ ਰਾਜ ਕਰਦੀਆਂ ਹਨ ਇਹ ਕੁੜੀਆਂ, ਨਹੀਂ ਹੁੰਦੀ ਕਿਸੇ ਚੀਜ਼ ਦੀ ਕਮੀ

5. ਗਰਭ ਨਿਰੋਧਕ ਦਵਾਈ
ਕਈ ਵਾਰ ਗਰਭ ਨਿਰੋਧਕ ਦਵਾਈ ਲੈਣ ਨਾਲ ਚਿਹਰੇ ਦੀ ਸਕਿਨ ਕਮਜ਼ੋਰ ਹੋਣ ਲੱਗਦੀ ਹੈ। ਇਸ ਨਾਲ ਵੀ ਛਾਈਆਂ ਪੈ ਜਾਂਦੀਆਂ ਹਨ। ਸਰੀਰ ਨੂੰ ਸਿਹਤਮੰਦ ਅਤੇ ਚਿਹਰੇ ਨੂੰ ਖੂਬਸੂਰਤ ਰੱਖਣ ਲਈ ਗਰਭ ਨਿਰੋਧਕ ਦਵਾਈਆਂ ਦੀ ਵਰਤੋਂ ਘੱਟ ਕਰੋ।

PunjabKesari
 


author

rajwinder kaur

Content Editor

Related News