ਚਿਹਰੇ ਤੇ ਵਾਲਾਂ ਨੂੰ ਚਮਕਦਾਰ ਬਣਾਉਣ ਲਈ ਬੇਹੱਦ ਕਾਰਗਰ ਨੇ ਇਹ ਛੋਟੇ-ਛੋਟੇ ਬਿਊਟੀ ਟਿਪਸ

05/14/2022 4:48:53 PM

ਨਵੀਂ ਦਿੱਲੀ- ਖੂਬਸੂਰਤ ਚਿਹਰਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਪਰ ਅੱਜ ਕੱਲ੍ਹ ਦੇ ਬਿਊਟੀ ਪ੍ਰੋਡੈਕਸਟ ਚਿਹਰੇ ਦਾ ਨਿਖਾਰ ਖੋਹ ਰਹੇ ਹਨ। ਰੰਗਤ ਵੀ ਦਿਨ ਪ੍ਰਤੀਦਿਨ ਫਿੱਕੀ ਪੈਂਦੀ ਜਾ ਰਹੀ ਹੈ। ਪਾਰਲਰ ਜਾ ਕੇ ਚਿਹਰੇ 'ਤੇ ਚਮਕ ਨਹੀਂ ਆ ਪਾਉਂਦੀ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਾਂਗੇ ਜੋ ਤੁਹਾਡੀ ਬਿਊਟੀ ਨਿਖਾਰਨ 'ਚ ਤੁਹਾਡੀ ਮਦਦ ਕਰਨਗੇ। ਆਓ ਜਾਣਦੇ ਹਾਂ ਉਨ੍ਹਾਂ ਦੇ ਬਾਰੇ 'ਚ...

PunjabKesari
ਕੈਸਟਰ ਆਇਲ ਦਾ ਕਰੋ ਇਸਤੇਮਾਲ
ਡਿੱਗਦੀਆਂ ਪਲਕਾਂ ਨੂੰ ਝੜਣ ਤੋਂ ਰੋਕਣ ਲਈ ਕੈਸਟਰ ਆਇਲ ਦੀ ਵਰਤੋਂ ਬਹੁਤ ਹੀ ਕਾਰਗਰ ਹੈ
ਸਾਂਵਲੀ ਚਮੜੀ ਦੀ ਨਿਖਾਰੋ ਰੰਗਤ
ਸਾਂਵਲੇ ਰੰਗ ਦੀ ਚਮੜੀ ਨੂੰ ਨਿਖਾਰਨ ਲਈ ਵੇਸਣ 'ਚ ਥੋੜ੍ਹਾ ਜਿਹਾ ਕੱਚਾ ਦੁੱਧ ਤੇ ਹਲਦੀ ਪਾਊਡਰ ਮਿਲਾ ਕੇ ਪੇਸਟ ਬਣਾਓ ਅਤੇ ਚਿਹਰੇ ’ਤੇ ਲਗਾਓ।

PunjabKesari
ਮੋਟੀਆਂ ਅਤੇ ਸੰਘਣੀਆਂ ਪਲਕਾਂ ਲਈ
ਪਲਕਾਂ ਨੂੰ ਸੰਘਣਾ ਅਤੇ ਮੋਟਾ ਕਰਨ ਲਈ ਆਰੰਡੀ ਦੇ ਤੇਲ ਦੀ ਵਰਤੋਂ ਬਹੁਤ ਹੀ ਕਾਰਗਰ ਹੈ ਪਰ ਯਾਦ ਰਹੇ ਕਿ ਅੱਖਾਂ 'ਚ ਨਾ ਜਾ ਪਾਏ। 
ਝੁਰੜੀਆਂ ਹੋਣਗੀਆਂ ਖਤਮ
ਝੁਰੜੀਆਂ ਨੂੰ ਸਮਾਪਤ ਕਰਨ ਲਈ ਸ਼ਹਿਦ 'ਚ ਬਦਾਮ ਪੀਸ ਕੇ ਮਿਲਾਓ ਤੇ ਫਿਰ ਇਸ ਪੇਸਟ ਨੂੰ ਚਿਹਰੇ ’ਕੇ 15 ਮਿੰਟਾਂ ਲਈ ਲਗਾ ਕੇ ਛੱਡ
ਦਿਓ।

PunjabKesari
ਰੁੱਖੇ ਵਾਲ ਹੋਣਗੇ ਮੁਲਾਇਮ
ਵਾਲਾਂ 'ਚ ਸਿੱਕਰੀ ਦੀ ਸਮੱਸਿਆ ਪੈਦਾ ਹੋ ਗਈ ਹੈ ਤਾਂ ਵਾਲਾਂ 'ਚ ਜੈਤੂਨ ਦਾ ਤੇਲ ਹਲਕਾ ਕੋਸਾ ਕਰਕੇ ਉਸ 'ਚ ਨਿੰਬੂ ਦੇ ਰਸ ਦੀਆਂ 3-4 ਬੂੰਦਾਂ ਮਿਲਾ ਕੇ ਉਸ ਨੂੰ ਵਾਲਾਂ 'ਚ ਲਗਾਓ। ਇਸ ਦੀ ਵਰਤੋਂ ਨਾਲ ਸਿੱਕਰੀ ਤੋਂ ਫਾਇਦਾ ਮਿਲੇਗਾ।
ਕਿੱਲ ਮੁਹਾਸਿਆਂ ਦੇ ਦਾਗ ਹੋਣਗੇ ਦੂਰ
ਕਿੱਲ ਮੁਹਾਸਿਆਂ ਦੇ ਧੱਬਿਆਂ ਨੂੰ ਦੂਰ ਕਰਨ ਲਈ ਚੌਲਾਂ ਦੇ ਆਟੇ 'ਚ ਮਸੂਰ ਦੀ ਦਾਲ ਦਾ ਆਟਾ ਤੇ ਹਲਦੀ ਨੂੰ ਕੱਚੇ ਪਪੀਤੇ ਦੇ ਰਸ 'ਚ ਪੇਸਟ ਬਣਾ ਕੇ ਚਿਹਰੇ ’ਤੇ ਲਗਾਓ ਅਤੇ ਸੁੱਕਣ ’ਤੇ ਚਿਹਰਾ ਧੋ ਲਓ।

PunjabKesari
ਚੇਚਕ ਦੇ ਦਾਗ ਹੋਣਗੇ ਘੱਟ
ਚੇਚਕ ਦੇ ਦਾਗ ਨੂੰ ਹਲਕਾ ਕਰਨ ਲਈ ਆਂਡੇ ਦੀ ਸਫੈਦੀ 'ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾ ਕੇ ਇਸ ਮਿਸ਼ਰਣ ਨੂੰ ਬਰੱਸ਼ ਦੀ ਸਹਾਇਤਾ ਨਾਲ ਲਗਾਓ। ਆਂਡੇ ਦੀ ਜਗ੍ਹਾ ਤੁਸੀਂ ਦਹੀਂ ਦੀ ਵਰਤੋਂ ਵੀ ਕਰ ਸਕਦੇ ਹੋ।
ਸਿੱਕਰੀ ਦੀ ਸਮੱਸਿਆ
ਸਿੱਕਰੀ ਦੀ ਸਮੱਸਿਆ ਦੇ ਹੱਲ ਲਈ ਪਿਆਜ਼ ਦੇ ਰਸ ਨੂੰ ਵਾਲਾਂ ਦੀਆਂ ਜੜ੍ਹਾਂ 'ਚ ਲਗਾਓ ਤੇ ਸੁੱਕ ਜਾਣ ’ਤੇ ਧੋ ਲਓ।


Aarti dhillon

Content Editor

Related News