ਆਇਲੀ ਸਕਿਨ ਦੇ ਲਈ ਬੈਸਟ ਹੈ ਇਹ ਘਰੇਲੂ ਤਰੀਕੇ

02/21/2020 2:19:52 PM

ਮੁੰਬਈ— ਹਰ ਕਿਸੇ ਦੀ ਚਮੜੀ ਵੱਖ-ਵੱਖ ਤਰੀਕੇ ਦੀ ਹੁੰਦੀ ਹੈ। ਇਸ ਲਈ ਇਨ੍ਹਾਂ ਦੀ ਜ਼ਰੂਰਤਾਂ ਵੀ ਵੱਖਰੀਆਂ ਹੁੰਦੀਆਂ ਹਨ। ਕਿਸੇ ਵੀ ਬਿਊਟੀ ਪ੍ਰੋਡਕਟ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਤੁਹਾਡੀ ਸਕਿਨ ਕਿਸ ਤਰ੍ਹਾਂ ਦੀ ਹੈ। ਸਕਿਨ ਤਿੰਨ ਤਰ੍ਹਾਂ ਦੀ ਹੁੰਦੀ ਹੈ। ਆਇਲੀ, ਡ੍ਰਾਈ, ਜਾ ਨਾਰਮਲ। ਆਇਲੀ ਚਮੜੀ 'ਤੇ ਜ਼ਿਆਦਾ ਦੇਰ ਤੱਕ ਮੇਅਕੱਪ ਨਹੀਂ ਟਿੱਕਦਾ, ਇਹ ਲੜਕੀਆਂ ਦੀ ਸਭ ਤੋਂ ਵੱਡੀ ਪਰੇਸ਼ਾਨੀ  ਹੈ। ਇਸ ਤਰ੍ਹਾਂ ਦੀ ਸਕਿਨ 'ਤੇ ਮੁਹਾਸੇ ਜ਼ਿਆਦਾ ਹੁੰਦੇ ਹਨ। ਅਜਿਹੀ ਹਾਲਤ 'ਚ ਘਰੇਲੂ ਤਰੀਕੇ ਆਪਣਾ ਕੇ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। 
1. ਗਲਿਸਰੀਨ ਅਤੇ ਗੁਲਾਬਜਲ
ਗਲਿਸਰੀਨ ਅਤੇ ਗੁਲਾਬ ਜਲ ਦੇ ਇਸਤੇਮਾਲ ਨਾਲ ਆਇਲੀ ਸਕਿਨ ਤੋਂ ਛੁਟਕਾਰਾ ਮਿਲਦਾ ਹੈ। ਗਲਿਸਰੀਨ ਅਤੇ ਗੁਲਾਬ ਜਲ ਨੂੰ ਮਿਲਾ ਕੇ ਚਿਹਰੇ 'ਤੇ ਲਗਾ ਕੇ ਮਸਾਜ ਕਰੋ। ਇਸ ਨਾਲ ਚਿਹਰੇ 'ਤੇ ਮੌਜ਼ੂਦ ਐਕਸਟਰਾ ਆਇਲ ਨਿਕਲ ਜਾਵੇਗਾ ਅਤੇ ਚਿਹਰੇ ਦੀ ਚਮਕ ਬਰਕਰਾਕ ਰਹੇਗੀ। 
2. ਨਿੰਬੂ
ਨਿੰਬੂ ਆਇਲੀ ਚਮੜੀ ਲਈ ਸਭ ਤੋਂ ਵਧੀਆ ਹੈ। ਨਿੰਬੂ ਦਾ ਰਸ ਨਿਕਾਲ ਕੇ ਚਿਹਰੇ 'ਤੇ ਲਗਾਓ। ਇਸ ਨੂੰ ਅੱਧਾ ਘੰਟਾ ਆਪਣੇ ਚਿਹਰੇ 'ਤੇ ਲਗਾ ਕੇ ਰੱਖੋ। ਫਿਰ ਚਿਹਰਾ ਸਾਫ ਕਰ ਲਓ। ਇਸ ਨਾਲ ਤੁਹਾਡੀ ਚਮੜੀ ਆਇਲ ਫਰੀ ਹੋ ਜਾਵੇਗੀ।
3. ਆਟੇ ਦਾ ਚੌਕਰ, ਵੇਸਣ ਅਤੇ ਹਲਦੀ
ਦਹੀਂ, ਆਟੇ ਦਾ ਚੌਕਰ, ਵੇਸਣ ਅਤੇ ਹਲਦੀ ਸਾਡੀ ਚਮੜੀ ਲਈ ਬਹੁਤ ਵਧੀਆ ਹੈ। ਦਹੀਂ 'ਚ ਆਟੇ ਦਾ ਚੌਕਰ, ਵੇਸਣ ਅਤੇ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਪੇਸਟ ਤਿਆਰ ਕਰ ਲਓ। ਫਿਰ ਇਸ ਪੇਸਟ ਨੂੰ ਹਲਕੇ-ਹਲਕੇ ਹੱਥਾਂ ਨਾਲ ਲਗਾ ਕੇ 3-4 ਮਿੰਟਾਂ ਤੱਕ ਮਸਾਜ ਕਰੋ। ਫਿਰ ਬਾਅਦ 'ਚ ਪਾਣੀ ਨਾਲ ਚਿਹਰਾ ਧੋ ਲਓ।
4. ਸੂਜੀ ਅਤੇ ਦੁੱਧ
ਆਇਲੀ ਸਕਿਨ ਨੂੰ ਅਨੇਕ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ. ਆਇਲੀ ਸਕਿਨ ਦੀ ਦੇਖਭਾਲ ਦੇ ਲਈ ਗਰਮ ਦੁੱਧ 'ਚ ਸੂਜੀ ਮਿਲਾਕੇ ਇਸ ਦਾ ਪੇਸਟ ਤਿਆਰ ਕਰ ਲਓ, ਚਿਹਰੇ 'ਤੇ ਲਗਾਓ। ਫਿਰ ਚਿਹਰੇ ਨੂੰ ਧੋ ਲਓ। ਇਹ ਪੇਸਟ ਸਕਰਬ ਦਾ ਕੰਮ ਕਰਦਾ ਹੈ।


manju bala

Content Editor

Related News