Beauty Tips: ਪੈਰਾਂ ਨੂੰ ਖ਼ੂਬਸੂਰਤ ਬਣਾਏਗਾ ਨਾਰੀਅਲ ਤੇਲ, ਇੰਝ ਕਰੋ ਵਰਤੋਂ

Saturday, Dec 05, 2020 - 04:10 PM (IST)

Beauty Tips: ਪੈਰਾਂ ਨੂੰ ਖ਼ੂਬਸੂਰਤ ਬਣਾਏਗਾ ਨਾਰੀਅਲ ਤੇਲ, ਇੰਝ ਕਰੋ ਵਰਤੋਂ

ਜਲੰਧਰ: ਹਮੇਸ਼ਾ ਲੋਕ ਸਿਰਫ਼ ਚਿਹਰੇ ਅਤੇ ਵਾਲਾਂ ਦੀ ਦੇਖਭਾਲ ਕਰਦੇ ਹਨ ਪਰ ਪੈਰਾਂ ਦੀ ਦੇਖਭਾਲ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਜਿੰਨਾ ਜ਼ਰੂਰੀ ਚਿਹਰੇ ਅਤੇ ਵਾਲਾਂ ਦੀ ਦੇਖਭਾਲ ਕਰਨੀ ਹੈ ਓਨੀ ਹੀ ਜ਼ਰੂਰੀ ਪੈਰਾਂ ਦੀ ਦੇਖਭਾਲ ਕਰਨੀ ਵੀ ਹੁੰਦੀ ਹੈ। ਪੈਰਾਂ ਦੀ ਖ਼ੂਬਸੂਰਤੀ ਨੂੰ ਵਧਾਉਣ ਲਈ ਤੁਸੀਂ ਝਾਵਾਂ ਲੈ ਕੇ ਰਗੜ ਜਾਂ ਸਕਰੱਬ ਕਰ ਸਕਦੇ ਹੋ। ਸਕਰੱਬ ਤੁਹਾਡੇ ਪੈਰਾਂ ਦੇ ਡੈੱਡ ਸੈੱਲਾਂ ਦੀ ਪਰਤ 
ਉਤਾਰਨ 'ਚ ਮਦਦ ਕਰਦਾ ਹੈ। ਨਾਰੀਅਲ ਤੇਲ ਨਾਲ ਬਣਿਆ ਸਕਰੱਬ ਤੁਹਾਡੇ ਪੈਰਾਂ ਨੂੰ ਖ਼ੂਬਸੂਰਤ ਬਣਾਉਣ ਦੇ ਨਾਲ-ਨਾਲ ਪੈਰਾਂ ਦੀ ਚਮੜੀ ਨੂੰ ਤੰਦਰੁਸਤ ਰੱਖਣ 'ਚ ਵੀ ਮਦਦ ਕਰਦਾ ਹੈ। ਨਾਰੀਅਲ ਤੇਲ 'ਚ ਮੌਜੂਦ ਨਮੀ ਵਾਲੇ ਤੱਤ ਪੈਰਾਂ ਦੀ ਚਮੜੀ ਨੂੰ ਨਰਮ ਕਰਦੇ ਹਨ ਜਿਸ ਨਾਲ ਚਮੜੀ 'ਚ ਨਿਖਾਰ ਆਉਂਦਾ ਹੈ।

ਇਹ ਵੀ ਪੜ੍ਹੋ:Health Tips: ਖ਼ੂਨ ਦੀ ਘਾਟ ਨੂੰ ਪੂਰਾ ਕਰਨ ਲਈ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ
ਨਾਰੀਅਲ 'ਚ ਸਿਹਤਮੰਦ ਚਰਬੀ ਮੌਜੂਦ ਹੁੰਦੀ ਹੈ ਜੋ ਪੈਰਾਂ ਦੀ ਚਮੜੀ ਨੂੰ ਨਮੀ ਦਿੰਦੀ ਹੈ ਜਿਸ ਨਾਲ ਚਮੜੀ ਦਾ ਰੁੱਖਾਪਨ ਵੀ ਘੱਟ ਹੋ ਜਾਂਦਾ ਹੈ ਅਤੇ ਡੈੱਡ ਸੈੱਲਾਂ ਦੀ ਪਰਤ ਉਤਾਰਨ ਤੋਂ ਬਾਅਦ ਚਮੜੀ ਸੁੱਕੀ ਵੀ ਨਹੀਂ ਹੁੰਦੀ। ਨਾਰੀਅਲ ਤੇਲ ਨਾਲ ਪੈਰਾਂ ਦੀ ਗੰਦਗੀ ਵੀ ਖ਼ਤਮ ਹੋ ਜਾਂਦੀ ਹੈ ਅਤੇ ਚਮੜੀ 'ਤੇ ਨਿਖਾਰ ਵੀ ਆ ਜਾਂਦਾ ਹੈ।

PunjabKesari
ਇੰਝ ਕਰੋ ਸਕਰੱਬ : ਸਭ ਤੋਂ ਪਹਿਲਾਂ 1 ਚਮਚ ਨਾਰੀਅਲ ਤੇਲ 'ਚ 1 ਚਮਚ ਸ਼ੀਆ-ਬਟਰ ਅਤੇ 1 ਚਮਚ ਖੰਡ ਮਿਲਾ ਕੇ ਇਸ ਨਾਲ ਪੈਰਾਂ ਦੀ ਚਮੜੀ ਨੂੰ ਸਕਰੱਬ ਕਰੋ। ਅਜਿਹਾ ਕਰਨ ਨਾਲ ਪੈਰਾਂ ਦੀ ਗੰਦਗੀ ਖ਼ਤਮ ਹੋ ਜਾਂਦੀ ਹੈ ਅਤੇ ਚਮੜੀ 'ਚ ਨਿਖਾਰ ਆ ਜਾਂਦਾ ਹੈ।

ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਬਣਾ ਕੇ ਖਾਓ ਅਲਸੀ ਦੀਆਂ ਪਿੰਨੀਆਂ, ਜਾਣੋ ਵਿਧੀ
ਸੇਂਧਾ ਲੂਣ ਦੀ ਕਰੋ ਵਰਤੋਂ: ਸੇਂਧਾ ਲੂਣ ਵੀ ਪੈਰਾਂ ਦੀ ਖ਼ੂਬਸੂਰਤੀ ਨੂੰ ਵਧਾਉਣ 'ਚ ਮਦਦ ਕਰਦਾ ਹੈ। 2 ਚਮਚ ਨਾਰੀਅਲ ਤੇਲ 'ਚ 3 ਚਮਚ ਸੇਂਧਾ ਲੂਣ ਮਿਲਾਓ ਅਤੇ ਉਸ ਨਾਲ ਪੈਰਾਂ ਨੂੰ ਰਗੜੋ ਜਾਂ ਸਕਰੱਬ ਕਰੋ। ਅਜਿਹਾ ਕਰਨਾ ਪੈਰਾਂ ਦੀ ਚਮੜੀ ਨੂੰ ਨਿਖਾਰਨ 'ਚ ਮਦਦ ਕਰਦਾ ਹੈ।
ਨਾਰੀਅਲ ਤੇਲ ਅਤੇ ਸੀ-ਸਾਲਟ ਪੈਰਾਂ ਦੇ ਡੈੱਡ ਸੈੱਲਾਂ ਨੂੰ ਖ਼ਤਮ ਕਰਦਾ ਹੈ ਅਤੇ ਪੈਰਾਂ ਦੀ 
ਖ਼ੂਬਸੂਰਤੀ ਨੂੰ ਵਧਾਉਣ 'ਚ ਮਦਦ ਕਰਦਾ ਹੈ। ਇਕ ਕੌਲੀ 'ਚ ਨਾਰੀਅਲ ਤੇਲ ਪਾਓ ਅਤੇ ਉਸ 'ਚ 2 ਚਮਚ ਸੀ-ਸਾਲਟ ਮਿਲਾਓ। ਇਸ ਮਿਸ਼ਰਣ ਨਾਲ ਪੈਰਾਂ ਨੂੰ ਸਕਰੱਬ ਕਰੋ। ਇਹ ਸਕਰੱਬ ਪੈਰਾਂ ਦੀ ਖ਼ੂਬਸੂਰਤੀ ਨੂੰ ਵਧਾਉਂਦਾ ਹੈ।


author

Aarti dhillon

Content Editor

Related News