Beauty Tips: ਚਿਹਰੇ ਦੀ ਖ਼ੂਬਸੂਰਤੀ ਨੂੰ ਬਰਕਰਾਰ ਰੱਖਣ ਲਈ ਬੈਗ ''ਚ ਜ਼ਰੂਰ ਰੱਖੋ ਇਹ ਚੀਜ਼ਾਂ
Friday, May 27, 2022 - 04:38 PM (IST)
ਨਵੀਂ ਦਿੱਲੀ- ਦਫ਼ਤਰ ਲਈ ਤਿਆਰ ਹੋਣ 'ਤੇ ਮਹਿਲਾਵਾਂ ਨੂੰ ਕਿੰਨਾ ਸੋਚਣਾ ਪੈਂਦਾ ਹੈ ਤਾਂ ਜੋ ਉਨ੍ਹਾਂ ਦੀ ਲੁੱਕ ਸਿੰਪਲ 'ਤੇ ਇਕਦਮ ਪਰਫੈਕਟ ਲੱਗੇ ਪਰ ਸਵੇਰੇ-ਸਵੇਰੇ ਮੇਕਅਪ ਕਰਨ ਲਈ ਜ਼ਿਆਦਾ ਸਮਾਂ ਨਹੀਂ ਹੁੰਦਾ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਆਸਾਨ ਟਿਪਸ ਦੇ ਰਾਹੀਂ ਮੇਕਅਪ ਕਰਨ ਦਾ ਤਰੀਕਾ ਦੱਸਦੇ ਹਾਂ। ਇਸ ਨਾਲ ਤੁਸੀਂ ਕੁਝ ਹੀ ਮਿੰਟਾਂ 'ਚ ਇਕਦਮ ਪਰਫੈਕਟ ਤੇ ਗਰੇਸਫੁੱਲ ਲੁੱਕ ਪਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਮੇਕਅਪ ਕਿੱਟ ਨੂੰ ਚੁੱਕਣ ਦੀ ਜਗ੍ਹਾ 'ਤੇ ਇਨ੍ਹਾਂ ਪ੍ਰਾਡੈਕਟਸ ਨੂੰ ਬੈਗ 'ਚ ਰੱਖ ਕੇ ਮੀਟਿੰਗ ਲਈ ਤੁਰੰਤ ਤਿਆਰ ਹੋ ਸਕਦੇ ਹੋ।
ਬੀਬੀ ਕ੍ਰੀਮ-ਬਿਊਟੀ ਮਾਹਰਾਂ ਮੁਤਾਬਕ ਰੋਜ਼ਾਨਾ ਚਿਹਰੇ 'ਤੇ ਫਾਊਂਡੇਸ਼ਨ ਨਹੀਂ ਲਗਾਉਣਾ ਚਾਹੀਦਾ। ਇਸ ਨਾਲ ਸਕਿਨ ਖਿੱਚੀ-ਖਿੱਚੀ ਨਜ਼ਰ ਆਉਣ ਨਾਲ ਚਿਹਰੇ 'ਤੇ ਕੁਦਰਤੀ ਚਮਕ ਨਹੀਂ ਆ ਪਾਉਂਦੀ ਹੈ। ਅਜਿਹੇ 'ਚ ਤੁਸੀਂ ਚਿਹਰੇ ਨੂੰ ਚਮਕਦਾਰ ਤੇ ਕੁਦਰਤੀ ਲੁੱਕ ਦੇਣ ਲਈ ਬੀਬੀ ਕ੍ਰੀਮ ਲਗਾ ਸਕਦੀ ਹੈ। ਇਹ ਇਕ ਮਲਟੀ ਟਾਸਕਿੰਗ ਪ੍ਰਾਡੈਕਟ ਹੈ ਜੋ ਸਕਿਨ 'ਚ ਨਮੀ ਬਰਕਰਾਰ ਰੱਖਣ ਦੇ ਨਾਲ ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਸੁਰੱਖਿਅਤ ਰੱਖਦਾ ਹੈ।
ਕੰਸੀਲਰ-ਮੌਸਮ ਭਾਵੇਂ ਕੋਈ ਵੀ ਚਿਹਰੇ 'ਤੇ ਪਿੰਪਲਸ ਤੇ ਦਾਗ-ਧੱਬੇ ਹੋਣਾ ਆਮ ਗੱਲ ਹੈ। ਪਰ ਇਸ ਨੂੰ ਕ੍ਰੀਮ ਨਾਲ ਲੁਕਾਉਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਨੂੰ ਲੁਕਾਉਣ ਤੇ ਇਕਦਮ ਸਮੂਦ ਸਕਿਨ ਪਾਉਣ ਲਈ ਤੁਸੀਂ ਕੰਸੀਲਰ ਦੀ ਵਰਤੋਂ ਕਰੋ। ਪਰ ਇਸ ਨੂੰ ਸਿਰਫ ਪ੍ਰਭਾਵਿਤ ਥਾਂ 'ਤੇ ਹੀ ਲਗਾਓ।
ਕਾਜਲ ਤੇ ਆਈਲਾਈਨਰ-ਤੁਸੀਂ ਦਫ਼ਤਰ ਬੈਗ 'ਚ ਕਾਜਲ ਤੇ ਆਈਲਾਈਨ ਬਿਊਟੀ ਪ੍ਰਾਡੈਕਟਸ ਸ਼ਾਮਲ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਬਿਨਾਂ ਆਈਸ਼ੈਡੋ ਲਗਾਏ ਵੀ ਨੈਚੁਰਲ ਮੇਕਅਪ ਲੁੱਕ ਮਿਲੇਗੀ।
ਮਸਕਾਰਾ- ਇਸ ਨੂੰ ਲਗਾਉਣ ਨਾਲ ਅੱਖਾਂ ਨੂੰ ਕੰਪਲੀਟ ਮੇਕਅਪ ਲੁੱਕ ਮਿਲਦਾ ਹੈ। ਇਸ ਦੇ ਨਾਲ ਅੱਖਾਂ ਵੱਡੀਆਂ ਤੇ ਬੋਲਡ ਨਜ਼ਰ ਆਉਂਦੀਆਂ ਹਨ। ਅਜਿਹੇ 'ਚ ਕਾਜਲ ਤੇ ਆਈਲਾਈਨ ਲਗਾਉਣ ਤੋਂ ਬਾਅਦ ਪਲਕਾਂ 'ਤੇ ਮਸਕਾਰਾ ਜ਼ਰੂਰ ਲਗਾਓ।
ਲਿਪਸਟਿਕ- ਬੁੱਲ੍ਹਾਂ 'ਤੇ ਲਿਪਸਟਿਕ ਲਗਾਉਣ ਨਾਲ ਨੈਚੁਰਲੀ ਲੁੱਕ ਮਿਲਣ ਨਾਲ ਸਕਿਨ ਟੋਨ ਲਾਈਟ ਨਜ਼ਰ ਆਉਂਦੀ ਹੈ। ਇਸ ਦੇ ਨਾਲ ਹੀ ਆਤਮਵਿਸ਼ਵਾਸ ਵਧਾਉਣ 'ਚ ਮਦਦ ਮਿਲਦੀ ਹੈ। ਤੁਸੀਂ ਚਾਹੋ ਤਾਂ ਆਪਣੇ ਆਫਿਸ ਬੈਗ 'ਚ ਵੱਖ-ਵੱਖ ਤਰ੍ਹਾਂ ਦੇ ਮੈਟ ਜਾਂ ਫਿਰ ਗਲਾਸੀ ਲਿਪਸਟਿਕ ਦੇ ਕਈ ਸ਼ੇਡ ਰੱਖ ਸਕਦੇ ਹੋ।