Beauty Tips : ‘ਪਤਲੇ ਆਈਬ੍ਰੋਅ’ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਕੁਝ ਦਿਨ੍ਹਾਂ ''ਚ ਇੰਝ ਕਰੋ ਮੋਟੇ

Monday, Mar 08, 2021 - 04:06 PM (IST)

Beauty Tips : ‘ਪਤਲੇ ਆਈਬ੍ਰੋਅ’ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਕੁਝ ਦਿਨ੍ਹਾਂ ''ਚ ਇੰਝ ਕਰੋ ਮੋਟੇ

ਜਲੰਧਰ (ਬਿਊਰੋ) - ਅੱਖਾਂ ਚਿਹਰੇ ਦਾ ਸਭ ਤੋਂ ਜ਼ਿਆਦਾ ਖ਼ੂਬਸੂਰਤ ਹਿੱਸਾ ਹੁੰਦੀਆਂ ਹਨ। ਅੱਖਾਂ ਦੀ ਖ਼ੂਬਸੂਰਤੀ ਨੂੰ ਹੋਰ ਜ਼ਿਆਦਾ ਵਧਾਉਣ ਦਾ ਕੰਮ ਕਰਦੇ ਹਨ ‘ਆਈਬ੍ਰੋਅ’। ਵੱਖ-ਵੱਖ ਚਿਹਰਿਆਂ ਅਨੁਸਾਰ ਆਈਬ੍ਰੋਅ ਦੀ ਸ਼ੇਪ ਵੀ ਵੱਖ-ਵੱਖ ਤਰੀਕਿਆਂ ਦੀ ਹੁੰਦੀ ਹੈ। ਆਈਬ੍ਰੋਅ ਦੀ ਸ਼ੇਪ 'ਚ ਬਹੁਤ ਫਰਕ ਹੁੰਦਾ ਹੈ। ਪਤਲੇ ਦੇ ਮੁਕਾਬਲੇ ਸੰਘਣੇ ਆਈਬ੍ਰੋਅ ਜ਼ਿਆਦਾ ਆਕਰਸ਼ਤ ਬਣਾ ਦਿੰਦੇ ਹਨ ਪਰ ਕੁਝ ਕੁੜੀਆਂ ਦੇ ਆਈਬ੍ਰੋਅ ਪਤਲੇ ਹੁੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਮੋਟੇ ਕਰਨ ਲਈ ਪੈਂਸਿਲ ਦੀ ਵਰਤੋਂ ਕਰਨੀ ਪੈਂਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਸੌਖੇ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ, ਜਿਸ ਨਾਲ ਆਈਬ੍ਰੋਅ ਦੀ ਹੇਅਰ ਗ੍ਰੋਥ ਵਧਣ ਲੱਗੇਗੀ...

1. ਕੈਸਟਰ ਤੇਲ
ਕੈਸਟਰ ਤੇਲ ਘੱਟ ਖ਼ਰਚ 'ਚ ਹੇਅਰ ਗ੍ਰੋਥ ਵਧਾਉਣ ਦਾ ਸਭ ਤੋਂ ਚੰਗਾ ਤਰੀਕਾ ਹੈ। ਕੈਸਟਰ ਤੇਲ ਦੀਆਂ ਦੋ ਬੂੰਦਾਂ ਲੈ ਕੇ ਉਂਗਲੀਆਂ ਦੇ ਨਾਲ ਆਈਬ੍ਰੋਅ ਦੀ 2-3 ਮਿੰਟ ਤਕ ਮਸਾਜ਼ ਕਰੋ। ਬਾਅਦ ਵਿਚ 30 ਮਿੰਟ ਬਾਅਦ ਕੋਸੇ ਪਾਣੀ ਨਾਲ ਚਿਹਰਾ ਧੋ ਲਓ ਇਸ ਗੱਲ ਦਾ ਧਿਆਨ ਰੱਖੋ ਕਿ ਇਹ ਤੇਲ ਜੇ ਕਿਸੇ ਵੀ ਤਰ੍ਹਾਂ ਦੀ ਜਲਣ ਕਰੇ ਤਾਂ ਇਸ ਦੀ ਵਰਤੋਂ ਕਰਨਾ ਬੰਦ ਕਰ ਦਿਓ।

2. ਦੁੱਧ
ਪ੍ਰੋਟੀਨ ਅਤੇ ਵਿਟਾਮਿਨ 'ਚ ਭਰਪੂਰ ਦੁੱਧ ਵਾਲਾਂ ਨੂੰ ਪੋਸ਼ਣ ਦੇਣ 'ਚ ਵੀ ਲਾਭਕਾਰੀ ਹੁੰਦਾ ਹੈ। ਰਾਤ ਨੂੰ ਸੌਂਣ ਤੋਂ ਪਹਿਲਾਂ ਕਾਟਨ ਬਾਲ 'ਤੇ ਥੋੜ੍ਹਾ ਜਿਹਾ ਦੁੱਧ ਲਗਾ ਕੇ ਆਈਬ੍ਰੋਅ 'ਤੇ ਲਗਾਓ। ਇਸ ਨਾਲ ਬਹੁਤ ਫ਼ਾਇਦਾ ਮਿਲੇਗਾ।

3. ਨਾਰੀਅਲ ਤੇਲ
ਰੋਜ਼ਾਨਾ ਰਾਤ ਨੂੰ ਸੌਂਣ ਤੋਂ ਪਹਿਲਾਂ ਆਈਬ੍ਰੋਅ 'ਤੇ ਨਾਰੀਅਲ ਦਾ ਤੇਲ ਲਗਾਓ। ਇਸ ਨਾਲ ਚਮੜੀ ਵੀ ਗਲੋਇੰਗ ਅਤੇ ਮੁਲਾਇਮ ਬਣੇਗੀ ਅੱਖਾਂ ਦੇ ਆਲੇ-ਦੁਆਲੇ ਝੁਰੜੀਆਂ ਵੀ ਨਹੀਂ ਪੈਣਗੀਆਂ।

4. ਐਲੋਵੇਰਾ ਜੂਸ
ਹੇਅਰ ਗ੍ਰੋਥ ਲਈ ਐਲੋਵੇਰਾ ਜੈੱਲ ਵੀ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਇਸ ਨਾਲ ਵਾਲਾਂ ਨੂੰ ਜ਼ਰੂਰੀ ਪੋਸ਼ਕ ਤੱਤ ਮਿਲਦੇ ਹਨ। ਐਲੋਵੇਰਾ ਜੈੱਲ ਨੂੰ ਆਈਬ੍ਰੋਅ 'ਤੇ ਲਗਾਉਣ ਤੋਂ ਕੁਝ ਹੀ ਦਿਨ੍ਹਾਂ 'ਚ ਵਾਲ ਸੰਘਣੇ ਹੋਣ ਲੱਗਣਗੇ।


author

rajwinder kaur

Content Editor

Related News