ਪਰਦੇਸੀ ਭਰਾਵਾਂ ਨੂੰ ਰੱਖੜੀ ਭੇਜਣ ਵਾਲੀਆਂ ਭੈਣਾਂ ਲਈ ਅਹਿਮ ਖ਼ਬਰ

Wednesday, Jul 09, 2025 - 10:35 AM (IST)

ਪਰਦੇਸੀ ਭਰਾਵਾਂ ਨੂੰ ਰੱਖੜੀ ਭੇਜਣ ਵਾਲੀਆਂ ਭੈਣਾਂ ਲਈ ਅਹਿਮ ਖ਼ਬਰ

ਫਿਰੋਜ਼ਪੁਰ (ਪਰਮਜੀਤ, ਖੁੱਲਰ, ਕੁਮਾਰ) : ਫਿਰੋਜ਼ਪੁਰ ਡਾਕ ਮੰਡਲ ਦੇ ਸੁਪਰੀਡੈਂਟ ਆਫ ਪੋਸਟ ਆਫਿਸ ਰਵੀ ਕੁਮਾਰ ਨੇ ਕਿਹਾ ਕਿ ਹੁਣ ਭੈਣਾਂ ਡਾਕ ਵਿਭਾਗ ਰਾਹੀਂ ਵਿਦੇਸ਼ਾਂ ’ਚ ਰਹਿ ਰਹੇ ਭਰਾਵਾਂ ਨੂੰ ਬਹੁਤ ਹੀ ਵਾਜ਼ਬ ਦਰਾਂ ’ਤੇ ਰੱਖੜੀ ਭੇਜ ਸਕਣਗੀਆਂ। ਉਨ੍ਹਾਂ ਦੱਸਿਆਂ ਕਿ ਡਾਕਘਰ ਦੀਆਂ ਦਰਾਂ ਨਿੱਜੀ ਕੋਰੀਅਰ ਸੇਵਾਵਾਂ ਦੇ ਮੁਕਾਬਲੇ ਕਾਫੀ ਘੱਟ ਹਨ। ਉਨ੍ਹਾਂ ਕਿਹਾ ਕਿ ‘ਹੈਪੀ ਰੱਖੜੀ’ ਲਿਖੇ ਇਹ ਆਕਰਸ਼ਕ ਡਿਜ਼ਾਈਨ ਵਾਲੇ ਲਿਫ਼ਾਫ਼ੇ ਭੈਣਾਂ ਨੂੰ ਬਹੁਤ ਪਸੰਦ ਆਉਣਗੇ। ਇਨ੍ਹਾਂ ਦਾ ਆਕਾਰ ਆਮ ਲਿਫ਼ਾਫ਼ੇ ਤੋਂ ਵੱਡਾ ਅਤੇ ਰੰਗੀਨ ਹੋਣ ਦੇ ਬਾਵਜੂਦ ਇਨ੍ਹਾਂ ਦਾ ਮੁੱਲ ਸਿਰਫ 15 ਰੁਪਏ ਰੱਖਿਆ ਗਿਆ ਹੈ।

ਜਿਸ ਨਾਲ ਭੈਣਾਂ ਵੱਲੋਂ ਭਰਾਵਾਂ ਨੂੰ ਭੇਜੀ ਗਈ ਰੱਖੜੀ ਪੂਰੀ ਤਰ੍ਹਾਂ ਸੁਰੱਖਿਅਤ ਰਹੇਗੀ। ਫਿਰੋਜ਼ਪੁਰ ਡਾਕ ਮੰਡਲ ਦੇ ਸਾਰੇ ਡਾਕਘਰਾਂ ’ਚ ਇਹ ਲਿਫ਼ਾਫ਼ੇ ਲੋੜੀਂਦੀ ਗਿਣਤੀ ’ਚ ਉਪਲੱਬਧ ਕਰਵਾਏ ਗਏ ਹਨ। ਇਸ ਤੋਂ ਇਲਾਵਾ ਡਾਕ ਵਿਭਾਗ ਵਲੋਂ ਦੇਸ਼-ਵਿਦੇਸ਼ਾਂ ’ਚ ਭੇਜਣ ਲਈ ਰੱਖੜੀ ਬਾਕਸ ਅਤੇ ਉਨ੍ਹਾਂ ਦੀ ਪੈਕਿੰਗ ਦੀ ਸੁਵਿਧਾ ਵੀ ਉਪਲੱਬਧ ਕਾਰਵਾਈ ਗਈ ਹੈ, ਜੋ ਕਿ ਡਾਕ ਵਿਭਾਗ ਦੇ ਸਟਾਫ਼ ਵਲੋਂ ਇਹ ਸੇਵਾ ਮੁਫ਼ਤ ’ਚ ਮੁਹੱਈਆ ਕੀਤੀ ਜਾ ਰਹੀ ਹੈ।


author

Babita

Content Editor

Related News