Beauty Tips: ਆਇਲੀ ਸਕਿਨ ਤੋਂ ਨਿਜ਼ਾਤ ਦਿਵਾਉਂਦੈ ''ਕੱਚਾ ਦੁੱਧ'', ਜਾਣੋ ਵਰਤੋਂ ਦੇ ਢੰਗ

09/24/2021 3:31:29 PM


ਨਵੀਂ ਦਿੱਲੀ- ਚਿਹਰੇ ਨੂੰ ਖੂਬਸੂਰਤ ਅਤੇ ਚਮਕਦਾਰ ਬਣਾਉਣ ਲਈ ਬਹੁਤ ਸਾਰੇ ਲੋਕ ਬਿਊਟੀ ਪ੍ਰੋਡੈਕਟਸ ਦਾ ਇਸਤੇਮਾਲ ਕਰਦੇ ਹਨ। ਉਹ ਮਹਿੰਗੇ ਤੋਂ ਮਹਿੰਗੇ ਪ੍ਰੋਡੈਕਟਸ ਦੀ ਵੀ ਕਈ ਵਾਰ ਵਰਤੋਂ ਕਰਦੇ ਹਨ। ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜ਼ਰੂਰਤ ਤੋਂ ਜ਼ਿਆਦਾ ਕੈਮੀਕਲ ਵਾਲੀਆਂ ਚੀਜ਼ਾਂ ਚਿਹਰੇ ’ਤੇ ਲਗਾਉਣ ਨਾਲ ਚਿਹਰਾ ਖੂਬਸੂਰਤ ਦਿਖਣ ਦੀ ਥਾਂ ਖਰਾਬ ਹੋਣ ਲੱਗਦਾ ਹੈ। ਇਸ ਲਈ ਜ਼ਰੂਰੀ ਹੈ ਕਿ ਚਿਹਰੇ ’ਤੇ ਕੁਝ ਘਰੇਲੂ ਫੇਸ ਪੈਕ ਬਣਾ ਕੇ ਲਗਾਓ, ਜਿਸ ਨਾਲ ਚਿਹਰੇ ’ਤੇ ਨਿਖਾਰ ਆ ਜਾਵੇਗਾ। ਚਿਹਰੇ ਨੂੰ ਖੂਬਸੂਰਤ ਬਣਾਉਣ ਲਈ ਕੱਚੇ ਦੁੱਧ ਦਾ ਇਸਤੇਮਾਲ ਕਰੋ, ਇਹ ਬਹੁਤ ਫਾਇਦੇਮੰਦ ਹੁੰਦਾ ਹੈ। ਇਸੇ ਲਈ ਅੱਜ ਅਸੀਂ ਤੁਹਾਡੇ ਦੱਸਾਂਗੇ ਕਿ ਚਿਹਰੇ ਦੀ ਕਿਸ ਸਮੱਸਿਆ ਲਈ ਕੱਚੇ ਦੁੱਧ ਵਿੱਚ ਕਿਹੜੀ ਚੀਜ਼ ਮਿਲਾ ਕੇ ਲਗਾਉਣੀ ਚਾਹੀਦੀ ਹੈ....
ਚਿਹਰਾ ਕਾਲਾ ਪੈਣਾ
ਗਰਮੀਆਂ ਦੇ ਦਿਨਾਂ ਵਿੱਚ ਸਕਿਨ ਟੈਨ ਹੋਣਾ ਆਮ ਗੱਲ ਹੈ। ਸਕਿਨ ਟੈਨ ਹੋਣ ’ਤੇ ਚਿਹਰਾ ਕਾਲਾ ਹੋ ਜਾਂਦਾ ਹੈ। ਗਰਮੀਆਂ ਵਿੱਚ ਚਿਹਰੇ ’ਤੇ ਨਿਖਾਰ ਲਿਆਉਣ ਲਈ ਕੱਚੇ ਦੁੱਧ ਦਾ ਫੇਸ ਪੈਕ ਲਗਾਓ। ਪੈਕ ਬਣਾਉਣ ਲਈ 5-6 ਬਾਦਾਮ ਦੁੱਧ ਵਿੱਚ ਇੱਕ ਘੰਟੇ ਤੱਕ ਭਿਓਂ ਕੇ ਰੱਖੋ। ਫਿਰ ਇਸ ਦੀ ਪੇਸਟ ਬਣਾ ਲਓ। ਇਸ ਪੇਸਟ ਨੂੰ 15 ਮਿੰਟ ਤੱਕ ਚਿਹਰੇ ’ਤੇ ਲਗਾਓ ਅਤੇ ਹਲਕੀ ਮਸਾਜ ਕਰੋ। ਇਸ ਨੂੰ ਹਫਤੇ ਵਿੱਚ ਦੋ ਵਾਰ ਲਗਾਓ।

Summer Skin Care Hacks For Oily Skin To Reduce Tanning, Large Pores, And  Sunburn
ਰੰਗ ਗੋਰਾ
ਗੋਰਾ ਰੰਗ ਕਰਨ ਲਈ ਕੱਚੇ ਦੁੱਧ ਵਿੱਚ ਚੰਦਨ ਦਾ ਪਾਊਡਰ ਮਿਲਾ ਕੇ ਚਿਹਰੇ ’ਤੇ ਲਗਾ ਲਓ। ਅਜਿਹਾ ਕਰਨ ਨਾਲ ਕੁਝ ਹੀ ਦਿਨਾਂ ਵਿਚ ਤੁਹਾਨੂੰ ਆਪਣੇ ਰੰਗ 'ਚ ਫਰਕ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ। 
ਮੁਹਾਸੇ
ਚਿਹਰੇ ’ਤੇ ਮੁਹਾਸੇ ਦੀ ਸਮੱਸਿਆ ਹੋਣ ’ਤੇ ਦੋ ਚਮਚ ਮੁਲਤਾਨੀ ਮਿੱਟੀ ਵਿੱਚ ਕੱਚਾ ਦੁੱਧ ਅਤੇ ਗੁਲਾਬ ਜਲ ਮਿਲਾ ਕੇ ਲਗਾਓ। ਰੋਜ਼ਾਨਾ ਇਸ ਪੇਸਟ ਨੂੰ ਲਗਾਉਣ ਨਾਲ ਕੁਝ ਹੀ ਦਿਨਾਂ ਵਿੱਚ ਮੁਹਾਸੇ ਠੀਕ ਹੋਣੇ ਸ਼ੁਰੂ ਹੋ ਜਾਣਗੇ।

ਜਾਣੋ ਕਿਉਂ ਹੁੰਦੇ ਹਨ ਚਿਹਰੇ 'ਤੇ ਕਿੱਲ-ਮੁਹਾਸੇ, ਨਿਜ਼ਾਤ ਪਾਉਣ ਲਈ ਅਪਣਾਓ ਇਹ ਘਰੇਲੂ  ਨੁਸਖ਼ੇ
ਚਮਕਦਾਰ ਸਕਿਨ
ਜੇਕਰ ਤੁਸੀਂ ਆਪਣੇ ਚਿਹਰੇ ’ਤੇ ਚਮਕ ਲਿਆਉਣਾ ਚਾਹੁੰਦੇ ਹੋ ਤਾਂ ਦੁੱਧ ਵਿੱਚ ਖੰਡ ਮਿਕਸ ਕਰਕੇ ਲਗਾਓ। ਦਿਨਾਂ ਤੱਕ ਇਸ ਤਰ੍ਹਾਂ ਕਰਨ ਨਾਲ ਚਿਹਰੇ ’ਤੇ ਨਿਖਾਰ ਆਉਣ ਲੱਗੇਗਾ।
ਆਇਲੀ ਸਕਿਨ
ਕੱਚਾ ਦੁੱਧ ਆਇਲੀ ਸਕਿਨ ਵਾਲੇ ਲੋਕਾਂ ਲਈ ਬਹੁਤ ਵਧੀਆ ਸਕਿਨ ਟੋਨਰ ਹੈ। ਆਇਲੀ ਸਕਿਨ ਲਈ ਸਕਿਨ ਟੋਨਰ ਬਣਾਉਣ ਲਈ ਦੁੱਧ ਦੇ ਵਿੱਚ ਨਿੰਬੂ ਦਾ ਰਸ ਮਿਲਾ ਕੇ 15 ਮਿੰਟ ਤੱਕ ਚਿਹਰੇ ’ਤੇ ਲਗਾਓ । ਫਿਰ ਚਿਹਰਾ ਗਰਮ ਪਾਣੀ ਨਾਲ ਧੋ ਲਓ। ਇਸ ਤਰ੍ਹਾਂ ਕਰਨ ਨਾਲ ਸਕਿਨ ਸਾਫਟ ਹੋ ਜਾਵੇਗੀ।

ਛਾਈਆਂ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਦੇ ਹਨ ਇਹ ਘਰੇਲੂ ਨੁਸਖੇ
ਛਾਈਆਂ ਦੀ ਸਮੱਸਿਆ
ਚਿਹਰੇ ਤੇ ਛਾਈਆਂ ਦੀ ਸਮੱਸਿਆ ਹੋਣ ’ਤੇ ਕੱਚੇ ਦੁੱਧ ਵਿੱਚ ਤੁਲਸੀ ਦਾ ਰਸ ਮਿਲਾ ਕੇ ਚਿਹਰੇ ’ਤੇ ਲਗਾਓ। ਇਸ ਨਾਲ ਕੁਝ ਹੀ ਦਿਨਾਂ ਵਿੱਚ ਛਾਈਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ ।
ਰੁੱਖੀ ਤਵਚਾ
ਚਿਹਰੇ ਦੀ ਤਵਚਾ ਰੁੱਖੀ ਹੋਣ ’ਤੇ ਮਸੂਰ ਦੀ ਦਾਲ ਰਾਤ ਨੂੰ ਭਿਓ ਕੇ ਰੱਖੋ ਅਤੇ ਸਵੇਰ ਸਮੇਂ ਇਸ ਵਿੱਚ ਕੱਚਾ ਦੁੱਧ ਮਿਲਾ ਕੇ ਪੇਸਟ ਬਣਾਓ ਅਤੇ 15-20 ਮਿੰਟ ਤੱਕ ਚਿਹਰੇ ’ਤੇ ਲਗਾ ਕੇ ਰੱਖੋ। ਚਿਹਰੇ ਦੀ ਤਵੱਚਾ ਕੋਮਲ ਹੋ ਜਾਵੇਗੀ ।


Aarti dhillon

Content Editor

Related News