ਤੁਹਾਡੀ ਬਿਊਟੀ ਨੂੰ ਹੋਰ ਵੀ ਨਿਖਾਰੇਗਾ ਸ਼ਹਿਦ

08/11/2018 4:46:16 PM

ਜਲੰਧਰ— ਸ਼ਹਿਦ ਹਰ ਕਿਸੇ ਨੂੰ ਚੰਗਾ ਲੱਗਦਾ ਹੈ ਅਤੇ ਇਸ 'ਚ ਭਰਪੂਰ ਗੁਣ ਵੀ ਹੁੰਦੇ ਹਨ। ਸਾਰੀ ਦੁਨੀਆਂ 'ਚ ਸ਼ਹਿਦ ਵਿਕਦਾ ਹੈ ਅਤੇ ਇਸ ਨੂੰ ਸੋਂਦਰਯ 'ਚ ਉੱਚੀ ਪੱਧਰ 'ਤੇ ਵਰਤਿਆ ਜਾਂਦਾ ਹੈ। ਜੇਕਰ ਤੁਸੀਂ ਸ਼ਹਿਦ ਦੀ ਵਰਤੋਂ ਸੋਂਦਰਯ ਵਧਾਉਣ ਲਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪਤਾ ਵੀ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਸ-ਕਿਸ ਤਰ੍ਹਾਂ ਸ਼ਹਿਦ ਦੀ ਵਰਤੋਂ ਕਰ ਸਕਦੇ ਹੋ। 
1. ਲਿਪ ਸਕਰੱਬ:-ਸ਼ਹਿਦ ਅਤੇ ਗਰੀ ਦੇ ਤੇਲ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਕੇ ਬੁੱਲ੍ਹਾਂ 'ਕੇ ਲਗਾਓ, ਇਸ ਨਾਲ ਰੁੱਖਾਪਣ ਦੂਰ ਹੋਵੇਗਾ ਅਤੇ ਬੁੱਲ੍ਹ ਫੱਟਣਗੇ ਵੀ ਨਹੀਂ। 
2. ਕੌਫੀ ਸ਼ਹਿਦ ਸ਼ੂਗਰ ਸਕਰੱਬ:- ਇਨ੍ਹਾਂ ਸਾਰੇ ਪਦਾਰਥਾਂ ਨੂੰ ਉੱਚਿਤ ਮਾਤਰਾ 'ਚ ਮਿਲਾ ਲਓ ਅਤੇ ਇਸ ਦੀ ਸਕਰੱਬ ਦੀ ਤਰ੍ਹਾਂ ਵਰਤੋਂ ਕਰੋ, ਚਿਹਰੇ 'ਤੇ ਹੋਣ ਵਾਲੀ ਇੰਫੈਕਸ਼ਨ ਸਹੀ ਹੋ ਜਾਵੇਗੀ ਅਤੇ ਫੁਨਸੀਆਂ ਵੀ ਠੀਕ ਹੋ ਜਾਣਗੀਆਂ। 
3. ਦਾਲਚੀਨੀ ਅਤੇ ਹਨੀ:-ਦਾਲਚੀਨੀ ਅਤੇ ਸ਼ਹਿਦ ਮਿਲਾ ਲਓ ਅਤੇ ਚਿਹਰੇ 'ਤੇ ਲਗਾਓ, ਇਸ ਨਾਲ ਸਕਰੱਬ ਕਰੋ, ਇਸ ਨਾਲ ਚਿਹਰੇ ਦੇ ਬਲੈਕ ਹੈੱਡਸ ਨਿਕਲ ਜਾਣਗੇ। 
4. ਬਰਾਈਟਨਿੰਗ ਅਤੇ ਟਾਈਟਨਿੰਗ ਫੇਸ ਮਾਕਸ:-ਸ਼ਹਿਦ ਨੂੰ ਨਿੰਬੂ ਦੀਆਂ ਕੁਝ ਬੂੰਦਾਂ ਦੇ ਨਾਲ ਚੰਗੀ ਤਰ੍ਹਾਂ ਮਿਲਾ ਕੇ ਚਿਹਰੇ 'ਤੇ ਲਗਾ ਲਓ। ਬਾਅਦ 'ਚ ਧੋ ਲਓ। ਇਸ ਨਾਲ ਚਿਹਰੇ ਦੀ ਚਮਕ ਆਉਂਦੀ ਹੈ ਅਤੇ ਦਾਗ-ਧੱਬੇ ਵੀ ਦੂਰ ਹੋ ਜਾਣਗੇ। 
5. ਏਵੋਕੈਡੋ ਹਨੀ ਮਾਕਸ:-ਏਵੋਕੈਡੋ  ਅਤੇ ਸ਼ਹਿਦ ਨੂੰ ਮਿਲਾ ਲਓ ਅਤੇ ਇਕ ਪੇਸਟ ਤਿਆਰ ਕਰ ਲਓ। ਇਹ ਵਾਕਏ 'ਚ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਚਿਹਰੇ 'ਤੇ ਦਮਕ ਆਉਂਦੀ ਹੈ। 
6. ਓਟਮਿਲ ਹਨੀ ਫੇਸ ਸਕਰੱਬ:-ਜੇਕਰ ਤੁਸੀਂ ਚਿਹਰੇ 'ਤੇ ਹਰ ਦਿਨ ਸਕਰੱਬ ਕਰਨਾ ਚਾਹੁੰਦੇ ਹੋ ਤਾਂ ਓਟਮਿਲ ਹਨੀ ਸਕਰੱਬ ਦੀ ਵਰਤੋਂ ਕਰੋ। ਇਸ ਨਾਲ ਸਰਦੀਆਂ 'ਚ ਚਮੜੀ ਫੱਟਦੀ ਨਹੀਂ ਹੈ। 
7. ਸ਼ਹਿਦ ਸ਼ੈਂਪੂ:- ਜਿਸ ਸ਼ੈਂਪੂ 'ਚ ਹਨੀ ਪਇਆ ਹੁੰਦਾ ਹੈ ਉਸ ਦੀ ਵਰਤੋਂ ਕਰੋਂ ਇਸ ਨਾਲ ਵਾਲਾਂ 'ਚ ਸਾਈਨ ਬਣੀ ਰਹਿੰਦੀ ਹੈ। 
8. ਹਨੀ ਹੇਅਰ ਮਾਸਕ:- ਹਨੀ ਹੇਅਰ ਮਾਸਕ ਦੀ ਵਰਤੋਂ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਨੂੰ ਲਗਾਉਣ ਨਾਲ ਵਾਲ ਝੜਦੇ ਨਹੀਂ ਅਤੇ ਉਨ੍ਹਾਂ ਨੂੰ ਕੋਈ ਨੁਕਸਾਨ ਵੀ ਨਹੀਂ ਪਹੁੰਚਦਾ ਹੈ। 


Related News