Beauty Tips : ਖ਼ੂਬਸੂਰਤੀ ਨਾਲ ਜੁੜੀ ਹਰੇਕ ਸਮੱਸਿਆ ਨੂੰ ਦੂਰ ਕਰਦੀ ਹੈ ਇਹ ‘ਲਿਪ ਬਾਮ’
Tuesday, Dec 01, 2020 - 05:00 PM (IST)
ਜਲੰਧਰ (ਬਿਊਰੋ) - ਸਰਦੀਆਂ ਸ਼ੁਰੂ ਹੁੰਦੇ ਸਾਰ ਬਹੁਤ ਸਾਰੇ ਲੋਕਾਂ ਦੇ ਬੁੱਲ੍ਹ ਫੱਟਣੇ ਸ਼ੁਰੂ ਹੋ ਜਾਂਦੇ ਹਨ। ਬੁੱਲ੍ਹਾਂ ਦੇ ਫੱਟ ਜਾਣ 'ਤੇ ਲੋਕ ਲਿਪ ਬਾਮ ਦੀ ਵਰਤੋਂ ਕਰਦੇ ਹਨ। ਇਸ ਨਾਲ ਖ਼ਰਾਬ ਅਤੇ ਸੁੱਕੀ ਹੋਈ ਚਮੜੀ ਦੂਰ ਹੋ ਜਾਂਦੀ ਹੈ ਅਤੇ ਬੁੱਲ੍ਹਾਂ ਦਾ ਰੁੱਖਾਪਨ ਵੀ ਦੂਰ ਹੋ ਜਾਂਦਾ ਹੈ। ਲੋਕ ਹਮੇਸ਼ਾ ਬੁੱਲ੍ਹਾਂ ਲਈ ਵਰਤੀਂ ਜਾਣ ਵਾਲੀ ਬਾਮ ਨੂੰ ਵਰਤੋਂ ਕਰਨਾ ਉਦੋਂ ਬੰਦ ਕਰ ਦਿੰਦੇ ਹਨ, ਜਦੋਂ ਸੁੱਕੇ ਹੋਏ ਬੁੱਲ੍ਹ ਠੀਕ ਹੋ ਜਾਂਦੇ ਹਨ। ਲੋਕ ਇਹ ਨਹੀਂ ਜਾਣਦੇ ਕਿ ਬੁੱਲ੍ਹਾਂ ਤੋਂ ਇਲਾਵਾ ਲਿਪ ਬਾਮ ਦੀ ਵਰਤੋਂ ਹੋਰ ਕਿਹੜੀਆਂ ਬਿਊਟੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਕੀਤੀ ਜਾ ਸਕਦੀ ਹੈ। ਇਸੇ ਲਈ ਆਓ ਜਾਣਦੇ ਹਾਂ ਲਿਪ ਬਾਮ ਦੇ ਵੱਡੇ-ਵੱਡੇ ਫ਼ਾਇਦਿਆਂ ਬਾਰੇ, ਜਿਸ ਤੋਂ ਬਾਅਦ ਤੁਸੀਂ ਹਰ ਸਮੇਂ ਆਪਣੇ ਬੈਗ 'ਚ ਇਸ ਨੂੰ ਰੱਖਣਾ ਨਹੀਂ ਭੁੱਲੋਗੇ।
1. ਪੈਰਾਂ ਦੇ ਛਾਲਿਆਂ ਨੂੰ ਕਰੇ ਠੀਕ
ਜੇਕਰ ਨਵੇਂ ਸੈਂਡਲਸ, ਪੰਜਾਬੀ ਜੁੱਤੀ ਪਹਿਨਣ ਜਾਂ ਫਿਰ ਲੰਬੇ ਸਮੇਂ ਤਕ ਚਲਣ ਕਾਰਨ ਤੁਹਾਡੇ ਪੈਰਾਂ 'ਤੇ ਛਾਲੇ ਪੈ ਜਾਂਦੇ ਹਨ ਤਾਂ ਤੁਸੀਂ ਛਾਲਿਆਂ 'ਤੇ ਲਿਪ ਬਾਮ ਦੀ ਵਰਤੋਂ ਕਰੋ। ਲਿਪ ਬਾਮ ਲਗਾਉਣ ਨਾਲ ਤੁਸੀਂ ਕਾਫੀ ਰਾਹਤ ਪਾ ਸਕਦੇ ਹੋ। ਤੁਹਾਡੇ ਪੈਰ ਵੀ ਠੀਕ ਹੋ ਜਾਣਗੇ।
2. ਆਈਬ੍ਰੋਅ 'ਤੇ ਕਰੋ ਇਸਤੇਮਾਲ
ਫੈਸ਼ਨ ਦੇ ਹਿਸਾਬ ਨਾਲ ਆਈਬ੍ਰੋਅ ਦਾ ਸਟਾਈਲ ਵੀ ਬਦਲਦਾ ਰਹਿੰਦਾ ਹੈ। ਅੱਜ ਕਲ ਲੋਕ ਬਹੁਤ ਸਾਰੇ ਤਰੀਕਿਆਂ ਨਾਲ ਆਈਬ੍ਰੋਅ ਨੂੰ ਸੈੱਟ ਕਰਵਾਉਂਦੇ ਹਨ। ਤੁਸੀਂ ਇਸ ਲਈ ਬਾਮ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਦੀ ਵਰਤੋਂ ਨਾਲ ਲੰਬੇ ਸਮੇਂ ਤੱਕ ਤੁਹਾਡੇ ਆਈਬ੍ਰੋਅ ਇਕ ਥਾਂ 'ਤੇ ਟਿੱਕੇ ਰਹਿਣਗੇ ਅਤੇ ਕੋਈ ਨੁਕਸਾਨ ਵੀ ਨਹੀਂ ਹੋਵੇਗਾ।
3. ਸ਼ੇਵਿੰਗ ਦੇ ਕੱਟ ਕਰੇ ਦੂਰ
ਦਾੜੀ ਦੇ ਵਾਲ ਹਟਾਉਂਦੇ ਸਮੇਂ ਰੇਜ਼ਰ ਨਾਲ ਕਈ ਵਾਰ ਚਮੜੀ 'ਤੇ ਕੱਟ ਲੱਗ ਜਾਂਦੇ ਹਨ, ਜਿਸ ਨਾਲ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਕੱਟ ਲੱਗ ਜਾਣ ’ਤੇ ਤੁਸੀਂ ਇਸ ’ਤੇ ਲਿਪ ਬਾਮ ਦੀ ਵਰਤੋਂ ਕਰ ਸਕਦੇ ਹੋ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।
4. ਫੱਟੀਆਂ ਅੱਡੀਆਂ ਤੋਂ ਮਿਲੇਗਾ ਛੁਟਕਾਰਾ
ਜੇਕਰ ਤੁਸੀਂ ਫੱਟੀਆਂ ਅੱਡੀਆਂ ਤੋਂ ਪਰੇਸ਼ਾਨ ਹੋ ਤਾਂ ਇਸ ਸਮੱਸਿਆ ਨੂੰ ਹਮੇਸ਼ਾ ਲਈ ਦੂਰ ਕਰਨ ਲਈ ਤੁਸੀਂ ਬਾਮ ਦੀ ਵਰਤੋਂ ਕਰੋ। ਇਸ ਨਾਲ ਕੁਝ ਹੀ ਦਿਨਾਂ 'ਚ ਤੁਹਾਡੀਆਂ ਅੱਡੀਆਂ ਮੁਲਾਇਮ ਹੋਣ ਲੱਗਣਗੀਆਂ।
5. ਟਾਈਟ ਅੰਗੂਠੀ ਅਤੇ ਚੂੜੀ ਉਤਾਰਣ ਲਈ
ਜੇਕਰ ਤੁਹਾਡੀ ਰਿੰਗ ਅਤੇ ਚੂੜੀ ਟਾਈਟ ਹੋ ਗਈ ਹੈ ਤਾਂ ਤੁਸੀਂ ਬਾਮ ਨੂੰ ਆਪਣੀ ਉਂਗਲੀ ਅਤੇ ਹੱਥਾਂ 'ਤੇ ਲਗਾ ਕੇ ਇਸ ਨੂੰ ਸੌਖੇ ਤਰੀਕੇ ਨਾਲ ਉਤਾਰ ਸਕਦੇ ਹੋ। ਇਸ ਨੂੰ ਲਗਾਉਣ ਨਾਲ ਤੁਹਾਡੇ ਹੱਥ ਛਿਲਣ ਦਾ ਵੀ ਡਰ ਨਹੀਂ ਹੋਵੇਗਾ।
6. ਨਹੁੰਆਂ ਦੀ ਚਮੜੀ
ਸਰਦੀ ਦੇ ਮੌਸਮ 'ਚ ਨਹੁੰਆਂ ਦੇ ਆਲੇ-ਦੁਆਲੇ ਦੀ ਚਮੜੀ ਛਿਲ ਜਾਂਦੀ ਹੈ। ਰੁੱਖਾਪਨ ਆਉਣ ਨਾਲ ਇਸ 'ਤੇ ਦਰਦ ਵੀ ਹੁੰਦਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਨਹੁੰਆਂ 'ਤੇ ਲਿਪ ਬਾਮ ਦੀ ਵਰਤੋਂ ਕਰੋ। ਇਸ ਨਾਲ ਬਹੁਤ ਆਰਾਮ ਮਿਲੇਗਾ।
7. ਜ਼ੁਕਾਮ ਹੋਣ 'ਤੇ
ਜ਼ੁਕਾਮ ਹੋਣ 'ਤੇ ਨੱਕ ਉਪਰ ਤੋਂ ਰੁੱਖੀ ਹੋ ਜਾਂਦੀ ਹੈ। ਰੁੱਖੇਪਨ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਨੱਕ ’ਤੇ ਇਸ ਨੂੰ ਲਗਾ ਸਕਦੇ ਹੋ। ਇਸ ਨਾਲ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਦਾ ਡਰ ਨਹੀਂ ਰਹੇਗਾ।