ਤੰਦਰੁਸਤ ਤੇ ਖ਼ੂਬਸੂਰਤ ਚਮੜੀ ਦੇ ਮਾਲਕ ਬਣਨਾ ਚਾਹੁੰਦੇ ਹੋ ਤਾਂ ਰੋਜ਼ ਕਰੋ ਇਹ ਕੰਮ
Wednesday, Jul 22, 2020 - 12:20 PM (IST)
 
            
            ਜਲੰਧਰ - ਚੰਗੀ ਸਿਹਤ ਅਤੇ ਬਾਹਰੀ ਖੂਬਸੂਰਤੀ ਹਰ ਕਿਸੇ ਨੂੰ ਪੰਸਦ ਹੁੰਦੀ ਹੈ। ਸਿਹਤ ਅਤੇ ਬਾਹਰੀ ਖੂਬਸੂਰਤੀ ਦੋ ਵੱਖ-ਵੱਖ ਗੱਲਾਂ ਹਨ, ਜਿਨ੍ਹਾਂ ਦੇ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਇਹ ਜ਼ਰੂਰੀ ਨਹੀਂ ਕਿ ਹਰ ਮਨੁੱਖ ਜਨਮ ਤੋਂ ਹੀ ਖੂਬਸੂਰਤ ਹੋਵੇ ਪਰ ਰੋਜ਼ਾਨਾ ਯੋਗਾ ਕਰਨ ਨਾਲ ਆਮ ਜਿਹੇ ਸਰੀਰ ਨੂੰ ਵੀ ਸੁਢੋਲ ਬਣਾਇਆ ਜਾ ਸਕਦਾ ਹੈ। ਅੱਜਕੱਲ ਸਾਨੂੰ ਬਾਹਰ ਦਾ ਖਾਣਾ ਖਾਣ ਦੀ ਆਦਤ ਪੈ ਗਈ ਹੈ, ਜਿਸ ਕਾਰਨ ਸਾਡੇ ਸਰੀਰ ’ਚ ਬਹੁਤ ਸਾਰੀਆਂ ਕਮੀਆਂ ਪਾਈਆਂ ਜਾ ਰਹੀਆਂ ਹਨ। ਇਨ੍ਹਾਂ ਕਮੀਆਂ ਨੂੰ ਦੂਰ ਕਰਨ ਲਈ ਕਈ ਤਰ੍ਹਾਂ ਦੀਆਂ ਤਕਨੀਕਾਂ ਵੀ ਹਨ, ਜਿਨ੍ਹਾ ਦੀ ਵਰਤੋਂ ਕਰਨ ਨਾਲ ਸਾਨੂੰ ਬਹੁਤ ਸਾਰੇ ਨੁਕਸਾਨ ਵੀ ਹੁੰਦੇ ਹਨ।
ਅੱਜ ਕੱਲ ਦੀ ਆਧੁਨਿਕ ਜੀਵਨ ਸ਼ੈਲੀ ''ਚ ਸਿਹਤ ਅਤੇ ਸੁੰਦਰਤਾ ਨੂੰ ਹਾਸਲ ਕਰਨ ਦਾ ਸਭ ਤੋਂ ਸੌਖਾ ਢੰਗ ਯੋਗਾ ਕਰਨਾ ਹੈ। ਯੋਗ-ਆਸਣ ਕਰਨ ਨਾਲ ਸਾਡੀ ਸਿਹਤ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ, ਜਿਸ ਨਾਲ ਸਾਡੀ ਸੁੰਦਰਤਾ ਹੋਰ ਵੱਧ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਯੋਗ ਆਸਣ ਕਰਨ ਨਾਲ ਤੁਸੀਂ ਸੁੰਦਰ ਤੇ ਤੰਦਰੁਸਤ ਚਮੜੀ ਪਾ ਸਕਦੇ ਹੋ...
. ਸੁੰਦਰ ਚਮੜੀ ਅਤੇ ਚਮਕੀਲੇ ਵਾਲਾਂ ਲਈ ''ਪ੍ਰਾਣਾਯਾਮ'' ਬਹੁਤ ਵਧੀਆ ਆਸਣ ਹੈ। ਇਸ ਨਾਲ ਤਨਾਅ ਘੱਟ ਹੁੰਦਾ ਹੈ ਅਤੇ ਖੂਨ ''ਚ ਆਕਸੀਜਨ ਦੀ ਗਤੀ ਵੱਧ ਜਾਂਦੀ ਹੈ। ਖੂਨ ਦੀ ਗਤੀ ਸਹੀ ਢੰਗ ਨਾਲ ਕੰਮ ਕਰਦੀ ਹੈ।
ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖ਼ਬਰ
. ਉਤਥਾਸਨ, ਉਤਕਾਵਾਸਨ, ਸ਼ੀਰਸ਼ਾਸਨ, ਹਲਾਸਨ ਅਤੇ ਸੂਰਜ ਨਮਸਕਾਰ'' ਵਰਗੇ ਆਸਣ ਅੰਦਰਲੀ ਅਤੇ ਬਾਹਰਲੀ ਖੂਬਸੂਰਤੀ ਨੂੰ ਨਿਖ਼ਾਰਣ ''ਚ ਬਹੁਤ ਵਧੀਆ ਭੂਮਿਕਾ ਨਿਭਾਉਂਦੇ ਹਨ।
. ਯੋਗ ਕਰਨ ਨਾਲ ਵਿਅਕਤੀ ਸਰੀਰਕ ਅਤੇ ਮਾਨਸਿਕ ਦੋਨੋਂ ਪਾਸਿਓਂ ਤੰਦਰੁਸਤ ਹੁੰਦਾ ਹੈ। ਇਸ ਨਾਲ ਨਾੜੀ ਤੰਤਰ, ਮਾਸਪੇਸ਼ੀਆ, ਮਸਲ ਅਤੇ ਅੰਦਰੂਨੀ ਅੰਗ ਮਜ਼ਬੂਤ ਹੁੰਦੇ ਹਨ ''ਤੇ ਆਪਣਾ ਕੰਮ ਸਹੀ ਢੰਗ ਨਾਲ ਕਰਦੇ ਹਨ।
. ਯੋਗ ਤਨਾਅ ਘੱਟ ਕਰਦਾ ਹੈ ਅਤੇ ਇਕਾਗਰਤਾ ਵਧਾਉਂਦਾ ਹੈ।
ਰਾਤ ਦੇ ਖਾਣੇ ’ਚ ਜੇਕਰ ਤੁਸੀਂ ਵੀ ਖਾਂਦੇ ਹੋ ਦਹੀਂ ਤਾਂ ਹੋ ਜਾਵੋ ਸਾਵਧਾਨ, ਜਾਣੋ ਕਿਉਂ
. ਯੋਗ ਪ੍ਰਾਚੀਨ ਕਾਲ ਦੀ ਭਾਰਤੀ ਵਿੱਦਿਆ ਹੈ। ਇਸ ਨਾਲ ਤੰਦਰੁਸਤ ਸਰੀਰ ਅਤੇ ਸੁੰਦਰ ਚਮੜੀ ਦੇ ਮਾਲਕ ਬਣ ਸਕਦੇ ਹਾਂ। ਯੋਗ ਰੋਜ਼ ਕਰਨ ਨਾਲ ਬੁਢਾਪੇ ''ਤੇ ਕਾਬੂ ਪਾਇਆ ਜਾ ਸਕਦਾ ਹੈ।
.ਯੋਗ ਨਾਲ ਸਾਹ ਕਿਰਿਆ ਸਹੀ ਢੰਗ ਨਾਲ ਕੰਮ ਕਰਦੀ ਹੈ। ਸੁੰਦਰਤਾ ਨਾਲ ਜੁੜੀਆਂ ਜ਼ਿਆਦਾਤਰ ਸਮੱਸਿਆਵਾਂ ਤਨਾਅ ਦੇ ਕਾਰਣ ਪੈਦਾ ਹੁੰਦੀਆਂ ਹਨ, ਜਿਵੇਂ ਵਾਲਾਂ ਦਾ ਝੜਨਾ, ਮੁਹਾਸੇ, ਗੰਜਾਪਣ, ਸਿੱਕਰੀ ਆਦਿ। ਯੋਗ ਕਰਨ ਨਾਲ ਉਪਰੋਕਤ ਬੀਮਾਰੀਆਂ ਤੋਂ ਛੁਟਕਾਰਾ ਵੀ ਮਿਲਦਾ ਹੈ।
30 ਸਾਲ ਦੀ ਉਮਰ ਤੋਂ ਬਾਅਦ ਜਨਾਨੀਆਂ ਲਈ ਬਦਾਮ ਖਾਣੇ ਜਾਣੋ ਕਿਉਂ ਜ਼ਰੂਰੀ ਹਨ
. ਸੁੰਦਰਤਾ ਲਈ ਪੋਸ਼ਟਿਕ ਭੋਜਨ ਵੀ ਬਹੁਤ ਜ਼ਰੂਰੀ ਹੈ। ਇਸ ਲਈ ਆਪਣੇ ਭੋਜਨ ''ਚ ਜੂਸ, ਕੱਚਾ ਸਲਾਦ, ਪੂੰਗਰਿਆ ਅਨਾਜ, ਦਾਲਾਂ, ਜੈਵਿਕ ਭੋਜਨ, ਚਾਵਲ ਬਦਾਮ, ਬੀਜ, ਹਰੀਆਂ ਪੱਤੇਦਾਰ ਸਬਜੀਆਂ, ਤਾਜ਼ੇ ਫ਼ਲ, ਜੂਸ ਅਤੇ ਦਹੀਂ ਵਰਗੇ ਭੋਜਨ ਨੂੰ ਆਪਣੇ ਰੋਜ਼ ਦੇ ਅਹਾਰ ''ਚ ਸ਼ਾਮਲ ਕਰੋ।
. ਯੋਗ ਕਰਨ ਨਾਲ ਇਹ ਆਹਾਰ ਅਸਾਨੀ ਨਾਲ ਹਜ਼ਮ ਹੋ ਜਾਂਦੇ ਹਨ ਅਤੇ ਇਹ ਸਾਡੇ ਸਰੀਰ ਲਈ ਪੌਸ਼ਟਿਕ ਹਨ। ਰੀਫਾਇੰਡ, ਚੀਨੀ ਅਤੇ ਚਰਬੀ ਵਰਗੇ ਭੋਜਨ ਨੂੰ ਆਪਣੇ ਆਹਾਰ ''ਚੋਂ ਕੱਢ ਦੇਣਾ ਚਾਹੀਦਾ ਹੈ। ਯੋਗ ਨਾਲ ਚਮਕਦੀ ਚਮੜੀ, ਚਮਕੀਲੇ ਵਾਲ, ਸੁਢੋਲ ਸਰੀਰ ਦੇ ਮਾਲਿਕ ਬਣਿਆ ਜਾ ਸਕਦਾ ਹੈ।
ਕੀ ਤੁਸੀਂ ਵੀ ਐਸੀਡਿਟੀ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਇਹ ਢੰਗ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            