Baby Corn & Tomato Mixed Rice

04/25/2018 5:49:48 PM

ਨਵੀਂ ਦਿੱਲੀ— ਜੇਕਰ ਅੱਜ ਤੁਸੀਂ ਚੌਲ ਬਣਾਉਣ ਵਾਲੀ ਹੋ ਤਾਂ ਇਸ ਨੂੰ ਬਣਾਉਣ ਦੇ ਨਵੇਂ ਤਰੀਕੇ ਦੀ ਰੈਸਿਪੀ ਲੱਭ ਰਹੇ ਹੋ ਤਾਂ ਇਸ 'ਚ ਬੇਬੀ ਕੋਰਨ ਅਤੇ ਟਮਾਟਰ ਮਿਕਸ ਕਰਕੇ ਬਣਾਓ। ਇਸ ਤਰੀਕੇ ਨਾਲ ਬਣਾਉਣ ਨਾਲ ਇਸ ਦਾ ਸੁਆਦ ਦੋਗੁਣਾ ਵਧ ਹੋ ਜਾਂਦਾ ਹੈ। ਆਓ ਜਾਣਦੇ ਹਾਂ ਇਸ ਚੌਲਾਂ ਦੀ ਡਿਸ਼ ਨੂੰ ਬਣਾਉਣ ਦੀ ਨਵੀਂ ਵਿਧੀ ਬਾਰੇ...
ਸਮੱਗਰੀ
- ਤੇਲ 2 ਚੱਮਚ
- ਜੀਰਾ 1 ਚੱਮਚ
- ਅਦਰਕ 2 ਚੱਮਚ
- ਪਿਆਜ਼ 80 ਗ੍ਰਾਮ
- ਟਮਾਟਰ 160 ਗ੍ਰਾਮ
- ਬੇਬੀ ਕੋਰਨ 200 ਗ੍ਰਾਮ
- ਪਾਣੀ 2 ਚੱਮਚ
- ਜੀਰਾ ਪਾਊਡਰ 2 ਚੱਮਚ
- ਚੌਲ (ਪੱਕੇ ਹੋਏ) 1 ਚੱਮਚ
- ਨਿੰਬੂ ਦਾ ਰਸ 1 ਚੱਮਚ
- ਧਨੀਆ ਗਾਰਨਿਸ਼ਿੰਗ ਲਈ
ਬਣਾਉਣ ਦੀ ਵਿਧੀ
1.
ਕੜ੍ਹਾਈ 'ਚ 2 ਚੱਮਚ ਤੇਲ ਗਰਮ ਕਰਕੇ ਉਸ 'ਚ 1 ਚੱਮਚ ਜੀਰਾ, 2 ਚੱਮਚ ਅਦਰਕ, 1 ਚੱਮਚ ਲਸਣ ਪਾ ਕੇ 2-3 ਮਿੰਟ ਤਕ ਭੁੰਨ ਲਓ।
2. ਫਿਰ ਇਸ 'ਚ 80 ਗ੍ਰਾਮ ਪਿਆਜ਼ ਪਾ ਕੇ ਚੰਗੀ ਤਰ੍ਹਾਂ ਨਾਲ ਪਕਾਓ।
3. ਫਿਰ 160 ਗ੍ਰਾਮ ਟਮਾਟਰ ਪਾਓ ਅਤੇ ਨਰਮ ਹੋਣ ਤਕ ਪੱਕਣ ਦਿਓ।
4. ਟਮਾਟਰ ਪੱਕਣ ਦੇ ਬਾਅਦ ਇਸ 'ਚ 200 ਗ੍ਰਾਮ ਬੇਬੀ ਕੋਰਨ ਚੰਗੀ ਤਰ੍ਹਾਂ ਨਾਲ ਮਿਕਸ ਕਰੋ।
5. ਫਿਰ 2 ਚੱਮਚ ਪਾਣੀ, 2 ਚੱਮਚ ਜੀਰਾ ਪਾਊਡਰ, 1 ਚੱਮਚ ਨਮਕ, 2 ਚੱਮਚ ਗਰਮ ਮਸਾਲਾ ਮਿਕਸ ਕਰਕੇ 5 ਤੋਂ 7 ਮਿੰਟ ਤਕ ਪੱਕਣ ਦਿਓ।
6. ਫਿਰ 300 ਗ੍ਰਾਮ ਪੱਕੇ ਹੋਏ ਚੌਲ ਮਿਲਾਓ ਅਤੇ 5 ਤੋਂ 7 ਮਿੰਟ ਤਕ ਪੱਕਣ ਦਿਓ।
7. ਇਸ ਤੋਂ ਬਾਅਦ 1 ਚੱਮਚ ਪਾਵ ਭਾਜੀ ਮਸਾਲਾ, 1 ਚੱਮਚ ਨਿੰਬੂ ਦਾ ਰਸ ਚੰਗੀ ਤਰ੍ਹਾਂ ਨਾਲ ਮਿਲਾਓ।
8. ਫਿਰ ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਕੇ ਸਰਵ ਕਰੋ।

 


Related News