ਦਮੇ ਕਾਰਨ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹਨ ਬੱਚੇ

Thursday, Feb 09, 2017 - 03:44 PM (IST)

ਮੁੰਬਈ—ਘੱਟ ਉਮਰ  ''ਚ ਹੀ ਦਮੇ ਦੀ ਚਪੇਟ ''ਚ ਆਉਣ ਨਾਲ ਬੱਚਿਆਂ ''ਚ ਸਿਹਤ ਨਾਲ ਜੁੜੀਆਂ ਕਈ ਪਰੇਸ਼ਾਨੀਆਂ ਖੜ੍ਹੀਆਂ ਹੋ ਸਕਦੀਆਂ ਹਨ। ਅਜਿਹੇ ਬੱਚਿਆਂ ''ਚ ਅੱਗੇ ਚੱਲ ਕੇ ਮੋਟਾਪੇ ਦਾ ਸ਼ਿਕਾਰ ਹੋਣ ਦਾ ਖਤਰਾ ਪੈਦਾ ਹੋ ਸਕਦਾ ਹੈ। ਅਮਰੀਕੀ ਖੋਜਕਾਰਾਂ ਨੇ ਕਿਹਾ ਕਿ ਜਿਨ੍ਹਾਂ ਬੱਚਿਆਂ ਨੂੰ ਬਚਪਨ ''ਚ ਹੀ ਦਮਾ ਹੋ ਜਾਂਦਾ ਹੈ ਉਨ੍ਹਾਂ ''ਚ ਅਗਲੇ ਇਕ ਦਹਾਕੇ ''ਚ ਮੋਟਾਪੇ ਦਾ ਸ਼ਿਕਾਰ ਹੋਣ ਦਾ ਖਤਰਾ 51 ਫ਼ੀਸਦੀ ਵੱਧ ਜਾਂਦਾ ਹੈ। ਇਸ ਰੋਗ ਦੀ ਜਲਦੀ ਪਛਾਣ ਅਤੇ ਇਲਾਜ ਨਾਲ ਮੋਟਾਪੇ ਨੂੰ ਰੋਕਿਆ ਜਾ ਸਕਦਾ ਹੈ। ਸਦਰਨ ਕੈਲੀਫ਼ੋਰਨੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਫ਼ੈਂਕ ਡੀ ਗਿਲੀਲੈਂਡ ਨੇ ਕਿਹਾ ਕਿ ਦਮਾ ਪੀੜਤ ਬੱਚਿਆਂ ''ਚ ਮੋਟਾਪੇ ਦੀ ਇਕ ਵੱਡੀ ਵਜ੍ਹਾ ਖੇਡਣ ਤੋਂ ਦੂਰੀ ਵੀ ਹੋ ਸਕਦੀ ਹੈ। ਅਜਿਹੇ ਬੱਚੇ ਸਾਹ ''ਚ ਤਕਲੀਫ਼ ਦੀ ਵਜ੍ਹਾ ਨਾਲ ਨੱਚਣ-ਟੱਪਮ ਤੋਂ ਬਚਦੇ ਹਨ। ਦਮੇ ਦੀਆਂ ਦਵਾਈਆਂ ਨਾਲ ਵੀ ਭਾਰ ਵੱਧਦਾ ਹੈ। ਦਮੇ ਅਤੇ ਮੋਟਾਪੇ ਕਾਰਨ ਅੱਗੇ ਚਲ ਕੇ ਡਾਇਬਟੀਜ਼ ਦਾ ਵੀ ਖਤਰਾ ਹੋ ਸਕਦਾ ਹੈ।


Related News