ਰੋਜ਼ਾਨਾ ਅੱਖਾਂ 'ਤੇ ਕਾਜਲ-ਆਈਲਾਈਨਰ ਲਗਾਉਣਾ ਪੈ ਸਕਦੈ ਮਹਿੰਗਾ, ਜਾਣੋ ਕੀ ਹੈ ਨੁਕਸਾਨ

Sunday, Oct 13, 2024 - 05:02 AM (IST)

ਰੋਜ਼ਾਨਾ ਅੱਖਾਂ 'ਤੇ ਕਾਜਲ-ਆਈਲਾਈਨਰ ਲਗਾਉਣਾ ਪੈ ਸਕਦੈ ਮਹਿੰਗਾ, ਜਾਣੋ ਕੀ ਹੈ ਨੁਕਸਾਨ

ਵੈੱਬ ਡੈਸਕ- ਅੱਜ-ਕੱਲ੍ਹ ਦੀਆਂ ਕੁੜੀਆਂ ਅਤੇ ਔਰਤਾਂ ਆਪਣੇ ਆਪ ਨੂੰ ਖੂਬਸੂਰਤ ਦਿਖਾਉਣ ਲਈ ਅੱਖਾਂ ਦਾ ਮੇਕਅੱਪ ਕਰਦੀਆਂ ਹਨ। ਉਹ ਅੱਖਾਂ 'ਚ ਕਾਜਲ ਅਤੇ ਆਈਲਾਈਨਲ ਲਗਾ ਕੇ ਆਪਣੀਆਂ ਅੱਖਾਂ ਨੂੰ ਹੋਰ ਵੀ ਸੁੰਦਰ ਬਣਾਉਂਦੀਆਂ ਹਨ। ਮਾਹਰਾਂ ਮੁਤਾਬਕ ਅੱਖਾਂ 'ਚ ਕਾਜਲ ਜਾਂ ਆਈਲਾਈਨਰ ਲਗਾਉਣਾ ਕਿੰਨਾ ਖਤਰਨਾਕ ਹੋ ਸਕਦਾ ਹੈ। ਸਾਨੂੰ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਕਾਜਲ ਜਾਂ ਲਾਈਨਰ ਨਾਲ ਅੱਖਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਕਿਵੇਂ ਬਚਣਾ ਚਾਹੀਦਾ ਹੈ? ਆਓ ਜਾਣਦੇ ਹਾਂ।
ਰੋਜ਼ ਕਿਉਂ ਨਹੀਂ ਲਗਾਉਣਾ ਚਾਹੀਦਾ ਅੱਖਾਂ 'ਤੇ ਕਾਜਲ-ਲਾਈਨਪ
ਰੋਜ਼ਾਨਾ ਅੱਖਾਂ 'ਤੇ ਕਾਜਲ ਅਤੇ ਲਾਈਨਰ ਦੋਵੇਂ ਲਗਾਉਣਾ ਗਲਤ ਹੈ। ਜੇਕਰ ਤੁਸੀਂ ਰੋਜ਼ਾਨਾ ਮੇਕਅੱਪ ਨਹੀਂ ਕਰਦੇ ਹੋ ਤਾਂ ਵੀ ਰੋਜ਼ਾਨਾ ਅੱਖਾਂ 'ਤੇ ਕਾਜਲ ਜਾਂ ਲਾਈਨਰ ਲਗਾਉਣਾ ਨੁਕਸਾਨਦੇਹ ਹੋ ਸਕਦਾ ਹੈ। ਇਸ ਨਾਲ ਅੱਖਾਂ ਦੇ ਹੇਠਾਂ ਕਾਲੇ ਘੇਰੇ, ਚਮੜੀ ਦਾ ਢਿੱਲਾਪਨ ਅਤੇ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਨਾਲ ਅੱਖਾਂ ਵਿੱਚ ਜਲਣ ਅਤੇ ਲਾਲੀ ਵੀ ਹੋ ਸਕਦੀ ਹੈ।

ਇਹ ਵੀ ਪੜ੍ਹੋ- Health Tips : ਦਿਲ ਦਾ ਦੌਰਾ ਪੈਣ ਦੇ ਮੁੱਖ ਕਾਰਣ, ਇੰਝ ਕਰੋ ਬਚਾਅ
ਬਚਾਅ ਲਈ ਅਪਣਾਓ ਇਹ ਟਿਪਸ
ਸਥਾਨਕ ਕੰਪਨੀ ਦੇ ਆਈਲਾਈਨਰ ਦੀ ਵਰਤੋਂ ਨਾ ਕਰੋ।
ਤਰਲ ਆਈਲਾਈਨਰ ਦੀ ਵਰਤੋਂ ਕਰਨਾ ਬਿਹਤਰ ਹੋਵੇਗਾ।

PunjabKesari
ਕਾਜਲ ਜਾਂ ਲਾਈਨਰ ਕਿਸੇ ਨਾਲ ਸ਼ੇਅਰ ਨਾ ਕਰੋ।
ਲਾਈਨਰ ਨੂੰ ਪਾਣੀ ਨਾਲ ਹਟਾਉਣ ਦੀ ਬਜਾਏ ਤੇਲ ਨਾਲ ਹਟਾਓ।
ਦਬਾਅ ਨਾਲ ਮਸਕਰਾ ਜਾਂ ਲਾਈਨਰ ਨਾ ਹਟਾਓ।
ਅੱਖਾਂ 'ਚ ਐਲਰਜੀ ਕਾਰਨ ਇਹ ਲੱਛਣ ਦਿਖਾਈ ਦਿੰਦੇ ਹਨ

ਇਹ ਵੀ ਪੜ੍ਹੋ- ਨਿੱਕੀ ਜਿਹੀ ਖਜੂਰ ਹੈ ਗੁਣਾਂ ਨਾਲ ਭਰਪੂਰ, ਨੇੜੇ ਨਹੀਂ ਲੱਗਣਗੀਆਂ ਇਹ ਬਿਮਾਰੀਆਂ
ਕਾਜਲ-ਲਾਈਨਰ ਲਗਾਉਣ ਨਾਲ ਹੋਈ ਐਲਰਜੀ 'ਤੇ ਨਜ਼ਰ ਆਉਂਦੇ ਨੇ ਹੇਠ ਲਿਖੇ ਲੱਛਣ
ਖੁਜਲੀ
ਸੋਜ
ਪਾਣੀ ਆਉਣਾ
ਅੱਖਾਂ ਦੇ ਆਲੇ ਦੁਆਲੇ ਖੁਸ਼ਕੀ ਤੇ ਲਾਲੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News