ਸਰੀਰ ''ਤੇ ਪਏ ਦਾਗ ਧੱਬਿਆਂ ਨੂੰ ਦੂਰ ਕਰਨ ਲਈ ਅਪਨਾਓ ਇਹ ਨੁਸਖਾ

Tuesday, Jan 31, 2017 - 01:23 PM (IST)

ਸਰੀਰ ''ਤੇ ਪਏ ਦਾਗ ਧੱਬਿਆਂ ਨੂੰ ਦੂਰ ਕਰਨ ਲਈ ਅਪਨਾਓ ਇਹ ਨੁਸਖਾ

ਜਲੰਧਰ—ਹਰ ਕੋਈ ਚਾਹੰਦਾ ਹੈ ਕਿ ਉਹ ਹਮੇਸ਼ਾ ਖੂਬਸੂਰਤ ਦਿਖੇ, ਪਰ ਉਮਰ ਦੇ ਵੱਧਣ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਚਮੜੀ ''ਤੇ ਪਏ ਹੋਏ ਦਾਗ-ਧੱਬੇ  ਬਹੁਤ ਹੀ ਖਰਾਬ ਲੱਗਦੇ ਹਨ। ਇਨ੍ਹਾਂ ਤੋਂ ਛੁਟਕਾਰਾ ਪਾਉਣ ਦੇ ਲਈ ਔਰਤਾਂ ਬਹੁਤ ਕੁਝ ਵਰਤ ਦੀਆਂ ਹਨ ਪਰ ਕੋਈ ਫਰਕ ਨਹੀਂ ਪੈਂਦਾ। ਤੁਸੀਂ ਚਾਹੋ ਤਾਂ ਆਪਣੇ ਆਪ ਨੂੰ ਲੰਬੇ ਸਮੇਂ ਤੱਕ ਜਵਾਨ ਰੱਖ ਸਕਦੇ ਹੋ। ਆਓ ਜਾਣਦੇ ਹਾਂ ਅਜਿਹਾ ਘਰੇਲੂ ਉਪਾਅ ਜਿਸ ਨਾਲ ਤੁਸੀਂ ਦਾਗ-ਧੱਬਿਆਂ ਤੋਂ ਛੁਟਕਾਰਾ ਪਾ ਸਕਦੇ ਹੋ।
ਸਮੱਗਰੀ
- 5 ਬਦਾਮ
- 100 ਮਿ.ਲੀ ਗੁਲਾਬ ਜਲ 
- 1 ਚਮਚ ਸੰਦਲ ਪਾਊਡਰ
ਵਿਧੀ
1. ਸਭ ਤੋਂ ਪਹਿਲਾਂ ਬਦਾਮਾਂ ਨੂੰ ਭਿਓ ਕੇ ਰੱਖੋ ਅਤੇ ਫਿਰ ਛਿੱਲ ਕੇ ਪੀਸ ਲਓ।
2. ਹੁਣ ਇਸ ''ਚ ਗੁਲਾਬ ਜਲ ਅਤੇ ਸੰਦਲ ਪਾਊਡਰ ਨੂੰ ਚੰਗੀ ਤਰ੍ਹਾਂ ਮਿਕਸ ਕਰੋਂ।
3. ਤੁਸੀਂ ਇਸ ਮਿਕਸਚਰ ਨੂੰ ਬੋਤਲ ''ਚ ਭਰ ਕੇ ਹਿਲਾਓ, ਜਦੋਂ ਤੱਕ ਇਹ ਗਾੜਾ ਨਾ ਹੋ ਜਾਵੇ।
4. ਗਹਿਰੇ ਦਾਗਾਂ ਦੇ ਲਈ ਤੁਸੀਂ ਇਸ ਨੂੰ ਇੱਕ ਘੰਟੇ ਦੇ ਲਈ ਲਗਾਓ ਅਤੇ ਸੁੱਕਣ ''ਤੇ ਠੰਡੇ ਪਾਣੀ ਨਾਲ ਧੋ ਲਓ 


Related News