ਅੱਖਾਂ ਨੂੰ ਸੁਰੱਖਿਅਤ ਰੱਖਣ ਲਈ ਅਪਣਾਓ ਇਹ ਜ਼ਰੂਰੀ ਗੱਲਾਂ
Thursday, Mar 30, 2017 - 04:49 PM (IST)

ਨਵੀਂ ਦਿੱਲੀ— ਅੱਖਾਂ ਸਰੀਰ ਦਾ ਖੂਬਸੂਰਤ ਅਤੇ ਸਭ ਤੋਂ ਜ਼ਰੂਰੀ ਅੰਗ ਹਨ। ਇਸ ਲਈ ਅੱਖਾਂ ਦੀ ਦੇਖਭਾਲ ਸਹੀ ਤਰੀਕੇ ਨਾਲ ਕਰਨੀ ਚਾਹੀਦੀ ਹੈ। ਰੋਜ਼ਾਨਾ ਦੀਆਂ ਛੋਟੀਆਂ-ਛੋਟੀਆਂ ਗਲਤੀਆਂ ਕਾਰਨ ਅੱਖਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਇਨ੍ਹਾਂ ਦੀ ਦੇਖਭਾਲ ''ਚ ਪੂਰੀ ਸਾਵਧਾਨੀ ਵਰਤਨੀ ਚਾਹੀਦੀ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਗਲਤੀਆਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਕਾਰਨ ਅੱਖਾਂ ਨੂੰ ਨੁਕਸਾਨ ਪਹੁੰਚਦਾ ਹੈ।
1. ਅੱਖਾਂ ਧੋਣਾ
ਦਿਨ ''ਚ ਦੋ ਜਾਂ ਤਿੰਨ ਵਾਰੀ ਅੱਖਾਂ ਨੁੰ ਧੋਣਾ ਚਾਹੀਦਾ ਹੈ। ਇਸ ਤਰ੍ਹਾਂ ਨਾ ਕਰਨ ਨਾਲ ਇਨਫੈਕਸ਼ਨ ਹੋ ਸਕਦੀ ਹੈ, ਜਿਸ ਦਾ ਅੱਖਾਂ ਦੀ ਰੋਸ਼ਨੀ ''ਤੇ ਬੁਰਾ ਅਸਰ ਪੈਂਦਾ ਹੈ।
2. ਐਨਕ ਲਗਾਉਣਾ
ਧੁੱਪ ਜਾਂ ਕਿਤੇ ਬਾਹਰ ਜਾਣ ''ਤੇ ਅੱਖਾਂ ''ਚ ਧੂੜ-ਮਿੱਟੀ ਪੈ ਜਾਂਦੀ ਹੈ, ਜਿਸ ਕਾਰਨ ਐਲਰਜੀ ਹੋ ਜਾਂਦੀ ਹੈ ਅਤੇ ਅੱਖਾਂ ਦੇ ਖਰਾਬ ਹੋਣ ਦਾ ਡਰ ਰਹਿੰਦਾ ਹੈ। ਇਸ ਲਈ ਕਿਤੇ ਬਾਹਰ ਜਾਣ ''ਤੇ ਐਨਕ ਜ਼ਰੂਰ ਲਗਾਉਣੀ ਚਾਹੀਦੀ ਹੈ।
3. ਕੋਨਟੈਕਟ ਲੈਂਸ
ਕੁਝ ਲੋਕ ਅੱਖਾਂ ''ਤੇ ਕੋਨਟੈਕਟ ਲੈਂਸ ਦੀ ਵਰਤੋਂ ਕਰਦੇ ਹਨ। ਅਜਿਹੇ ਲੈਂਸਾਂ ਨੂੰ ਸੋਣ ਤੋਂ ਪਹਿਲਾਂ ਉਤਾਰ ਦੇਣਾ ਚਾਹੀਦਾ ਹੈ। ਅਜਿਹਾ ਨਾ ਕਰਨ ''ਤੇ ਅੱਖਾਂ ਨੂੰ ਪੂਰੀ ਤਰ੍ਹਾਂ ਆਕਸੀਜਨ ਨਹੀਂ ਮਿਲਦੀ ਅਤੇ ਧੁੰਦਲਾਪਨ, ਲਾਲੀ ਅਤੇ ਦਰਦ ਮਹਿਸੂਸ ਹੋਣ ਲੱਗਦਾ ਹੈ।
4. ਅੱਖਾਂ ਰਗੜਨਾ
ਅੱਖਾਂ ''ਚ ਖੁਜਲੀ ਹੋਣ ''ਤੇ ਹੱਥਾਂ ਨਾਲ ਨਹੀਂ ਰਗੜਨਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਹੱਥਾਂ ਦੇ ਬੈਕਟੀਰੀਆ ਅੱਖਾਂ ''ਚ ਜਾ ਕੇ ਇਨਫੈਕਸ਼ਨ ਦਾ ਕਾਰਨ ਬਣਦੇ ਹਨ। ਇਸ ਇਨਫੈਕਸ਼ਨ ਨਾਲ ਅੱਖਾਂ ਦੀ ਰੋਸ਼ਨੀ ਘੱਟ ਸਕਦੀ ਹੈ।
5. ਚੈਕਅੱਪ
ਜਿਹੜੇ ਲੋਕਾਂ ਨੂੰ ਨਜ਼ਰ ਦੀਆਂ ਐਨਕਾਂ ਲੱਗੀਆਂ ਹਨ ਉਹਨਾਂ ਨੂੰ ਨਿਸ਼ਚਿਤ ਸਮੋਂ ਬਾਅਦ ਅੱਖਾਂ ਦਾ ਚੈਕਅੱਪ ਕਰਵਾਉਣਾ ਚਾਹੀਦਾ ਹੈ।
6. ਕੰਪਿਊਟਰ ਸਕਰੀਨ
ਲਗਾਤਾਰ ਕੰਪਿਊਟਰ ''ਤੇ ਕੰਮ ਕਰਨ ਨਾਲ ਵੀ ਅੱਖਾਂ ''ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਹਰ 20 ਮਿੰਟ ਬਾਅਦ ਅੱਖਾਂ ਨੂੰ ਆਰਾਮ ਦੇਣਾ ਚਾਹੀਦਾ ਹੈ।
7. ਅੱਖਾਂ ਦਾ ਮੇਕਅੱਪ
ਔਰਤਾਂ ਨੂੰ ਸੋਣ ਤੋਂ ਪਹਿਲਾਂ ਅੱਖਾਂ ਦਾ ਮੇਕਅੱਪ ਉਤਾਰ ਦੇਣਾ ਚਾਹੀਦਾ ਹੈ।
8. ਦੂਜਿਆਂ ਦੀ ਐਨਕ
ਹਰ ਵਿਅਕਤੀ ਦੀ ਨਜ਼ਰ ਦੀ ਐਨਕ ਦਾ ਨੰਬਰ ਵੱਖ-ਵੱਖ ਹੁੰਦਾ ਹੈ। ਇਸ ਲਈ ਮਜਾਕ ''ਚ ਵੀ ਕਿਸੇ ਦੂਜੇ ਵਿਅਕਤੀ ਦੀ ਐਨਕ ਨਹੀਂ ਲਗਾਉਣੀ ਚਾਹੀਦੀ।