ਭਾਰ ਘਟਾਉਣ ਲਈ ਭੋਜਨ ''ਚ ਸ਼ਾਮਿਲ ਕਰੋ ਇਹ ਸੂਪ

Thursday, Jan 12, 2017 - 12:19 PM (IST)

 ਭਾਰ ਘਟਾਉਣ ਲਈ ਭੋਜਨ ''ਚ ਸ਼ਾਮਿਲ ਕਰੋ ਇਹ ਸੂਪ

ਮੁੰਬਈ— ਭਾਰ ਘਟਾਉਣ ਲਈ ਜ਼ਿਆਦਾਤਰ ਲੋਕ ਕਸਰਤ, ਡਾਈਟਿੰਗ ਜਾਂ ਫਿਰ ਯੋਗ ਦਾ ਸਹਾਰਾ ਲੈਂਦੇ ਹਨ ਪਰ ਇਹ ਸਭ ਕਾਫੀ ਨਹੀਂ ਹੈ। ਇਸ ਸਭ ਦੇ ਨਾਲ ਤੁਹਾਨੂੰ ਆਪਣੇ ਖਾਣ-ਪੀਣ ''ਤੇ ਵੀ ਧਿਆਨ ਦੇਣਾ ਜ਼ਰੂਰੀ ਹੈ। ਜੇਕਰ ਤੁਸੀਂ ਆਪਣੇ ਭੋਜਨ ''ਚ ਬੰਦਗੋਭੀ ਦਾ ਸੂਪ ਸ਼ਾਮਿਲ ਕਰਦੇ ਹੋ ਤਾਂ ਇਹ ਤੁਹਾਡਾ ਭਾਰ ਘਟਾਉਣ ''ਚ ਬਹੁਤ ਮਦਦਗਾਰ ਸਾਬਿਤ ਹੋ ਸਕਦਾ ਹੈ। ਇਸ ਤੋਂ ਇਲਾਵਾ ਇਸ ਨਾਲ ਤਾਕਤ ਵੀ ਮਿਲਦੀ ਹੈ। ਆਓ ਜਾਣਦੇ ਹਾਂ ਬੰਦਗੋਭੀ ਦਾ ਸੂਪ ਬਣਾਉਣ ਦੀ ਵਿਧੀ

ਸਮੱਗਰੀ
- 2  ਬੰਦਗੋਭੀ
- 2 ਪਿਆਜ਼ (ਬਰੀਕ ਕੱਟੇ ਹੋਏ)
- 2 ਟਮਾਟਰ (ਬਰੀਕ ਕੱਟੇ ਹੋਏ)
- 1 ਸ਼ਿਮਲਾ ਮਿਰਚ (ਬਰੀਕ ਕੱਟੀ ਹੋਈ)
- 1 ਚੁਟਕੀ ਕਾਲੀ ਮਿਰਚ ਪਾਊਡਰ
- ਨਮਕ ਸੁਆਦ ਅਨੁਸਾਰ 
- ਨਿੰਬੂ ਦਾ ਰਸ 
- 4 ਕੱਪ ਪਾਣੀ
ਵਿਧੀ
1. ਸਭ ਤੋਂ ਪਹਿਲਾਂ ਇਕ ਪੈਨ ''ਚ ਤੇਲ ਪਾ ਕੇ 2-3 ਮਿੰਟ ਪਿਆਜ਼ ਨੂੰ ਚੰਗੀ ਤਰ੍ਹਾਂ ਪਕਾਓ।
2. ਇਸ ਤੋਂ ਬਾਅਦ ਬੰਦਗੋਭੀ ਅਤੇ ਨਮਕ ਪਾਓ। ਫਿਰ ਪਾਣੀ ਪਾ ਕੇ ਪੈਨ ਨੂੰ ਢੱਕ ਦਿਓ।
3. 3-4 ਮਿੰਟ ਬਾਅਦ ਟਮਾਟਰ ਅਤੇ ਕਾਲੀ ਮਿਰਚ ਪਾ ਕੇ ਚੰਗੀ ਤਰ੍ਹਾਂ ਪਕਾਓ।
4. ਹੁਣ ਇਸ ''ਚ ਸ਼ਿਮਲਾ ਮਿਰਚ ਪਾਓ ਅਤੇ 10 ਮਿੰਟ ਦੇ ਲਈ ਪਕਾਓ।
5. ਇਸ ਤੋਂ ਬਾਅਦ ਨਿੰਬੂ ਦਾ ਰਸ ਮਿਲਾ ਕੇ ਗੈਸ ਨੂੰ 5 ਮਿੰਟ ਬੰਦ ਕਰ ਦਿਓ। ਭਾਫ ''ਚ ਇਸਨੂੰ 5 ਮਿੰਟ ਲਈ ਰੱਖੋ।
6. ਤੁਹਾਡਾ ਗਰਮਾ-ਗਰਮ ਸੂਪ ਤਿਆਰ ਹੈ।


Related News