ਭਾਰਤ ਦਾ ਇਕ ਅਨੋਖਾ ਸ਼ਹਿਰ, ਜਿੱਥੇ 2 ਸਮੁੰਦਰਾਂ ਦਾ ਹੁੰਦਾ ਹੈ ਮੇਲ

04/20/2018 2:55:36 PM

ਮੁੰਬਈ— ਭਾਰਤ ਵਿਚ ਘੁੰਮਣ ਲਈ ਇਕ ਤੋਂ ਵਧ ਕੇ ਇਕ ਖੂਬਸੂਰਤ ਥਾਵਾਂ ਹਨ। ਭਾਰਤ ਦੀ ਟੂਰਿਸਟਸ ਪਲੇਸ ਦੀ ਲਿਸਟ 'ਚ ਹਰ ਜਗ੍ਹਾ ਦਾ ਇਕ ਖਾਸ ਮਹੱਤਵ ਹੈ। ਅੱਜ ਅਸੀਂ ਤੁਹਾਨੂੰ ਭਾਰਤ ਦੀ ਇਕ ਅਜਿਹੀ ਹੀ ਖੂਬਸੂਰਤ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ ਜੋ ਤਮਿਲਨਾਡੂ ਦੇ ਦੱਖਣ ਤੱਟ 'ਤੇ ਵਸੀ ਹੋਈ ਕੰਨਿਆਕੁਮਾਰੀ ਹਿੰਦ ਮਹਾਸਾਗਰ, ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਦੀ ਸੰਗਮ ਥਾਂ ਹੈ। ਇੱਥੇ ਤੁਸੀ 2 ਸਮੁਦਰਾਂ ਦੇ ਮਿਲਣ ਦੇ ਖੂਬਸੂਰਤ ਨਜ਼ਾਰੇ ਦੇ ਨਾਲ-ਨਾਲ ਬਹੁਤ ਸਾਰੀਆਂ ਸੁਦੰਰ ਥਾਵਾਂ ਦੇਖ ਸਕਦੇ ਹੋ। ਇੱਥੋ ਦੇ ਸੂਰਜ ਚੜ੍ਹਣ ਤੋਂ ਲੈ ਕੇ ਸੂਰਜ ਛਿੱਪਣ ਦਾ ਨਜ਼ਾਰਾ ਦੇਖ ਕੇ ਤੁਹਾਡਾ ਮਨ ਵਾਰ-ਵਾਰ ਇੱਥੇ ਆਉਣ ਨੂੰ ਕਰੇਗਾ। ਤਾਂ ਆਓ ਜਾਣਦੇ ਹਾਂ ਕੰਨਿਆਕੁਮਾਰੀ ਦੀ ਅਜਿਹੀ ਖਾਸ ਟੂਰਿਸਟਸ ਪਲੇਸ, ਜੋ ਕਿ ਤੁਹਾਡੇ ਟਰਿੱਪ ਨੂੰ ਯਾਦਗਾਰ ਬਣਾ ਦੇਵੇਗੀ।
1. ਤਿਰੁਵੱਲੁਵਰ ਮੂਰਤੀ

ਭਾਰਤ ਦੀ ਸਭ ਤੋਂ ਉੱਚੀਆਂ ਮੂਰਤੀਆਂ 'ਚੋਂ ਇਕ ਤੀਰੁਵੱਲੁਵਰ ਮੂਰਤੀ ਦੀ ਉਚਾਈ 133 ਫੁੱਟ ਹੈ ਅਤੇ ਇਸਦਾ ਭਾਰ 2000 ਟਨ ਹੈ। ਇਸ ਮੂਰਤੀ ਨੂੰ ਬਣਾਉਣ ਲਈ ਕੁੱਲ 1283 ਪੱਥਰਾਂ ਦਾ ਇਸਤੇਮਾਲ ਕੀਤਾ ਗਿਆ ਹੈ।
PunjabKesari
2. ਪਦਮਾਨਭਾਪੂਰਮ ਮਹਿਲ

ਰਾਜਾ ਤਰਾਵਨਕੋਰ ਦੁਆਰਾ ਬਣਾਈ ਗਈ ਇਹ ਵਿਸ਼ਾਲ ਹਵੇਲੀ ਆਪਣੀ ਸੁਦੰਰਤਾ ਲਈ ਬਹੁਤ ਮਸ਼ਹੂਰ ਹੈ। ਧਾਰਮਿਕ ਦੇ ਨਾਲ-ਨਾਲ ਤੁਸੀਂ ਇੱਥੇ ਇਹ ਇਤਿਹਾਸਿਕ ਮਹਿਲ ਵੀ ਦੇਖ ਸਕਦੇ ਹੋ।
PunjabKesari
3. ਅਮਨ ਮੰਦਰ
ਉਂਝ ਤਾਂ ਇੱਥੇ ਘੁੰਮਣ ਲਈ ਬਹੁਤ ਸਾਰੇ ਖੂਬਸੂਰਤ ਮੰਦਰ ਹੈ ਪਰ ਇਹ ਮੰਦਰ ਤਿੰਨਾਂ ਸਮੁੰਦਰਾਂ ਦੇ ਮੇਲ ਥਾਂ 'ਤੇ ਬਣਿਆ ਹੋਇਆ ਹੈ, ਜਿਸ ਕਾਰਨ ਇਹ ਬਹੁਤ ਹੀ ਖਾਸ ਹੈ। ਇੱਥੇ ਸਾਗਰ ਦੀ ਲਹਿਰਾਂ ਦੀ ਆਵਾਜ਼ ਸੰਗੀਤ ਦੀ ਤਰ੍ਹਾਂ ਸੁਣਾਈ ਦਿੰਦੀ ਹੈ।
PunjabKesari
4. ਨਾਗਰਾਜ ਮੰਦਰ
ਨਾਗ ਦੇਵ ਨੂੰ ਸਮਰਪਿਤ ਇਹ ਮੰਦਰ ਚੀਨ ਦੀ ਬੁੱਧ ਵਿਹਾਰ ਦੀ ਕਾਰੀਗਰੀ ਦੀ ਯਾਦ ਦਵਾਉਂਦਾ ਹੈ। ਕੰਨਿਆਕੁਮਾਰੀ ਦਾ ਪਲਾਨ ਬਣਾਉਂਦੇ ਸਮੇਂ ਇਸ ਨੂੰ ਆਪਣੀ ਲਿਸਟ 'ਚ ਜਰੂਰ ਸ਼ਾਮਿਲ ਕਰੋ।
PunjabKesari
5. ਕੋਰਟਲਮ ਝਰਨਾ
ਖੂਬਸੂਰਤ ਮੰਦਰ ਅਤੇ ਇਤਿਹਾਸਿਕ ਮਹਿਲ ਨਾਲ-ਨਾਲ ਇੱਥੇ ਬੇਹੱਦ ਖੂਬਸੂਰਤ ਕੋਰਟਲਮ ਝਰਨਾ ਵੀ ਹੈ। 167 ਮੀਟਰ ਉੱਚੇ ਇਸ ਝਰਨੇਂ ਨੂੰ ਔਸ਼ਧੀਏ ਮੰਨਿਆ ਜਾਂਦਾ ਹੈ। ਕੰਨਿਆਕੁਮਾਰੀ ਆਏ ਲੋਕ ਇਸ ਝਰਨੇਂ 'ਚ ਇਸ਼ਨਾਨ ਕਰਨਾ ਕਦੇ ਨਾ ਭੁੱਲੋ।
PunjabKesari


Related News