17 ਸਾਲਾ ਕੁੜੀ ਦੇ ਢਿੱਡ ’ਚੋਂ ਨਿਕਲਿਆ ਲੰਬੇ ਵਾਲਾਂ ਦਾ ਗੁੱਛਾ, ਡਾਕਟਰ ਵੀ ਰਹਿ ਗਏ ਹੈਰਾਨ
Saturday, Aug 24, 2024 - 04:37 PM (IST)

ਸ਼ਾਹਜਹਾਂਪੁਰ - ਸ਼ਾਹਜਹਾਂਪੁਰ ’ਚ ਸਰਕਾਰੀ ਮੈਡਿਕਲ ਕਾਲਜ ’ਚ ਡਾਕਟਰਾਂ ਦੀ ਟੀਮ ਨੇ ਸਰਜਰੀ ਕਰਕੇ 17 ਸਾਲ ਦੀ ਕੁੜੀ ਦੇ ਢਿੱਡ ’ਚੋਂ 16 ਸੈ.ਮੀ. x 5 ਸੈ.ਮੀ. ਦੇ ਵਾਲਾਂ ਦਾ ਗੁੱਛਾ ਕੱਢਿਆ ਹੈ। ਡਾਕਟਰਾਂ ਅਨੁਸਾਰ, ਕੁੜੀ ਦੇ ਅੰਤੜੀਆਂ ’ਚ ਵਾਲਾਂ ਦਾ ਗੁੱਛਾ ਜਾ ਕੇ ਲਿਪਟ ਗਿਆ ਸੀ। ਕੁੜੀ ਨੂੰ ਆਪਣੇ ਹੀ ਵਾਲ ਖਾਣ ਦੀ ਬਿਮਾਰੀ ਸੀ। 17 ਸਾਲ ਦੀ ਖੁਸ਼ੀ ਗੌਤਮ ਨੂੰ ਪਿਛਲੇ ਕੁਝ ਸਮੇਂ ਤੋਂ ਢਿੱਡ ’ਚ ਤੇਜ਼ ਦਰਦ, ਬੇਚੈਨੀ ਅਤੇ ਉਲਟੀਆਂ ਹੋ ਰਹੀਆਂ ਸਨ। ਉਸਦੇ ਮਾਪਿਆਂ ਨੇ ਕੁੜੀ ਨੂੰ ਸ਼ਾਹਜਹਾਂਪੁਰ ਦੇ ਸਰਕਾਰੀ ਮੈਡਿਕਲ ਕਾਲਜ ਦੇ ਡਾਕਟਰਾਂ ਕੋਲ ਲਿਜਾ ਕੇ ਦਿਖਾਇਆ, ਜਿੱਥੇ ਉਸ ਦਾ ਸਫਲ ਆਪ੍ਰੇਸ਼ਨ ਹੋਇਆ ਅਤੇ ਦਰਦ ਤੋਂ ਛੁਟਕਾਰਾ ਮਿਲਿਆ।
ਡਾਕਟਰਾਂ ਨੇ ਕੁੜੀ ਦੇ ਢਿੱਡ ਦਾ ਆਪ੍ਰੇਸ਼ਨ ਕਰਦਿਆਂ ਵਾਲਾਂ ਦਾ ਗੁੱਛਾ ਕੱਢ ਕੇ ਉਸ ਨੂੰ ਨਵਾਂ ਜੀਵਨ ਦਿੱਤਾ ਹੈ। ਸਿੰਧੌਲੀ ਥਾਣਾ ਖੇਤਰ ਦੇ ਪਿੰਡ ਆਮਡਾਰ ਦੇ ਰਹਿਣ ਵਾਲੇ ਸਿੱਧਾਰਥ ਕੁਮਾਰ ਦੀ 17 ਸਾਲ ਦੀ ਧੀ ਖੁਸ਼ੀ ਗੌਤਮ ਨੂੰ ਪਿਛਲੇ ਕਾਫੀ ਸਮੇਂ ਤੋਂ ਢਿੱਡ ’ਚ ਦਰਦ ਹੋ ਰਹਿਆ ਸੀ। ਇਸ ਤੋਂ ਬਾਅਦ ਸਿੱਧਾਰਥ ਆਪਣੀ ਧੀ ਨੂੰ ਲੈ ਕੇ ਸਰਕਾਰੀ ਮੈਡੀਕਲ ਕਾਲਜ ਸ਼ਾਹਜਹਾਂਪੁਰ ਪੁੱਜੇ ਅਤੇ ਢਿੱਡ ਦਰਦ ਦੀ ਸਮੱਸਿਆ ਡਾਕਟਰਾਂ ਨੂੰ ਦੱਸਣ ਲੱਗੇ। ਜਦੋਂ ਪੇਟ ਦਾ ਸੀਟੀ ਸਕੈਨ ਕੀਤਾ ਗਿਆ, ਤਾਂ ਖੁਸ਼ੀ ਦੇ ਢਿੱ ਡ ’ਚ ਵਾਲਾਂ ਦਾ ਗੁੱਛਾ (TRICHOBEZOAR) ਹੋਣ ਦਾ ਪਤਾ ਚਲਿਆ।