ਘਰ ਦੀ ਰਸੋਈ 'ਚ ਬੱਚਿਆਂ ਨੂੰ ਬਣਾ ਕੇ ਖਵਾਓ 'ਮੂੰਗਦਾਲ ਟੋਸਟ'

05/11/2022 2:46:03 PM

ਨਵੀਂ ਦਿੱਲੀ- ਟੋਸਟ ਖਾਣੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਪਸੰਦ ਹੁੰਦੇ ਹਨ। ਇਹ ਕਈ ਵੱਖ-ਵੱਖ ਤਰੀਕਿਆਂ ਨਾਲ ਬਣਾਏ ਜਾਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਮੂੰਗਦਾਲ ਦੇ ਟੋਸਟ ਬਣਾਉਣੇ ਸਿਖਾਵਾਂਗੇ। ਜਾਣੋ ਬਣਾਉਣ ਦੀ ਵਿਧੀ...
ਵਰਤੋਂ ਹੋਣ ਵਾਲੀ ਸਮੱਗਰੀ
ਮੂੰਗੀ ਦੀ ਦਾਲ-1 ਕੱਪ
ਹਰੀਆਂ ਮਿਰਚਾਂ-2
ਹਲਦੀ- 1/4 ਛੋਟਾ ਚਮਚਾ
ਕਾਲੀ ਮਿਰਚ ਪਾਊਡਰ- 1/4 ਛੋਟਾ ਚਮਚਾ
ਲੂਣ- ਸਵਾਦ ਅਨੁਸਾਰ
ਹਿੰਗ-1 ਚੁਟਕੀ
ਗੰਢਾ- 1 ਬਰੀਕ ਕੱਟਿਆ ਹੋਇਆ
ਗਾਜਰ-ਅੱਧਾ ਕੱਪ
ਸ਼ਿਮਲਾ ਮਿਰਚ- ਅੱਧਾ ਕੱਪ
ਹਰਾ ਧਨੀਆ-2 ਵੱਡੇ ਚਮਚੇ
ਬ੍ਰੈੱਡ ਸਲਾਇਸ-6 
ਮੱਖਣ-ਸੇਕਣ ਲਈ
ਬਣਾਉਣ ਦੀ ਵਿਧੀ 
ਸਭ ਤੋਂ ਪਹਿਲਾਂ ਵੱਡੀ ਕਟੋਰੀ 'ਚ ਮੂੰਗਦਾਲ ਨੂੰ ਪਾਣੀ 'ਚ ਕਰੀਬ ਦੋ ਘੰਟੇ ਦੇ ਲਈ ਭਿਓ ਕੇ ਰੱਖੇ। ਹੁਣ ਪਾਣੀ ਨਿਥਾਰ ਕੇ ਦਾਲ ਨੂੰ ਬਾਰੀਕ ਪੀਸ ਲਓ। ਪੀਸੀ ਹੋਈ ਦਾਲ ਨੂੰ ਵੱਡੀ ਕਟੋਰੀ 'ਚ ਪਾਓ। ਹੁਣ ਇਸ 'ਚ ਹਲਦੀ, ਲੂਣ, ਕਾਲੀ ਮਿਰਚ ਪਾਊਡਰ, ਜੀਰਾ ਪਾਊਡਰ ਅਤੇ ਹੀਂਗ ਪਾ ਕੇ ਚੰਗੀ ਤਰ੍ਹਾਂ ਮਿਲਾਓ। ਫਿਰ ਗੰਢੇ, ਗਾਜਰ, ਸ਼ਿਮਲਾ ਮਿਰਚ ਅਤੇ ਹਰਾ ਧਨੀਆ ਪਾਓ। ਹੁਣ ਇਕ ਬ੍ਰੈੱਡ ਨੂੰ ਗਰਮ ਤਵੇ 'ਤੇ ਦੋਵਾਂ ਪਾਸੇ ਤੋਂ ਮੱਖਣ ਲਗਾਉਂਦੇ ਹੋਏ ਸੇਕ ਲਓ। ਫਿਰ ਮੂੰਗਦਾਲ ਦਾ ਮਿਸ਼ਰਨ ਦੋਵੇਂ ਪਾਸੇ ਲਗਾਓ ਅਤੇ ਮੱਖਣ ਲਗਾਉਂਦੇ ਹੋਏ ਘੱਟ ਅੱਗ 'ਤੇ ਦੋਵਾਂ ਪਾਸੇ ਤੋਂ ਭੂਰਾ ਹੋਣ ਤੱਕ ਸੇਕ ਲਓ। ਤੁਹਾਡੇ ਖਾਣ ਲਈ ਮੂੰਗਦਾਲ ਦੇ ਟੋਸਟ ਬਣ ਕੇ ਤਿਆਰ ਹਨ, ਤੁਸੀਂ ਇਸ ਨੂੰ ਟੋਮੈਟੋ ਸਾਸ ਨਾਲ ਵੀ ਖਾ ਸਕਦੇ ਹੋ।


Aarti dhillon

Content Editor

Related News