ਆਪਣੇ ਪਰਾਏ

05/19/2018 2:41:16 PM

ਜਦ ਤੋਂ ਤੈਨੂੰ ਆਪਣੀ ਜ਼ਿੰਦਗੀ ਦਾ ਹਮਰਾਜ਼ ਬਣਾਇਆ ਸੀ।
ਖੁਦ ਨੂੰ ਪਰਾਇਆਂ ਆਪਣੇ ਹੀ ਪਰ ਪਾਇਆ ਸੀ ।।
ਚਿਹਰੇ ਦੀ ਮੁਸਕਾਨ, ਤੇ ਆਪਣੇ ਦਿਲ ਦੇ ਚਾਵਾਂ ਦਾ ,
ਬੁਜ਼ਦਿਲ ਬਣ ਆਪਣੇ ਹੀ ਸੀਨੇ ਦਫਨਾਇਆ ਸੀ ।
ਹੰਝੂ ਅੱਖਾਂ ਦੇ, ਤੇਰੇ ਕਾਤਿਲ ਵਾਰਾਂ ਨੇ ਸੁਕਾ ਨੇ ਦਿੱਤੇ ਹੁਣ
ਬੇਰਹਿਮ,ਜ਼ਾਲਿਮ ਤੈਨੂੰ ਆਪਣੀ ਜ਼ਿੰਦਗੀ 'ਚ ਪਾਇਆ ਸੀ । 
ਭਟਕਦਾ ਰਿਹਾ ਹਾਂ ਕਾਲੀ ਹਨੇਰੀḔ'ਚ, ਭਾਲ ਹੈ ਰੋਸ਼ਨੀ ਦੀ , 
ਤੇਰੇ ਦਿੱਤੇ ਗਮ ਤੇ ਪੀੜਾਂ ਦਾ ਤਨ ਤੇ ਜਾਲ ਵਿਛਾਇਆ ਸੀ।
ਦੋਸਤਾਂ ਦੀ ਦੁਸ਼ਮਣੀ ਦੇ ਦਗੇ ਤੋਂ ਡਰਦਾ ਸਾਂ ਮੈਂ ਕਦੇ “ਫਲੋਰਾ''
ਹੁਣ ਤਾਂ ਘਰ ਹੀ ਬਣ ਗਿਆ ਖੌਫ਼ਨਾਕ ਮੌਤ ਦਾ ਸਾਇਆ ਸੀ। 
ਸੁਰਜੀਤ ਸਿੰਘ ਫਲੋਰਾ


Related News