ਉੱਤਰੀ ਕੋਰੀਆ ਨੇ ਆਪਣੇ ਵਿਰੋਧੀ ਦੱਖਣੀ ਕੋਰੀਆ ਵੱਲ ਉਡਾਏ ਕੂੜੇ ਨਾਲ ਭਰੇ ਸੈਂਕੜੇ ਗੁਬਾਰੇ
Thursday, May 30, 2024 - 10:27 AM (IST)
ਇੰਟਰਨੈਸ਼ਨਲ ਡੈਸਕ : ਉੱਤਰੀ ਕੋਰੀਆ ਨੇ ਆਪਣੇ ਵਿਰੋਧੀ ਦੱਖਣੀ ਕੋਰੀਆ ਵੱਲ ਕੂੜੇ ਨਾਲ ਭਰੇ ਸੈਂਕੜੇ ਗੁਬਾਰੇ ਉਡਾਏ, ਜਿਸ ਨਾਲ ਦੱਖਣ ਦੀ ਫ਼ੌਜ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕੂੜੇ ਅਤੇ ਮਲਬੇ ਨੂੰ ਇਕੱਠਾ ਕਰਨ ਲਈ ਰਸਾਇਣਕ ਤੇ ਵਿਸਫੋਟਕ ਪ੍ਰਤੀਕਿਰਿਆ ਟੀਮਾਂ ਨੂੰ ਤਾਇਨਾਤ ਕਰਨਾ ਪਿਆ। ਇਸ ਦੇ ਨਾਲ ਹੀ ਉੱਤਰੀ ਕੋਰੀਆ ਵੱਲੋਂ ਕੂੜੇ ਦੇ ਗੁਬਾਰਿਆਂ ਨੂੰ ਉਡਾਇਆ ਜਾਣਾ ਹਾਲ ਦੇ ਸਾਲਾਂ ਵਿਚ ਦੱਖਣੀ ਕੋਰੀਆ ਪ੍ਰਤੀ ਸਭ ਤੋਂ ਅਜੀਬ ਭੜਕਾਹਟ ਵਾਲਾ ਕਦਮ ਹੈ।
ਇਹ ਵੀ ਪੜ੍ਹੋ - ਨਿਊਯਾਰਕ 'ਚ ਰਹਿਣਾ ਹੋਇਆ ਔਖਾ, ਹੋਟਲਾਂ ਦੀਆਂ ਨਵੀਆਂ ਨੀਤੀਆਂ ਨੇ ਲੋਕਾਂ ਦਾ ਕੱਢਿਆ ਤ੍ਰਾਹ
ਦੱਸ ਦੇਈਏ ਕਿ ਉੱਤਰੀ ਕੋਰਿਆਈ ਨੇਤਾ ਕਿਮ ਜੋਂਗ ਉਨ ਨੇ ਫ਼ੌਜੀ ਵਿਗਿਆਨੀਆਂ ਨੂੰ ਉਪਗ੍ਰਹਿ ਲਾਂਚਿੰਗ ਵਿਚ ਮਿਲੀ ਅਸਫਲਤਾ ਤੋਂ ਉਭਰਨ ਅਤੇ ਪੁਲਾੜ ਵਿਚ ਆਪਣੀ ਜਾਸੂਸੀ ਸਮਰੱਥਾ ਨੂੰ ਵਿਕਸਿਤ ਕਰਨ ਲਈ ਕਿਹਾ ਸੀ, ਜਿਸ ਮਗਰੋਂ ਇਹ ਗੁਬਾਰੇ ਉਡਾਏ ਗਏ। ਕਿਮ ਨੇ ਪੁਲਾੜ ਪ੍ਰਾਜੈਕਟ ਨੂੰ ਅਮਰੀਕਾ ਅਤੇ ਦੱਖਣੀ ਕੋਰੀਆ ਦੀਆਂ ਫ਼ੌਜੀ ਸਰਗਰਮੀਆਂ ਦਾ ਮੁਕਾਬਲਾ ਕਰਨ ਵਿਚ ਬੇਹੱਦ ਮਹੱਤਵਪੂਰਨ ਕਰਾਰ ਦਿੱਤਾ। ਉੱਤਰੀ ਕੋਰੀਆ ਦਾ ਉਪਗ੍ਰਹਿ ਲਾਂਚਿੰਗ ਮਿਸ਼ਨ ਸੋਮਵਾਰ ਨੂੰ ਅਸਫਲ ਹੋ ਗਿਆ ਸੀ।
ਇਹ ਵੀ ਪੜ੍ਹੋ - ਏਅਰਪੋਰਟ 'ਤੇ ਬਿਨਾਂ ਪਾਇਲਟ ਦੇ ਤੁਰ ਪਿਆ ਜਹਾਜ਼, ਹੈਰਾਨ ਕਰ ਦੇਵੇਗੀ ਇਹ ਵੀਡੀਓ
ਇਸ ਤੋਂ ਕੁਝ ਘੰਟੇ ਪਹਿਲਾਂ ਹੀ ਦੱਖਣੀ ਕੋਰੀਆ ਨੇ ਅੰਤਰ-ਕੋਰਿਆਈ ਸਰਹੱਦ ਨੇੜੇ 20 ਲੜਾਕੂ ਜਹਾਜ਼ਾਂ ਨਾਲ ਜੰਗੀ ਅਭਿਆਸ ਕੀਤਾ ਸੀ। ਕਿਮ ਨੇ ਲਾਂਚਿੰਗ ਦੇ ਅਸਫਲ ਹੋਣ ਤੋਂ ਬਾਅਦ ਆਪਣੀ ਪਹਿਲੀ ਜਨਤਕ ਟਿੱਪਣੀ ਕਰਦੇ ਹੋਏ ਦੱਖਣੀ ਕੋਰੀਆ ਦੇ ਫ਼ੌਜੀ ਅਭਿਆਸ ਖ਼ਿਲਾਫ਼ 'ਸਖ਼ਤ' ਕਾਰਵਾਈ ਦੀ ਚਿਤਾਵਨੀ ਵੀ ਦਿੱਤੀ। ਉੱਤਰੀ ਕੋਰੀਆ ਦੀ ਅਧਿਕਾਰਕ ਨਿਊਜ਼ ਏਜੰਸੀ 'ਕੋਰੀਅਨ ਸੈਂਟਰਲ ਨਿਊਜ਼ ਏਜੰਸੀ' ਦੀ ਖ਼ਬਰ ਮੁਤਾਬਕ, ਕਿਮ ਨੇ ਮੰਗਲਵਾਰ ਨੂੰ ਆਪਣੇ ਭਾਸ਼ਣ ਵਿਚ ਦੱਖਣੀ ਕੋਰੀਆ ਦੇ ਫ਼ੌਜੀ ਅਭਿਆਸ ਨੂੰ 'ਜਨੂੰਨੀ ਪਾਗਲਪਣ' ਅਤੇ 'ਨਜ਼ਰਅੰਦਾਜ਼ ਨਾ ਕਰਨ ਯੋਗ ਖ਼ਤਰਨਾਕ ਭੜਕਾਹਟ' ਵਾਲਾ ਕਦਮ ਕਰਾਰ ਦਿੱਤਾ ਸੀ।
ਇਹ ਵੀ ਪੜ੍ਹੋ - UAE ਦੇ ਹਵਾਈ ਅੱਡਿਆਂ 'ਤੇ ਚੈਕਿੰਗ ਪ੍ਰਕਿਰਿਆ ਸਖ਼ਤ, ਜੇ ਇਹ ਸ਼ਰਤਾਂ ਨਾ ਹੋਈਆਂ ਪੂਰੀਆਂ ਤਾਂ ਆਉਣਾ ਪੈ ਸਕਦੈ ਵਾਪਸ
ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਨੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਉੱਤਰੀ ਕੋਰੀਆ ਮੰਗਲਵਾਰ ਰਾਤ ਤੋਂ ਦੱਖਣ ਵਾਲੇ ਪਾਸੇ ਵੱਡੀ ਗਿਣਤੀ ਵਿਚ ਕੂੜੇ ਨਾਲ ਭਰੇ ਗੁਬਾਰੇ ਉਡਾ ਰਿਹਾ ਹੈ, ਜਿਹੜਾ ਕਿ ਸਰਹੱਦ ਪਾਰ ਪਿਓਂਗਯਾਂਗ ਦੇ ਵਿਰੋਧ ਵਿਚ ਪਰਚੇ ਉਡਾਉਣ ਵਾਲੇ ਦੱਖਣੀ ਕੋਰਿਆਈ ਵਰਕਰਾਂ ਦੇ ਖ਼ਿਲਾਫ਼ ਸਪੱਸ਼ਟ ਬਦਲੇ ਦਾ ਸੰਕੇਤ ਹੈ। ਦੱਖਣੀ ਕੋਰੀਆ ਦੀ ਫ਼ੌਜ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੁੱਧਵਾਰ ਦੁਪਹਿਰ ਤਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਉੱਤਰੀ ਕੋਰੀਆ ਦੇ ਕਰੀਬ 260 ਗੁਬਾਰੇ ਡਿੱਗੇ ਹੋਏ ਪਾਏ ਗਏ, ਜਿਨ੍ਹਾਂ ਨੂੰ ਫ਼ੌਜ ਦੀ ਤੁਰੰਤ ਪ੍ਰਤੀਕਿਰਿਆ ਅਤੇ ਵਿਸਫੋਟਕ ਨਿਪਟਾਰਾ ਟੀਮ ਵਲੋਂ ਬਰਾਮਦ ਕੀਤਾ ਜਾ ਰਿਹਾ ਹੈ। ਫ਼ੌਜ ਨੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਉੱਤਰੀ ਕੋਰੀਆ ਤੋਂ ਉਡਾਏ ਗਏ ਗੁਬਾਰਿਆਂ ਨੂੰ ਨਾ ਛੂਹਣ ਅਤੇ ਇਸ ਬਾਰੇ 'ਚ ਸੂਚਨਾ ਪੁਲਸ ਜਾਂ ਫ਼ੌਜ ਨੂੰ ਦੇਣ।
ਇਹ ਵੀ ਪੜ੍ਹੋ - ਕੈਨੇਡਾ ਇਮੀਗ੍ਰੇਸ਼ਨ ਨਿਯਮਾਂ 'ਚ ਬਦਲਾਅ ਕਾਰਨ ਵੱਡਾ ਸੰਕਟ, ਵਾਪਸ ਪਰਤਣ ਲਈ ਮਜ਼ਬੂਰ ਹੋਏ ਵਿਦਿਆਰਥੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8