ਕਰਨ ਜੌਹਰ ਨੇ ਫ਼ਿਲਮ ਦੇ ਟਾਈਟਲ ''ਚ ਆਪਣੇ ਨਾਮ ਨੂੰ ਹਟਾਉਣ ਲਈ ਪਟੀਸ਼ਨ ਕੀਤੀ ਦਾਖ਼ਲ
Thursday, Jun 13, 2024 - 10:24 AM (IST)
ਮੁੰਬਈ- ਬਾਲੀਵੁੱਡ ਫ਼ਿਲਮ ਨਿਰਮਾਤਾ ਕਰਨ ਜੌਹਰ ਨੇ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਫਿਲਮ 'ਸ਼ਾਦੀ ਦੇ ਨਿਰਦੇਸ਼ਕ ਕਰਨ ਔਰ ਜੌਹਰ' ਦੇ ਨਿਰਮਾਤਾਵਾਂ ਖਿਲਾਫ ਬੰਬੇ ਹਾਈ ਕੋਰਟ 'ਚ ਮੁਕੱਦਮਾ ਦਾਇਰ ਕਰਕੇ ਫ਼ਿਲਮ ਦੇ ਟਾਈਟਲ 'ਚ ਆਪਣੇ ਨਾਂ ਦੀ ਵਰਤੋਂ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਕਰਨ ਜੌਹਰ ਨੇ ਵੀ ਅਰਜ਼ੀ ਦਾਇਰ ਕਰਕੇ ਫ਼ਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਕਰਨ ਜੌਹਰ ਦੇ ਵਕੀਲ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ 13 ਜੂਨ ਯਾਨੀ ਅੱਜ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ- ਆਮਿਰ ਖ਼ਾਨ ਦੇ ਪਰਿਵਾਰ 'ਚ ਫਿਰ ਤੋਂ ਹੋਵੇਗਾ ਸ਼ਾਨਦਾਰ ਜਸ਼ਨ, ਬੀਮਾਰ ਮਾਂ ਦੇ 90ਵੇਂ ਜਨਮ ਦਿਨ 'ਤੇ ਬਣਾਇਆ ਖ਼ਾਸ ਪਲੈਨ
ਕਰਨ ਜੌਹਰ ਨੇ ਕਿਹਾ, ਫ਼ਿਲਮ ਦੇ ਟਾਈਟਲ 'ਚ ਕਰਨ ਜੌਹਰ ਦਾ ਨਾਂ ਲੈ ਕੇ ਨਿਰਮਾਤਾ ਲੋਕਾਂ ਦੇ ਮਨਾਂ 'ਚ ਇਹ ਭੰਬਲਭੂਸੇ ਪੈਦਾ ਕਰ ਰਹੇ ਹਨ ਕਿ ਇਹ ਫ਼ਿਲਮ ਉਨ੍ਹਾਂ ਨਾਲ ਜੁੜੀ ਹੋਈ ਹੈ। ਆਮ ਜਨਤਾ ਤੁਰੰਤ ਇਸ ਨਾਲ ਜੁੜ ਜਾਵੇਗੀ। ਇਸ ਫ਼ਿਲਮ ਦੇ ਟਾਈਟਲ ਬਾਰੇ ਪਤਾ ਲੱਗਣ ਤੋਂ ਬਾਅਦ ਹੀ ਕਰਨ ਨੇ ਐਕਸ਼ਨ ਲਿਆ।
ਇਹ ਖ਼ਬਰ ਵੀ ਪੜ੍ਹੋ- ਧੂਮਧਾਮ ਨਾਲ ਨਹੀਂ, ਜ਼ਹੀਰ ਨਾਲ ਕੋਰਟ ਮੈਰਿਜ ਕਰਵਾਏਗੀ ਸੋਨਾਕਸ਼ੀ ਸਿਨਹਾ
ਉਨ੍ਹਾਂ ਨੇ ਆਪਣੇ ਮੁਕੱਦਮੇ 'ਚ ਦਾਅਵਾ ਕੀਤਾ ਹੈ ਕਿ ਉਸ ਦਾ ਫ਼ਿਲਮ ਨਾਲ ਕੋਈ ਸਬੰਧ ਨਹੀਂ ਹੈ ਅਤੇ ਨਿਰਮਾਤਾ ਉਸ ਦੇ ਨਾਂ ਦੀ ਗੈਰ-ਕਾਨੂੰਨੀ ਵਰਤੋਂ ਕਰ ਰਹੇ ਹਨ। ਇਹ ਫ਼ਿਲਮ ਇੰਡੀਆਪ੍ਰਾਈਡ ਐਡਵਾਈਜ਼ਰੀ ਪ੍ਰਾਈਵੇਟ ਲਿਮਟਿਡ ਦੁਆਰਾ ਬਣਾਈ ਗਈ ਹੈ ਅਤੇ ਸੰਜੇ ਸਿੰਘ ਅਤੇ ਬਬਲੂ ਸਿੰਘ ਦੁਆਰਾ ਨਿਰਦੇਸ਼ਤ ਹੈ। ਇਹ ਕਥਿਤ ਤੌਰ 'ਤੇ ਕਰਨ ਜੌਹਰ ਦੇ ਅਧਿਕਾਰਾਂ, ਪ੍ਰਚਾਰ ਦੇ ਅਧਿਕਾਰ ਅਤੇ ਨਿੱਜਤਾ ਦੇ ਅਧਿਕਾਰ ਦੀ ਉਲੰਘਣਾ ਕਰਦਾ ਹੈ।
ਇਹ ਖ਼ਬਰ ਵੀ ਪੜ੍ਹੋ- ਮੇਕਰਜ਼ ਦੇ ਸਪੋਰਟ 'ਚ ਆਏ ਬਾਲੀਵੁੱਡ ਦੇ ਇਹ ਸੁਪਰਸਟਾਰ, ਆਪਣੀ ਫੀਸ ਘਟਾਉਣ ਨੂੰ ਹਨ ਤਿਆਰ
ਪਟੀਸ਼ਨ 'ਚ ਕਿਹਾ ਗਿਆ ਹੈ ਕਿ ਫ਼ਿਲਮ ਦੇ ਟਾਈਟਲ 'ਚ ਉਨ੍ਹਾਂ ਦੇ ਨਾਂ ਦੀ ਵਰਤੋਂ ਉਨ੍ਹਾਂ ਦੇ ਸਾਖ ਨੂੰ ਵਿਗਾੜਨ ਲਈ ਕੀਤਾ ਗਿਆ ਹੈ, ਜੋ ਕਾਨੂੰਨ ਦੇ ਤਹਿਤ ਸਵੀਕਾਰਯੋਗ ਨਹੀਂ ਹੈ। ਇਸ 'ਚ ਕਿਹਾ ਗਿਆ ਹੈ ਕਿ ਕਰਨ ਜੌਹਰ ਭਾਰਤ ਅਤੇ ਵਿਸ਼ਵ ਪੱਧਰ 'ਤੇ ਇਕ ਵੱਡੀ ਸ਼ਖਸੀਅਤ ਹਨ। ਉਹ ਕਰਨ ਅਤੇ ਜੌਹਰ ਦੇ ਨਾਵਾਂ ਨਾਲ ਜਾਣੇ ਜਾਂਦੇ ਹਨ। ਇਸ ਦੀ ਵਰਤੋਂ ਕਰਕੇ ਕਥਿਤ ਤੌਰ 'ਤੇ ਉਸ ਦੇ ਨਾਂ ਦਾ ਫਾਇਦਾ ਉਠਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ- MP ਬਣਨ ਤੋਂ ਬਾਅਦ ਸਤਿਗੁਰੂ ਦੇ ਸ਼ਰਨ ਪੁੱਜੀ ਕੰਗਨਾ ਰਣੌਤ, ਲਿਆ ਆਸ਼ੀਰਵਾਦ
ਇਹ ਫ਼ਿਲਮ 14 ਜੂਨ, 2024 ਨੂੰ ਰਿਲੀਜ਼ ਹੋਣ ਵਾਲੀ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਟ੍ਰੇਲਰ ਪਹਿਲਾਂ ਹੀ ਯੂਟਿਊਬ ਅਤੇ ਇੰਸਟਾਗ੍ਰਾਮ ਵਰਗੇ ਪਲੇਟਫਾਰਮਾਂ 'ਤੇ ਰਿਲੀਜ਼ ਕੀਤੇ ਜਾ ਚੁੱਕੇ ਹਨ ਅਤੇ ਪੋਸਟਰ ਪੂਰੇ ਮੁੰਬਈ 'ਚ ਜਨਤਕ ਖੇਤਰਾਂ 'ਚ ਲਗਾਏ ਗਏ ਹਨ। ਕਰਨ ਜੌਹਰ ਨੇ ਦਲੀਲ ਦਿੱਤੀ ਹੈ ਕਿ ਇਹ ਕਾਰਵਾਈਆਂ ਸਾਲਾਂ ਤੋਂ ਉਸ ਦੇ ਕੰਮ ਵਿੱਚ ਰੁਕਾਵਟ ਬਣ ਰਹੀਆਂ ਹਨ ਅਤੇ ਜੇਕਰ ਰੋਕਿਆ ਨਹੀਂ ਗਿਆ ਤਾਂ ਅਜਿਹਾ ਕਰਨਾ ਜਾਰੀ ਰਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਹਾਡਾ ਸਿੱਧੂ ਮੂਸੇ ਵਾਲਾ ਬਾਰੇ ਕੀ ਕਹਿਣਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।