ਔਰਤਾਂ ਨੇ ਪਾਵਰਕਾਮ ਦੀ ਢਿੱਲੀ ਕਾਰਜਪ੍ਰਣਾਲੀ ਵਿਰੁੱਧ ਖੋਲ੍ਹਿਆ ਮੋਰਚਾ

Sunday, May 20, 2018 - 01:43 AM (IST)

ਔਰਤਾਂ ਨੇ ਪਾਵਰਕਾਮ ਦੀ ਢਿੱਲੀ ਕਾਰਜਪ੍ਰਣਾਲੀ ਵਿਰੁੱਧ ਖੋਲ੍ਹਿਆ ਮੋਰਚਾ

ਪਠਾਨਕੋਟ, (ਸ਼ਾਰਦਾ)- ਨਜ਼ਦੀਕੀ ਪਿੰਡ ਸੁਲਤਾਨਪੁਰ ਦੀਆਂ ਔਰਤਾਂ ਨੇ ਇਕੱਤਰ ਹੋ ਕੇ ਪਾਵਰਕਾਮ ਦੀ ਢਿੱਲੀ ਕਾਰਜਪ੍ਰਣਾਲੀ ਵਿਰੁੱਧ ਮੋਰਚਾ ਖੋਲ੍ਹਿਆ ਹੈ, ਜਿਸ ਦੀ ਅਗਵਾਈ ਮਨਦੀਪ ਕੌਰ ਨੇ ਕੀਤੀ। 
ਪ੍ਰਦਰਸ਼ਨਕਾਰੀਆਂ ਜੋਤੀ, ਅੰਜੂ ਬਾਲਾ, ਸੁਨੀਤਾ, ਰਜਨੀ, ਸ਼ੀਲਾ ਦੇਵੀ, ਬਚਨੀ ਦੇਵੀ, ਰਾਣੀ ਦੇਵੀ, ਪੁਸ਼ਪਾ ਦੇਵੀ, ਸ਼ਾਮੋ ਦੇਵੀ, ਭੋਲੀ ਰਾਣੀ, ਆਰਤੀ, ਰੀਟਾ, ਸੋਮਾ, ਦਰਸ਼ਨਾ ਕੁਮਾਰੀ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਲੱਗਭÎਗ ਇਕ ਮਹੀਨਾ ਪਹਿਲਾਂ ਇਕ ਟਰੱਕ ਨਾਲ ਬਿਜਲੀ ਤਾਰਾਂ ਟੁੱਟ ਗਈਆਂ ਸਨ। ਵਾਰ-ਵਾਰ ਵਿਭਾਗ ਦੇ ਧਿਆਨ ਵਿਚ ਇਸ ਮਸਲੇ ਨੂੰ ਲਿਆਂਦੇ ਜਾਣ ਦੇ ਬਾਅਦ ਬਿਜਲੀ ਸਪਲਾਈ ਦਾ ਜੋੜ ਲਾਇਆ ਗਿਆ ਸੀ ਪਰ ਦੋ ਦਿਨ ਬਾਅਦ ਫਿਰ ਤੋਂ ਤਾਰ ਦੇ ਸੜ ਜਾਣ ਨਾਲ ਬਿਜਲੀ ਦੀ ਟ੍ਰਿਪਿੰਗ ਸ਼ੁਰੂ ਹੋ ਗਈ। ਕੁਝ ਦਿਨਾਂ ਤੋਂ ਵੋਲਟੇਜ ਬਿਲਕੁਲ ਘੱਟ ਆ ਰਹੀ ਹੈ। ਵੋਲਟੇਜ ਘੱਟ ਹੋਣ ਨਾਲ ਜਿਥੇ ਜ਼ਿਆਦਾਤਰ ਬਿਜਲੀ ਯੰਤਰ ਨਹੀਂ ਚੱਲ ਪਾ ਰਹੇ, ਉਥੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ। ਆਲਮ ਇਹ ਹੈ ਕਿ ਇਨਵਰਟਰ ਤੱਕ ਚਿੱਟੇ ਹਾਥੀ ਬਣ ਚੁੱਕੇ ਹਨ। 
ਪਿੰਡ ਦੇ ਸਰਪੰਚ ਨੇ ਵੀ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਪਰ ਇਸ ਦੇ ਬਾਵਜੂਦ ਵੀ ਸਮੱਸਿਆ ਜਿਉਂ ਦੀ ਤਿਉਂ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਛੇਤੀ ਹੀ ਇਸ ਮਸਲੇ ਨੂੰ ਲੈ ਕੇ ਵਿਧਾਇਕ ਜੁਗਿੰਦਰ ਪਾਲ ਕੋਲ ਜਾਣਗੀਆਂ। 


Related News