ਗਰਮੀ ਨੇ ਕੱਢੇ ਵੱਟ, ਬਾਜ਼ਾਰ ਤੇ ਸੜਕਾਂ ''ਤੇ ਸੁੰਨਸਾਨ

05/29/2018 6:31:00 AM

ਜਲੰਧਰ, (ਰਾਹੁਲ)— ਅੱਜ ਤਾਪਮਾਨ ਵਿਚ 1.4 ਡਿਗਰੀ ਸੈਲਸੀਅਸ ਦੀ ਤੇਜ਼ੀ ਕਾਰਨ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਜਦੋਂਕਿ ਹੇਠਲੇ ਤਾਪਮਾਨ ਵਿਚ ਅੱਧਾ ਡਿਗਰੀ ਸੈਲਸੀਅਸ ਦੀ ਗਿਰਾਵਟ ਨਾਲ 23 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਨਮੀ ਦਾ ਪੱਧਰ 38 ਫੀਸਦੀ ਤੋਂ ਸ਼ੁਰੂ ਹੋ ਕੇ ਸ਼ਾਮ 5.30 ਵਜੇ ਤੱਕ 10 ਫੀਸਦੀ ਤੱਕ ਪਹੁੰਚ ਗਿਆ।
ਮੌਸਮ ਵਿਭਾਗ ਦੀ ਮੰਨੀਏ ਤਾਂ 29 ਮਈ ਨੂੰ ਆਸਮਾਨ ਵਿਚ ਬੱਦਲ ਛਾਏ ਰਹਿ ਸਕਦੇ ਹਨ। ਬਿਜਲੀ ਚਮਕਣ, ਹਲਕੀ ਹਨੇਰੀ ਚੱਲਣ ਦੇ ਵੀ ਆਸਾਰ ਹਨ। ਅਗਲੇ ਹਫਤੇ ਤਾਪਮਾਨ ਵਿਚ 1 ਤੋਂ 3 ਡਿਗਰੀ ਸੈਲਸੀਅਸ ਦਾ ਉਤਾਰ-ਚੜ੍ਹਾਅ ਜਾਰੀ ਰਹਿ ਸਕਦਾ ਹੈ। 1 ਤੋਂ 2 ਜੂਨ ਤੱਕ ਆਸਮਾਨ ਵਿਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਇਸਦੇ ਬਾਵਜੂਦ ਤਾਪਮਾਨ ਵਿਚ ਦੁਪਹਿਰ ਦੇ ਸਮੇਂ ਬਾਜ਼ਾਰ 'ਚ ਰਹੀ ਸੁੰਨਸਾਨਵਾਧੇ ਦੇ ਵੀ ਆਸਾਰ ਹਨ। 
ਦੁਪਹਿਰ ਦੇ ਸਮੇਂ ਬਾਜ਼ਾਰ 'ਚ ਰਹੀ ਸੁੰਨਸਾਨ
ਅੱਜ ਤਾਪਮਾਨ ਵਿਚ ਆਈ ਤੇਜ਼ੀ ਅਤੇ ਘੱਟ ਦਬਾਅ ਦੀਆਂ ਹਵਾਵਾਂ ਚੱਲਣ ਕਾਰਨ ਤਪਸ਼ ਤੇ ਹੁੰਮਸ ਦਾ ਪੱਧਰ ਕਾਫੀ ਵਧ ਗਿਆ, ਜਿਸ ਕਾਰਨ ਦੁਪਹਿਰ ਵੇਲੇ ਆਮ ਤੌਰ 'ਤੇ ਸੜਕਾਂ ਤੇ ਬਾਜ਼ਾਰ ਸੁੰਨਸਾਨ ਰਹੇ। ਜਿਨ੍ਹਾਂ ਲੋਕਾਂ ਨੂੰ ਮਜਬੂਰੀ 'ਚ ਘਰੋਂ ਬਾਹਰ ਨਿਕਲਣਾ ਵੀ ਪਿਆ ਉਹ ਵੀ ਮੂੰਹ-ਸਿਰ ਢਕ ਕੇ ਹੀ ਨਿਕਲੇ। ਸ਼ਹਿਰ ਦੇ ਸਭ ਤੋਂ ਭੀੜ-ਭਾੜ ਵਾਲੇ ਪੁਰਾਣੇ ਅੰਦਰੂਨੀ ਇਲਾਕਿਆਂ ਵਿਚ ਵੀ ਗਰਮੀ ਦਾ ਅਸਰ ਵੀ ਸਾਫ ਨਜ਼ਰ ਆਇਆ।


Related News