Heat Wave ਨੂੰ ਲੈ ਕੇ ਜਾਰੀ ਹੋ ਗਈ ਐਡਵਾਈਜ਼ਰੀ, ਪਸੀਨੇ ਛੁਡਾਉਣ ਵਾਲੀ ਗਰਮੀ ਕੱਢੇਗੀ ਪੂਰੇ ਵੱਟ
Monday, May 06, 2024 - 10:30 AM (IST)
ਚੰਡੀਗੜ੍ਹ (ਸ਼ੀਨਾ, ਪਾਲ) : ਕੁੱਝ ਦਿਨਾਂ ਤੋਂ ਤਾਪਮਾਨ ’ਚ ਵਾਧਾ ਦੇਖਿਆ ਜਾ ਰਿਹਾ ਹੈ। ਵੱਧਦੇ ਪਾਰੇ ਦੇ ਨਾਲ ਹੀ ਮੌਸਮ ਕੇਂਦਰ ਹੀਟ ਵੇਵ ਦੀ ਐਡਵਾਈਜ਼ਰੀ ਵੀ ਦੇ ਰਿਹਾ ਹੈ। ਐਤਵਾਰ ਨੂੰ ਵੱਧ ਤੋਂ ਵੱਧ ਪਾਰਾ 39.3 ਡਿਗਰੀ ਸੈਲਸੀਅਸ ਰਿਕਾਰਡ ਹੋਇਆ, ਜਦਕਿ ਘੱਟੋ-ਘੱਟ ਤਾਪਮਾਨ 22.2 ਡਿਗਰੀ ਦਰਜ ਹੋਇਆ। ਮੌਸਮ ਕੇਂਦਰ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਤਾਪਮਾਨ ’ਚ ਵਾਧਾ ਜਾਰੀ ਰਹੇਗਾ। ਹੁਣ ਤੱਕ ਰਾਤਾਂ ਠੰਡੀਆਂ ਦਰਜ ਹੋ ਰਹੀਆਂ ਸਨ ਪਰ 2 ਦਿਨਾਂ ਤੋਂ ਰਾਤ ਦੇ ਪਾਰੇ ’ਚ ਵੀ ਵਾਧਾ ਦੇਖਿਆ ਜਾ ਰਿਹਾ ਹੈ, ਜੋ ਜਾਰੀ ਰਹੇਗਾ। ਵੱਧਦੇ ਪਾਰੇ ਨੂੰ ਦੇਖਦਿਆਂ ਸਿਹਤ ਵਿਭਾਗ ਨੇ ਹੀਟ ਵੇਵ ਐਡਵਾਈਜ਼ਰੀ ਜਾਰੀ ਕੀਤੀ ਹੈ। ਵਿਭਾਗ ਦਾ ਕਹਿਣਾ ਹੈ ਕਿ ਅਪ੍ਰੈਲ ਅਤੇ ਜੂਨ ਦੇ ਤਾਪਮਾਨ ਨੂੰ ਦੇਖਦਿਆਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ’ਚ ਤਾਪਮਾਨ ਹੋਰ ਵਧਣ ਵਾਲਾ ਹੈ। ਇਸ ਨਾਲ 'ਲੂ' ਚੱਲਣ ਦੇ ਵੀ ਆਸਾਰ ਬਣ ਗਏ ਹਨ। ਐਡਵਾਈਜ਼ਰੀ ਰਾਹੀਂ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਜਾ ਰਿਹਾ ਹੈ। ਗਰਮੀ ਦੇ ਮੌਸਮ ’ਚ 'ਲੂ' ਕਾਰਨ ਕੋਈ ਵੀ ਵਿਅਕਤੀ ਪ੍ਰਭਾਵਿਤ ਹੋ ਸਕਦਾ ਹੈ ਪਰ ਬੱਚੇ, ਬਜ਼ੁਰਗਾਂ ਤੇ ਗਰਭਵਤੀ ਔਰਤਾਂ ਦੇ 'ਲੂ' ਨਾਲ ਪ੍ਰਭਾਵਿਤ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਉਨ੍ਹਾਂ ਨੂੰ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ।
ਇਹ ਵੀ ਪੜ੍ਹੋ : ਪੰਜਾਬ ਭਰ 'ਚ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ
ਅੱਗੇ ਅਜਿਹਾ ਰਹਿ ਸਕਦਾ ਹੈ ਤਾਪਮਾਨ
ਸੋਮਵਾਰ ਨੂੰ ਅੰਸ਼ਕ ਤੌਰ ’ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 39 ਜਦਕਿ ਘੱਟੋ-ਘੱਟ ਤਾਪਮਾਨ 23 ਡਿਗਰੀ ਹੋ ਸਕਦਾ ਹੈ।
ਮੰਗਲਵਾਰ ਨੂੰ ਹਲਕੇ ਬੱਦਲ ਛਾ ਸਕਦੇ ਹਨ। ਵੱਧ ਤੋਂ ਵੱਧ ਤਾਪਮਾਨ 40 ਜਦਕਿ ਘੱਟੋ-ਘੱਟ ਤਾਪਮਾਨ 24 ਡਿਗਰੀ ਹੋ ਸਕਦਾ ਹੈ।
ਬੁੱਧਵਾਰ ਨੂੰ ਵੀ ਬੱਦਲਵਾਈ ਹੋ ਸਕਦੀ ਹੈ। ਵੱਧ ਤੋਂ ਵੱਧ ਤਾਪਮਾਨ 39 ਜਦਕਿ ਘੱਟੋ-ਘੱਟ ਤਾਪਮਾਨ 24 ਡਿਗਰੀ ਹੋ ਸਕਦਾ ਹੈ।
ਇਸ ਤਰ੍ਹਾਂ ਕਰੋ ਬਚਾਅ
ਗਰਮੀ ਦੇ ਸਿੱਧੇ ਸੰਪਰਕ ’ਚ ਆਉਣ ਤੋਂ ਬਚੋ।
ਜਿੰਨਾ ਸੰਭਵ ਹੋ ਸਕੇ, ਹਵਾਦਾਰ ਅਤੇ ਠੰਡੀ ਥਾਂ ਜਾਂ ਘਰ ਦੇ ਅੰਦਰ ਰਹੋ।
ਹਲਕੇ ਰੰਗ ਦੇ ਅਤੇ ਢਿੱਲੇ-ਢਿੱਲੇ ਸੂਤੀ ਕੱਪੜੇ ਪਾਓ।
ਸਿੱਧੀ ਧੁੱਪ ਤੋਂ ਬਚਣ ਲਈ ਛੱਤਰੀ, ਟੋਪੀ ਤੇ ਧੁੱਪ ਵਾਲੀਆਂ ਐਨਕਾਂ ਦੀ ਵਰਤੋਂ ਕਰੋ।
ਨਿਯਮਤ ਤੌਰ ’ਤੇ ਹਾਈਡ੍ਰੇਟ ਰਹੋ ਤੇ ਲੋੜ ਪੈਣ ’ਤੇ ਠੰਡੀ ਥਾਂ ’ਤੇ ਰਹੋ।
ਦਿਨ ਵੇਲੇ ਖਿੜਕੀਆਂ ਅਤੇ ਪਰਦੇ ਬੰਦ ਰੱਖੋ। ਖ਼ਾਸ ਕਰਕੇ ਇਮਾਰਤਾਂ ਦੇ ਧੁੱਪ ਵਾਲੇ ਪਾਸੇ।
ਰਾਤ ਨੂੰ ਖਿੜਕੀਆਂ ਖੋਲ੍ਹੋ ਤਾਂ ਜੋ ਠੰਡੀ ਹਵਾ ਚੱਲ ਸਕੇ।
ਇਹ ਵੀ ਪੜ੍ਹੋ : CBSE ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਬੋਰਡ ਨੇ ਸ਼ੁਰੂ ਕੀਤੀ ਨਵੀਂ ਸਹੂਲਤ
ਪਾਣੀ, ਜੂਸ ਅਤੇ ਨਾਰੀਅਲ ਪਾਣੀ ਸਮੇਤ ਬਹੁਤ ਸਾਰੇ ਤਰਲ ਪਦਾਰਥ ਪੀਓ।
ਅਲਕੋਹਲ ਅਤੇ ਕੈਫੀਨ ਵਾਲੇ ਪਦਾਰਥਾਂ ਦੇ ਨਾਲ-ਨਾਲ ਸ਼ੂਗਰ ਵਾਲੇ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰੋ।
ਆਪਣੀ ਖ਼ੁਰਾਕ ’ਚ ਪਾਣੀ ਦੀ ਮਾਤਰਾ ਜ਼ਿਆਦਾ ਵਾਲੇ ਫਲ ਅਤੇ ਸਬਜ਼ੀਆਂ ਨੂੰ ਸ਼ਾਮਲ ਕਰੋ।
ਬੱਚਿਆਂ, ਬਜ਼ੁਰਗਾਂ, ਬਾਹਰਲੇ ਮੁਲਾਜ਼ਮਾਂ ਅਤੇ ਪਹਿਲਾਂ ਤੋਂ ਮੌਜੂਦ ਸਿਹਤ ਸਮੱਸਿਆਂ ਵਾਲੇ ਲੋਕਾਂ ’ਤੇ ਨੇੜਿਓਂ ਨਜ਼ਰ ਰੱਖੋ।
ਕਦੇ ਵੀ ਕਿਸੇ ਨੂੰ ਖ਼ਾਸ ਕਰਕੇ ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਪਾਰਕ ਕੀਤੇ ਵਾਹਨ ਵਿਚ ਨਾ ਛੱਡੋ।
ਬਾਹਰ ਦੀਆਂ ਗਤੀਵਿਧੀਆਂ ਨੂੰ ਦਿਨ ਦੇ ਠੰਡੇ ਸਮੇਂ ਤੱਕ ਸੀਮਤ ਕਰੋ।
ਜ਼ਿਆਦਾ ਗਰਮੀ ਦੇ ਘੰਟਿਆਂ ਦੌਰਾਨ ਸਖ਼ਤ ਸਰੀਰਕ ਗਤੀਵਿਧੀ ਤੋਂ ਪਰਹੇਜ਼ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8