ਸੀ. ਪੀ. ਆਈ. ਲਿਬਰੇਸ਼ਨ ਵੱਲੋਂ ਫੂਡ ਸਪਲਾਈ ਦਫਤਰ ਅੱਗੇ ਨਾਅਰੇਬਾਜ਼ੀ

Friday, May 18, 2018 - 12:46 AM (IST)

ਸੀ. ਪੀ. ਆਈ. ਲਿਬਰੇਸ਼ਨ ਵੱਲੋਂ ਫੂਡ ਸਪਲਾਈ ਦਫਤਰ ਅੱਗੇ ਨਾਅਰੇਬਾਜ਼ੀ

ਬਟਾਲਾ, (ਬੇਰੀ)- ਅੱਜ ਫੂਡ ਸਪਲਾਈ ਦਫਤਰ ਸ਼ਾਸਤਰੀ ਨਗਰ ਅੱਗੇ ਸੀ . ਪੀ. ਆਈ. ਲਿਬਰੇਸ਼ਨ ਦੇ ਆਗੂਆਂ ਵਲੋਂ ਪਿੰਡ ਕੋਟਲਾ ਸ਼ਰਫ 'ਚ ਪਿਛਲੇ ਇਕ ਸਾਲ ਤੋਂ ਕਣਕ ਨਾ ਮਿਲਣ ਕਾਰਨ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਾਮਰੇਡ ਮਨਜੀਤ ਰਾਜ, ਪਰਮਜੀਤ ਕੋਟਲਾ ਸ਼ਰਫ ਨੇ ਰੋਸ ਭਰੇ ਲਹਿਜੇ ਨਾਲ ਕਿਹਾ ਕਿ ਸਰਕਾਰ ਵੱਲੋਂ ਗਰੀਬਾਂ ਨੂੰ ਦਿੱਤੀ ਜਾ ਰਹੀ ਕਣਕ ਪਿੰਡਾਂ 'ਚ ਲਾਭਪਾਤਰੀਆਂ ਨੂੰ ਨਾ ਮਿਲਣ ਕਾਰਨ ਉਨ੍ਹਾਂ 'ਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਗਰੀਬਾਂ ਨੂੰ ਸੱਸਤਾ ਅਨਾਜ ਤੁਰੰਤ ਮੁਹੱਈਆ ਕਰਵਾਇਆ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਪ੍ਰਦਰਸ਼ਨ ਕੀਤੇ ਜਾਣਗੇ, ਜਿਨ੍ਹਾਂ ਦੇ ਨਿਕਲਣ ਵਾਲੇ ਨਤੀਜਿਆਂ ਦੀ ਜ਼ਿੰਮੇਵਾਰੀ ਸਰਕਾਰ ਅਤੇ ਵਿਭਾਗ ਦੀ ਹੋਵੇਗੀ। 
ਇਸ ਮੌਕੇ ਨਰਿੰਦਰ ਕੌਰ, ਤਰਸੇਮ ਸਿੰਘ, ਸੁਲੱਖਣ ਸਿੰਘ, ਗੁਲਜਾਰ ਸਿੰਘ, ਕੁਲਵੰਤ ਸਿੰਘ, ਪਾਰਸ ਰਾਮ, ਜਗੀਰ ਕੌਰ, ਸੁਖਵਿੰਦਰ ਕੌਰ, ਮੋਨਿਕਾ, ਬਲਵਿੰਦਰ ਕੌਰ, ਜਗੀਰ ਕੌਰ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਦਲਜੀਤ ਸਿੰਘ ਅਤੇ ਮੁਖਤਿਆਰ ਸਿੰਘ ਆਦਿ ਹਾਜ਼ਰ ਸਨ। 


Related News