ਕੇਕ ਕੱਟਣਾ ਵਕਾਰ ਯੂਨਿਸ ਨੂੰ ਪਿਆ ਮਹਿੰਗਾ, ਟਵਿਟਰ ''ਤੇ ਮੰਗੀ ਮੁਆਫੀ

Tuesday, Jun 05, 2018 - 11:31 AM (IST)

ਕੇਕ ਕੱਟਣਾ ਵਕਾਰ ਯੂਨਿਸ ਨੂੰ ਪਿਆ ਮਹਿੰਗਾ, ਟਵਿਟਰ ''ਤੇ ਮੰਗੀ ਮੁਆਫੀ

ਨਵੀਂ ਦਿੱਲੀ—ਕ੍ਰਿਕਟਰ ਵਸੀਮ ਅਕਰਮ ਦੇ ਜਨਮਦਿਨ 'ਤੇ ਕੇਕ ਕੱਟਣ 'ਤੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਵਕਾਰ ਯੁਨਿਸ ਨੇ ਮਾਫੀ ਮੰਗੀ ਹੈ। ਇੰਗਲੈਂਡ ਅਤੇ ਪਾਕਿਸਤਾਨ ਦੇ ਵਿਚਕਾਰ ਹੈਡਿੰਗਲੇ 'ਚ ਦੂਸਰੇ ਟੈਸਟ ਮੈਚ ਦੇ ਦੌਰਾਨ ਰਮੀਜ਼ ਰਾਜਾ, ਵਕਾਰ  ਯੁਨਿਸ ਅਤੇ ਵਸੀਮ ਅਕਰਮ ਕਮੇਂਟਰੀ ਬਾਕਸ 'ਚ ਬੈਠੇ ਸਨ। ਉਸ ਦਿਨ ਵਸੀਮ ਅਕਰਮ ਦਾ ਜਨਮਦਿਨ ਸੀ। ਇਸੇ ਦੇ ਚੱਲਦੇ ਉਨ੍ਹਾਂ ਨੇ ਕੇਕ ਮੰਗਾ ਕੇ ਵਸੀਮ ਅਕਰਮ ਤੋਂ ਕੇਕ ਕਟਵਾਇਆ, ਪਰ ਇਸਦੇ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸਦਾ ਵਿਰੋਧ ਕੀਤਾ। ਲੋਕਾਂ ਦਾ ਕਹਿਣਾ ਸੀ ਕਿ ਰਮਜਾਨ ਮਹੀਨੇ 'ਚ ਜਦੋਂ ਸਾਰੇ ਰੋਜਾ ਰੱਖਦੇ ਹਨ ਅਜਿਹੇ ਕਰਨਾ ਗਲਤ ਹੈ। ਗਲਤੀ ਦਾ ਅਹਿਸਾਸ ਹੁੰਦੇ ਹੀ ਵਕਾਰ ਯੂਨਿਸ ਨੇ ਟਵੀਟ ਕਰਕੇ ਲੋਕਾਂ ਤੋਂ ਮਾਫੀ ਮੰਗੀ।


ਯੂਨਿਸ ਨੇ ਟਵਿਟਰ 'ਤੇ ਲਿਖਿਆ,' ਵਸੀਮ ਭਰਾ ਦੇ ਜਨਮਦਿਨ 'ਤੇ ਕਲ ਕੇਕ ਕੱਟਣ ਦੀ ਵਜ੍ਹਾ ਨਾਲ ਮਾਫੀ ਮੰਗਦਾ ਹਾਂ। ਸਾਨੂੰ ਰਮਜਾਨ ਦੇ ਪਵਿੱਤਰ ਮਹੀਨੇ ਦਾ ਅਤੇ ਜੋ ਲੋਕ ਰੋਜੇ ਤੇ ਹਨ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦੀ ਸੀ। ਮੇਰੇ ਇਹ ਗਲਤ ਕੰਮ ਸੀ, ਮੈਂ ਮਾਫੀ ਚਾਹੁੰਦਾ ਹਾਂ।


Related News