ਭਾਰੀ ਮੀਂਹ ਮਚਾ ਰਿਹਾ ਤਬਾਹੀ, ਪਿੰਡ ਕੋਟਲਾ ਗੌਂਸਪੁਰ ''ਚੋਂ ਲੰਘਦੀ ਕੰਢੀ ਨਹਿਰ ਕਿਨਾਰੇ ਪਿਆ ਵੱਡਾ ਪਾੜ
Sunday, Jul 06, 2025 - 11:35 PM (IST)

ਹੁਸ਼ਿਆਰਪੁਰ (ਅਮਰੀਕ ਕੁਮਾਰ) : ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਇਸ ਵਾਰ ਔਸਤਨ ਨਾਲੋਂ ਵੱਧ ਬਾਰਿਸ਼ ਹੋ ਰਹੀ ਹੈ। ਜਿੱਥੇ ਇਸ ਬਾਰਿਸ਼ ਕਾਰਨ ਲੋਕਾਂ ਨੂੰ ਅੱਤ ਦੀ ਗਰਮੀ ਅਤੇ ਹੁੰਮਸ ਤੋਂ ਰਾਹਤ ਮਿਲੀ ਹੈ, ਉੱਥੇ ਹੀ ਇਹ ਬਾਰਿਸ਼ ਕਈ ਥਾਵਾਂ 'ਤੇ ਆਫਤ ਬਣਦੀ ਵੀ ਨਜ਼ਰ ਪੈ ਰਹੀ ਹੈ।
ਇਹ ਵੀ ਪੜ੍ਹੋ : ਟਰੱਕ ਯੂਨੀਅਨ ਪ੍ਰਧਾਨ ਦਾ ਇੱਟ ਮਾਰ ਕੇ ਕਤਲ, ਕੰਧ ਬਣਾਉਣ ਨੂੰ ਲੈ ਕੇ ਹੋਇਆ ਸੀ ਵਿਵਾਦ
ਜਾਣਕਾਰੀ ਮੁਤਾਬਕ, ਹੁਸ਼ਿਆਰਪੁਰ ਭਰਵਾਈ ਨੈਸ਼ਨਲ ਹਾਈਵੇ 'ਤੇ ਪੈਂਦੇ ਪਿੰਡ ਕੋਟਲਾ ਗੌਂਸਪੁਰ ਵਿੱਚੋਂ ਲੰਘਦੀ ਕੰਢੀ ਕਨਾਲ ਨਹਿਰ ਕਿਨਾਰੇ ਬਰਸਾਤੀ ਪਾਣੀ ਕਾਰਨ ਵੱਡਾ ਪਾੜ ਪੈ ਗਿਆ ਹੈ। ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਹਰ ਸਾਲ ਇਸੇ ਤਰ੍ਹਾਂ ਬਰਸਾਤ ਕਾਰਨ ਨਹਿਰ ਕਿਨਾਰੇ ਪਾੜ ਪੈਂਦੇ ਹਨ ਜਿਸ ਕਾਰਨ ਉਨ੍ਹਾਂ ਦੇ ਘਰਾਂ ਨੂੰ ਵੀ ਖਤਰਾ ਹੈ ਅਤੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਦਾ ਰਸਤਾ ਹੋਣ ਕਾਰਨ ਨਹਿਰ ਕਿਨਾਰੇ ਖੂਬ ਆਵਾਜਾਈ ਰਹਿੰਦੀ ਹੈ ਅਤੇ ਸਕੂਲੀ ਬੱਸਾਂ ਅਤੇ ਵਿਦਿਆਰਥੀ ਵੀ ਇਸ ਥਾਂ ਤੋਂ ਲੰਘਦੇ ਹਨ ਜਿਸ ਕਾਰਨ ਕਦੇ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ।
ਇਸ ਦੌਰਾਨ ਪੰਚਾਇਤ ਮੈਂਬਰ ਜੋਗਿੰਦਰ ਕੌਰ ਅਤੇ ਹੋਰਨਾਂ ਲੋਕਾਂ ਨੇ ਮੰਗ ਕੀਤੀ ਹੈ ਕਿ ਤੁਰੰਤ ਇਸ ਥਾਂ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕੀਤੇ ਜਾਣ ਅਤੇ ਨਹਿਰ ਦੇ ਕਿਨਾਰੇ ਨੂੰ ਪੱਕਾ ਕੀਤਾ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8