BCCI ਨੇ ਕੀਤਾ ਐਲਾਨ, ਵਿਰਾਟ ਦੇ ਇੰਗਲੈਂਡ ''ਚ ਖੇਡਣ ''ਤੇ ਇਸ ਦਿਨ ਹੋਵੇਗਾ ਫੈਸਲਾ

05/25/2018 3:32:50 PM

ਨਵੀਂ ਦਿੱਲੀ— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੇ ਇੰਗਲਿਸ਼ ਕਾਉਂਟੀ ਚੈਂਪੀਅਨਸ਼ਿਪ 'ਚ ਖੇਡਣ ਦੀ ਉਤਸੁਕਤਾ ਨੂੰ ਵੀਰਵਾਰ ਨੂੰ ਝਟਕਾ ਲੱਗਾ ਕਿਉਂਕਿ ' ਨੇਕ ਇੰਜਰੀ' ਦੇ ਕਾਰਨ ਉਨ੍ਹਾਂ ਦਾ ਖੇਡਣਾ ਮੁਸ਼ਕਲ ਨਜ਼ਰ ਆ ਰਿਹਾ ਹੈ। ਇਕ ਖਬਰ ਮੁਤਾਬਕ ਵਿਰਾਟ ਆਪਣਾ ਇੰਗਲੈਂਡ ਦੌਰਾ ਰੱਦ ਕਰ ਸਕਦੇ ਹਨ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਕਿਹਾ ਹੈ ਕਿ ਕੋਹਲੀ ਨੂੰ ਸੱਟ ਤੋਂ ਉਬਰਨ ਦੇ ਲਈ ਤਿੰਨ ਹਫਤੇ ਆਰਾਮ ਦੀ ਜ਼ਰੂਰਤ ਹੈ। 29 ਸਾਲਾਂ ਕੋਹਲੀ ਨੂੰ 15 ਜੂਨ ਨੂੰ ਫਿਟਨੈਸ ਟੈਸਟ ਤੋਂ ਗੁਜਰਨਾ ਹੋਵੇਗਾ। ਜਿਸ ਨਾਲ ਪੁਸ਼ਟੀ ਹੋ ਜਾਵੇਗੀ ਕਿ ਉਹ ਆਇਰਲੈਂਡ ਦੇ ਖਿਲਾਫ ਦੋ ਟੀ-20 ਇੰਟਰਨੈਸ਼ਨਲ ਮੈਚਾਂ ਦੀ ਸੀਰੀਜ਼ 'ਚ ਖੇਡ ਸਕਣਗੇ ਜਾਂ ਨਹੀਂ। ਵੈਸੇ, ਟੀਮ ਇੰਡੀਆ ਜੁਲਾਈ ਦੀ ਸ਼ੁਰੂਆਤ 'ਚ ਇੰਗਲੈਂਡ ਦੇ ਖਿਲਾਫ ਵੀ ਟੀ-20 ਇੰਟਰਨੈਸ਼ਨਲ ਸੀਰੀਜ਼ ਖੇਡੇਗੀ। ਬੀ.ਸੀ.ਸੀ.ਆਈ. ਦੇ ਕਾਰਜਕਾਰੀ ਸਚਿਵ ਅਮਿਤਾਭ ਚੌਧਰੀ ਨੇ ਇਕ ਪ੍ਰੈਸ ਰੀਲੀਜ਼ 'ਚ ਕਿਹਾ, ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਆਈ.ਪੀ.ਐੱਲ. 2018 ਦੇ 51 ਵੇਂ ਮੈਚ 'ਚ ਗਲੇ 'ਚ ਸੱਟ ਲਗੀ। ਇਹ ਮੈਚ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਚਕਾਰ ਐੱਮ. ਚਿੰਨਾਸਵਾਮੀ ਸਟੇਡੀਅਮ 'ਤੇ 17 ਮਈ ਨੂੰ ਖੇਡਿਆ ਗਿਆ ਸੀ।

ਰਿਲੀਜ਼ 'ਚ ਅੱਗੇ ਕਿਹਾ ਗਿਆ, ਸਰੀ ਕਲੱਬ ਦੇ ਲਈ ਜੂਨ 'ਚ ਖੇਡਣ ਦਾ ਕਰਾਰ ਕਰਨ ਵਾਲੇ ਕੋਹਲੀ ਆਪਣਾ ਨਾਮ ਵਾਪਸ ਲੈਣਗੇ। ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ਨੇ ਅੱਗੇ ਦੀ ਜ਼ਿੰਮੇਦਾਰੀ ਨੂੰ ਦੇਖਦੇ ਹੋਏ ਕੋਹਲੀ ਨੂੰ ਅਜਿਹਾ ਫੈਸਲਾ ਲੈਣ ਦੇ ਲਈ ਕਿਹਾ ਹੈ। ਟੀਮ ਇੰਡੀਆ ਦੇ ਕਪਤਾਨ ਨੂੰ ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ਦੇ ਮਾਰਗਦਰਸ਼ਨ 'ਚ ਵਾਪਸ ਆਉਣਾ ਹੋਵੇਗਾ। ਉਹ ਜਲਦ ਹੀ ਟ੍ਰੇਨਿੰਗ ਸ਼ੁਰੂ ਕਰਣਗੇ ਅਤੇ 15 ਜੂਨ ਨੂੰ ਬੈਂਗਲੁਰੂ 'ਚ ਐੱਨ.ਸੀ.ਏ. 'ਚ ਉਨ੍ਹਾਂ ਦਾ ਫਿਟਨੈਸ ਟੈਸਟ ਹੋਵੇਗਾ। ਚੌਧਰੀ ਨੇ ਬਿਆਨ ਦਿੱਤਾ, ' ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ਨੂੰ ਭਰੋਸਾ ਹੈ ਕਿ ਕੋਹਲੀ ਟੀਮ ਇੰਡੀਆ ਦੇ ਆਗਾਮੀ ਆਇਰਲੈਂਡ ਅਤੇ ਇੰਗਲੈਂਡ ਦੌਰੇ ਤੋਂ ਪਹਿਲਾਂ ਆਪਣੀ ਫਿਟਨੈਸ ਹਾਸਲ ਕਰ ਲੈਣਗੇ। ਦੱਸ ਦਈਏ ਕਿ ਕਾਉਂਟੀ ਕ੍ਰਿਕਟ 'ਚ ਸ਼ਾਮਿਲ ਹੋਣ ਦੀ ਵਜ੍ਹਾ ਨਾਲ ਵਿਰਾਟ ਕੋਹਲੀ ਨੇ 14 ਜੂਨ ਨੂੰ ਅਫਗਾਨਿਸਤਾਨ ਦੇ ਖਿਲਾਫ ਇਤਿਹਾਸਕ ਟੈਸਟ ਨਾਲ ਆਪਣੇ ਆਪ ਨੂੰ ਅਲੱਗ ਕਰ ਲਿਆ ਸੀ।


Related News