ਬੱਚੇਦਾਨੀ ''ਚ ਰਸੌਲੀ ਹੋਣ ''ਤੇ ਦਿੱਖਦੇ ਹਨ ਇਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

05/18/2018 5:54:39 PM

ਨਵੀਂ ਦਿੱਲੀ— ਗਲਤ ਖਾਣ-ਪੀਣ ਅਤੇ ਭੱਜਦੋੜ ਭਰੀ ਜ਼ਿੰਦਗੀ ਕਾਰਨ ਅੱਜਕਲ 10 'ਚੋਂ 7 ਲੋਕ ਕਿਸੇ ਨਾ ਕਿਸੇ ਹੈਲਥ ਸੰਬੰਧੀ ਸਮੱਸਿਆ ਦਾ ਸ਼ਿਕਾਰ ਹਨ। ਰਸੌਲੀ ਵੀ ਇਸੇ 'ਚੋਂ ਇੱਕ ਸਮੱਸਿਆ ਹੈ। ਰਸੌਲੀ ਅਜਿਹੀ ਗੰਢ ਹੁੰਦੀ ਹੈ ਜੋ ਕਿ ਔਰਤਾਂ ਦੇ ਗਰਭ 'ਚ ਜਾਂ ਉਸ ਦੇ ਆਲੇ-ਦੁਆਲੇ ਉਭਰਦੀ ਹੈ। ਇਹ ਮਾਸ-ਪੇਸ਼ੀਆ ਅਤੇ ਫਾਈਬਰਸ ਉਤਕਾਂ ਨਾਲ ਬਣਦੀ ਹੈ ਅਤੇ ਇਨ੍ਹਾਂ ਦਾ ਆਕਾਰ ਕੁਝ ਵੀ ਹੋ ਸਕਦਾ ਹੈ। ਇਸ ਕਾਰਨ ਬਾਂਝਪਨ ਹੋਣ ਦੀ ਆਸ਼ੰਕਾ ਰਹਿੰਦੀ ਹੈ। ਉਂਝ ਤਾਂ 16 ਤੋਂ 50 ਸਾਲ ਦੀਆਂ ਔਰਤਾਂ ਕਦੇ ਵੀ ਇਸ ਬੀਮਾਰੀ ਦੀ ਚਪੇਟ 'ਚ ਨਹੀਂ ਆਉਂਦੀਆਂ ਪਰ 30 ਤੋਂ 50 ਸਾਲ ਦੀਆਂ ਔਰਤਾਂ 'ਚ ਇਹ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਬੱਚੇਦਾਨੀ 'ਚ ਰਸੌਲੀ ਹੋਣ ਦੇ ਕਾਰਨ, ਇਸ ਦੇ ਲੱਛਣ ਅਤੇ ਘਰੇਲੂ ਇਲਾਜ ਬਾਰੇ ਦੱਸਣ ਜਾ ਰਹੇ ਹਾਂ। ਲੱਛਣ ਨੂੰ ਪਹਿਚਾਨ ਕੇ ਤੁਸੀਂ ਘਰੇਲੂ ਉਪਾਅ ਕਰ ਸਕਦੇ ਹੋ।
ਬੱਚੇਦਾਨੀ 'ਚ ਰਸੌਲੀ ਹੋਣ ਦੇ ਕਾਰਨ
-
ਹਾਰਮੋਨ
- ਜੈਨੇਟਿਕ
- ਗਰਭ ਅਵਸਥਾ
- ਮੋਟਾਪਾ
ਰਸੌਲੀ ਦੇ ਲੱਛਣ
-
ਮਾਹਾਵਾਰੀ ਦਾ ਸਮੇਂ 'ਤੇ ਜ਼ਿਆਦਾ ਬਲੀਡਿੰਗ ਹੋਣਾ
- ਧੁੰਨੀ ਦੇ ਥੱਲੇ ਪੇਟ 'ਚ ਦਰਦ ਰਹਿਣਾ
- ਯੂਰਿਨ ਵਾਰ-ਵਾਰ ਆਉਣਾ
- ਮਾਹਾਵਾਰੀ ਦੇ ਸਮੇਂ ਜ਼ਿਆਦਾ ਦਰਦ ਹੋਣਾ
- ਪੇਟ 'ਚ ਭਾਰੀਪਨ ਮਹਿਸੂਸ ਹੋਣਾ
- ਪ੍ਰਾਈਵੇਟ ਪਾਰਟ 'ਚ ਖੂਨ ਆਉਣਾ
- ਕਮਜ਼ੋਰੀ ਮਹਿਸੂਸ ਹੋਣਾ
- ਪੇਟ 'ਚ ਸੋਜ
- ਕਬਜ਼
- ਪੈਰਾਂ 'ਚ ਦਰਦ
ਰਸੌਲੀ ਦਾ ਘਰੇਲੂ ਇਲਾਜ
1. ਗ੍ਰੀਨ ਟੀ

ਗ੍ਰੀਨ ਟੀ ਪੀਣ ਨਾਲ ਬੱਚੇਦਾਨੀ ਦੀ ਰਸੌਲੀ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ 'ਚ ਮੌਜੂਦ ਐਪੀਗੇਲੋਕੈਟੇਤਿਨ ਗੈਲੇਟ ਨਾਮ ਦੇ ਤੱਤ ਰਸੌਲੀ ਦੀਆਂ ਕੋਸ਼ੀਕਾਵਾਂ ਨੂੰ ਵਧਣ ਤੋਂ ਰੋਕਦਾ ਹੈ। ਰੋਜ਼ਾਨਾ 2 ਤੋਂ 3 ਕੱਪ ਗ੍ਰੀਨ ਟੀ ਪੀਣ ਨਾਲ ਬੱਚੇਦਾਨੀ ਦੀ ਰਸੌਲੀ ਦੇ ਲੱਛਣਾਂ ਨੂੰ ਪ੍ਰਭਾਵੀ ਢੰਗ ਨਾਲ ਘੱਟ ਕੀਤਾ ਜਾ ਸਕਦਾ ਹੈ।
2. ਹਲਦੀ
ਐਂਟੀਹਾਓਟਿਕ ਗੁਣਾਂ ਨਾਲ ਭਰਪੂਰ ਹਲਦੀ ਦੀ ਵਰਤੋਂ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਦਿੰਦੀ ਹੈ। ਇਹ ਬੱਚੇਦਾਨੀ ਦੀ ਰਸੌਲੀ ਦੀ ਗ੍ਰੋਥ ਨੂੰ ਰੋਕ ਕੇ ਕੈਂਸਰ ਦਾ ਖਤਰਾ ਘੱਟ ਕਰਦਾ ਹੈ।
3. ਆਂਵਲਾ
ਇਕ ਚੱਮਚ ਆਂਵਲਾ ਪਾਊਡਰ 'ਚ 1 ਚੱਮਚ ਸ਼ਹਿਦ ਮਿਲਾ ਕੇ ਰੋਜ਼ਾਨਾ ਸਵੇਰੇ ਖਾਲੀ ਪੇਟ ਲਓ। ਚੰਗਾ ਨਤੀਜਾ ਪਾਉਣ ਲਈ ਕੁਝ ਮਹੀਨੇ ਇਸ ਉਪਾਅ ਨੂੰ ਨਿਯਮਿਤ ਰੂਪ 'ਚ ਕਰੋ।
4. ਲਸਣ
ਲਸਣ 'ਚ ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫਲੀਮੇਟਰੀ ਗੁਣ ਮੌਜੂਦ ਹੁੰਦੇ ਹਨ ਜੋ ਟਿਊਮਰ ਅਤੇ ਬੱਚੇਦਾਨੀ ਫਾਈਬ੍ਰਾਈਡ ਦੇ ਵਿਕਾਸ ਨੂੰ ਰੋਕ ਸਕਦੀ ਹੈ। ਲਸਣ ਨੂੰ ਖਾਣ ਨਾਲ ਰਸੌਲੀ ਦੀ ਸਮੱਸਿਆ ਨਹੀਂ ਹੁੰਦੀ।

 


Related News