ਭਵਿੱਖਫਲ : ਸਿਤਾਰਾ ਪ੍ਰਬਲ ਹੋਣ ਕਾਰਨ ਤੁਹਡੇ ਕਦਮ ਰਹਿਣਗੇ ਬੜ੍ਹਤ ਵੱਲ

05/23/2018 7:01:51 AM

ਮੇਖ- ਜਨਰਲ ਤੌਰ 'ਤੇ ਪ੍ਰਬਲ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਯਤਨ ਕਰਨ 'ਤੇ ਕੋਈ ਸਕੀਮ ਕੁਝ ਅੱਗੇ ਵਧੇਗੀ, ਅਰਥ ਦਸ਼ਾ ਕੰਫਰਟੇਬਲ ਰਹੇਗੀ।
ਬ੍ਰਿਖ- ਜਾਇਦਾਦੀ ਕੰਮ ਹੱਥ 'ਚ ਲੈਣ 'ਤੇ ਚੰਗੀ ਰਿਸਪੌਂਸ ਮਿਲਣ ਦੀ ਆਸ, ਅਫ਼ਸਰ ਅਤੇ ਵੱਡੇ ਲੋਕ ਨਰਮ, ਹਮਦਰਦਾਨਾ ਅਤੇ ਸੁਪੋਰਟਿਵ ਰੁਖ਼ ਰੱਖਣਗੇ ਪਰ ਸੁਭਾਅ 'ਚ ਗੁੱਸਾ ਰਹੇਗਾ।
ਮਿਥੁਨ- ਉਤਸ਼ਾਹ, ਹਿੰਮਤ ਅਤੇ ਕੰਮਕਾਜੀ ਭੱਜ-ਦੌੜ ਕਰਨ ਦੀ ਤਾਕਤ ਬਣੀ ਰਹੇਗੀ, ਮਿੱਤਰ, ਸੱਜਣ-ਸਾਥੀ ਸੁਪੋਰਟਿਵ ਰੁਖ਼ ਰੱਖਣਗੇ, ਤੇਜ-ਪ੍ਰਭਾਵ-ਦਬਦਬਾ ਬਣਿਆ ਰਹੇਗਾ।
ਕਰਕ- ਸਿਤਾਰਾ ਕਾਰੋਬਾਰੀ ਕੰਮ ਸੰਵਾਰਨ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਯਤਨ ਕਰਨ 'ਤੇ ਕਿਸੇ ਕੰਮਕਾਜੀ ਕੰਮ 'ਚੋਂ ਕੋਈ ਬਾਧਾ-ਮੁਸ਼ਕਿਲ ਹਟੇਗੀ ਪਰ ਤਬੀਅਤ 'ਚ ਤੇਜ਼ੀ।
ਸਿੰਘ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਨਰਲ ਤੌਰ 'ਤੇ ਆਪ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰਹੋਗੇ, ਮਨ 'ਤੇ ਸਾਤਵਿਕ ਸੋਚ ਪ੍ਰਭਾਵੀ ਰਹੇਗੀ, ਸ਼ਤਰੂ ਆਪ ਅੱਗੇ ਠਹਿਰ ਨਹੀਂ ਸਕਣਗੇ।
ਕੰਨਿਆ- ਜਨ ਸ਼ਕਤੀ ਬਾਹਰ ਭਿਜਵਾਉਣ ਅਤੇ ਵੀਜ਼ਾ-ਪਾਸਪੋਰਟ ਦਾ ਕੰਮ ਕਰਨ ਵਾਲਿਆਂ ਨੂੰ ਹਰ ਕਦਮ ਫੂਕ-ਫੂਕ ਕੇ ਰੱਖਣਾ ਚਾਹੀਦਾ ਹੈ, ਹਾਨੀ-ਪ੍ਰੇਸ਼ਾਨੀ ਦਾ ਡਰ, ਇਸ ਲਈ ਸਫ਼ਰ ਨਹੀਂ ਕਰਨਾ ਚਾਹੀਦਾ।
ਤੁਲਾ- ਸਿਤਾਰਾ ਆਮਦਨ ਵਾਲਾ, ਮਿੱਟੀ, ਰੇਤਾ, ਬੱਜਰੀ, ਕਰੈਸ਼ਰ, ਬਿਲਡਿੰਗ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ 'ਚ ਚੰਗਾ ਲਾਭ ਮਿਲੇਗਾ, ਪੈਰ ਫਿਸਲਣ ਦਾ ਡਰ।
ਬ੍ਰਿਸ਼ਚਕ- ਰਾਜਕੀ ਕੰਮਾਂ 'ਚ ਕਦਮ ਬੜ੍ਹਤ ਵੱਲ, ਤੇਜ-ਪ੍ਰਭਾਵ-ਦਬਦਬਾ ਬਣਿਆ ਰਹੇਗਾ, ਵੱਡੇ ਲੋਕਾਂ ਦੀ ਮਦਦ ਅਤੇ ਸਹਿਯੋਗ ਨਾਲ ਬਿਹਤਰੀ ਦੇ ਰਸਤੇ ਖੁੱਲ੍ਹਣਗੇ।
ਧਨ- ਉਦੇਸ਼-ਮਨੋਰਥ ਹੱਲ ਹੋਣਗੇ, ਯਤਨ ਕਰਨ 'ਤੇ ਪਲਾਨਿੰਗ ਕੁਝ ਅੱਗੇ ਵਧੇਗੀ ਪਰ ਸੁਭਾਅ 'ਚ ਗੁੱਸੇ ਕਰਕੇ ਕਿਸੇ ਨਾਲ ਝਗੜੇ ਦਾ ਡਰ।
ਮਕਰ- ਸਿਹਤ, ਖਾਸ ਕਰਕੇ ਪੇਟ ਦਾ ਧਿਆਨ ਰੱਖੋ, ਵੈਸੇ ਬੇਤੁਕੇ ਖਾਣ-ਪੀਣ ਤੋਂ ਵੀ ਪ੍ਰਹੇਜ਼ ਰੱਖਣਾ ਚਾਹੀਦਾ ਹੈ ਪਰ ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਬਣੇ ਰਹਿਣਗੇ।
ਕੁੰਭ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਘਰੇਲੂ ਮੋਰਚੇ 'ਤੇ ਮਿਠਾਸ, ਤਾਲਮੇਲ, ਸਹਿਯੋਗ ਬਣਿਆ ਰਹੇਗਾ ਪਰ ਠੰਡੀਆਂ ਵਸਤਾਂ ਦਾ ਇਸਤੇਮਾਲ ਘੱਟ ਕਰੋ।
ਮੀਨ- ਮਨ ਅਸ਼ਾਂਤ, ਪ੍ਰੇਸ਼ਾਨ, ਡਿਸਟਰਬ ਜਿਹਾ ਰਹੇਗਾ। ਜੇ ਕਿਸੇ ਜਗ੍ਹਾ 'ਤੇ ਝਗੜਾ ਹੋ ਰਿਹਾ ਹੋਵੇ, ਉਸ ਜਗ੍ਹਾ 'ਤੇ ਨਾ ਜਾਓ, ਤਾਂ ਕਿ ਆਪ ਬਗੈਰ ਕਾਰਨ ਹੀ ਕਿਸੇ ਲਪੇਟੇ 'ਚ ਨਾ ਆ ਜਾਓ।
23 ਮਈ, 2018, ਬੁੱਧਵਾਰ
 ਪ੍ਰਥਮ (ਅਧਿਕ) ਜੇਠ ਸੁਦੀ ਤਿਥੀ ਨੌਮੀ (ਸ਼ਾਮ 7.13 ਤਕ)
ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਬ੍ਰਿਖ 'ਚ
ਚੰਦਰਮਾ ਸਿੰਘ 'ਚ
ਮੰਗਲ ਮਕਰ 'ਚ 
ਬੁੱਧ ਮੇਖ 'ਚ
ਗੁਰੂ ਤੁਲਾ 'ਚ
ਸ਼ੁੱਕਰ ਮਿਥੁਨ 'ਚ
ਸ਼ਨੀ ਧਨ 'ਚ
ਰਾਹੂ ਕਰਕ 'ਚ
ਕੇਤੂ ਮਕਰ 'ਚ
ਬਿਕ੍ਰਮੀ ਸੰਮਤ : 2075, ਜੇਠ ਪ੍ਰਵਿਸ਼ਟੇ : 10, ਰਾਸ਼ਟਰੀ ਸ਼ਕ ਸੰਮਤ : 1940, ਮਿਤੀ : 2 (ਜੇਠ), ਹਿਜਰੀ ਸਾਲ : 1439, ਮਹੀਨਾ : ਰਮਜ਼ਾਨ, ਤਰੀਕ : 7, ਨਕਸ਼ੱਤਰ : ਪੁਰਵਾ ਫਾਗੁਣੀ (ਸ਼ਾਮ 7.55 ਤਕ), ਯੋਗ : ਹਰਸ਼ਣ (ਰਾਤ 10.44 ਤਕ)। ਚੰਦਰਮਾ : 23-24 ਮੱਧ ਰਾਤ 1.50 ਤਕ ਸਿੰਘ ਰਾਸ਼ੀ 'ਤੇ ਅਤੇ ਮਗਰੋਂ ਕੰਨਿਆ ਰਾਸ਼ੀ 'ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ (ਪੱਛਮ-ਉੱਤਰ) ਦਿਸ਼ਾ ਲਈ। ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤਕ।—(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ, ਫੋਨ : 098156-47057)


Related News