ਖਿੜਕੀ ਦੀ ਗਰਿੱਲ ਤੋੜ ਕੇ ਕੀਤੀ ਚੋਰੀ

Thursday, May 31, 2018 - 05:29 AM (IST)

ਖਿੜਕੀ ਦੀ ਗਰਿੱਲ ਤੋੜ ਕੇ ਕੀਤੀ ਚੋਰੀ

ਮੋਰਿੰਡਾ,   (ਧੀਮਾਨ)-  ਪਿੰਡ ਦੁੱਮਣਾ ਵਿਖੇ ਚੋਰਾਂ ਨੇ ਇਕ ਬੰਦ ਮਕਾਨ ਦੀ ਖਿੜਕੀ ਦੀ ਗਰਿੱਲ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। 
ਪ੍ਰੇਮ ਸਿੰਘ ਪੁੱਤਰ ਪਿਆਰਾ ਸਿੰਘ ਨਿਵਾਸੀ ਦੁਮਣਾ ਦੇ ਗੁਆਂਢੀਆਂ ਸੁਖਵਿੰਦਰ ਸਿੰਘ ਤੇ ਬੀਬੀ ਜਸਵੀਰ ਕੌਰ ਨੇ ਦੱਸਿਆ ਕਿ ਪ੍ਰੇਮ ਸਿੰਘ ਦਾ ਪਰਿਵਾਰ ਦਿੱਲੀ ਵਿਖੇ ਰਹਿੰਦਾ ਹੈ ਪਰ ਉਹ ਇਥੇ ਆਪਣੇ ਜੱਦੀ ਘਰ ਵੀ ਆਉਂਦੇ-ਜਾਂਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਆਪਣੀ ਬੇਟੀ ਦੇ ਵਿਆਹ ਦੀਆਂ ਤਿਆਰੀਆਂ ਸਬੰਧੀ ਇਥੇ ਆਏ ਹੋਏ ਸਨ ਤੇ ਕੁਝ ਦਿਨ ਪਹਿਲਾਂ ਹੀ ਦਿੱਲੀ ਗਏ ਹਨ। ਪ੍ਰੇਮ ਸਿੰਘ ਦੇ ਭਾਈਚਾਰੇ ਵਿਚੋਂ ਜਸਵੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਘਰ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਉਸ ਨੂੰ ਹੀ ਦਿੱਤੀ ਹੋਈ ਹੈ ਤੇ ਉਹ ਰੋਜ਼ਾਨਾ ਹੀ ਇਥੇ ਸਫਾਈ ਕਰਨ ਤੇ ਗਮਲਿਆਂ ਆਦਿ ਵਿਚ ਪਾਣੀ ਪਾਉਣ ਆਉਂਦੀ ਹੈ। ਜਦੋਂ ਸਵੇਰੇ ਉਹ ਇਸ ਘਰ ਵਿਚ ਆਈ ਤਾਂ ਦੇਖਿਆ ਕਿ ਚੋਰਾਂ ਨੇ ਘਰ ਦੇ ਪਿਛਲੇ ਕਮਰੇ ਦੀ ਗਰਿੱਲ ਤੋੜੀ ਹੋਈ ਸੀ ਤੇ ਅੰਦਰ ਅਲਮਾਰੀ, ਪੇਟੀ, ਟਰੰਕ ਆਦਿ ਦੇ ਤਾਲੇ ਟੁੱਟੇ ਹੋਏ ਸਨ ਤੇ ਸਾਮਾਨ ਖਿੱਲਰਿਆ ਪਿਆ ਸੀ। 
ਜਸਵੀਰ ਕੌਰ ਨੇ ਪ੍ਰੇਮ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਇਸ ਸਬੰਧੀ ਦੱਸਿਆ, ਜਿਨ੍ਹਾਂ ਨੇ ਅੱਗੇ ਪ੍ਰੇਮ ਸਿੰਘ ਨੂੰ ਵੀ ਸੂਚਿਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ ਪਰ ਚੋਰੀ ਨਾਲ ਹੋਏ ਨੁਕਸਾਨ ਦੀ ਜਾਣਕਾਰੀ ਤਾਂ ਮਕਾਨ ਮਾਲਕ ਹੀ ਆ ਕੇ ਦੱਸ ਸਕਦੇ ਹਨ।


Related News