ਚੋਰੀ ਦੇ ਮੋਟਰਸਾਈਕਲ ਸਣੇ ਨੌਜਵਾਨ ਗ੍ਰਿਫ਼ਤਾਰ

Tuesday, Jun 05, 2018 - 12:14 AM (IST)

ਚੋਰੀ ਦੇ ਮੋਟਰਸਾਈਕਲ ਸਣੇ ਨੌਜਵਾਨ ਗ੍ਰਿਫ਼ਤਾਰ

ਸੁਜਾਨਪੁਰ,   (ਜੋਤੀ/ਬਖਸ਼ੀ)-  ਸੁਜਾਨਪੁਰ ਪੁਲਸ  ਦੇ ਥਾਣਾ ਮੁਖੀ ਇਕਬਾਲ ਸਿੰਘ ਦੀ ਅਗਵਾਈ ’ਚ ਸਬ-ਇੰਸਪੈਕਟਰ ਅਸ਼ਵਨੀ ਕੁਮਾਰ ਨੇ ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ ’ਤੇ ਸਥਿਤ ਡਿਫੈਂਸ ਰੋਡ ਟੀ-ਪੁਆਇੰਟ ’ਤੇ ਗੁਪਤ ਸੂਚਨਾ ਦੇ ਆਧਾਰ ਉਤੇ ਨਾਕੇ ਦੌਰਾਨ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਇਕਬਾਲ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਮਾਧੋਪੁਰ ਅੱਡੇ ਤੋਂ ਮੋਟਰਸਾਈਕਲ ਪੀ ਬੀ 35 ਵੀ 1149 ਚੋਰੀ ਕਰ ਕੇ ਉਸ ਦਾ ਨੰਬਰ ਪੀ ਬੀ 35 ਵੀ 1143 ਬਦਲ ਕੇ  ਗੁਰਦਾਸਪੁਰ ਵੇਚਣ ਜਾ ਰਿਹਾ ਸੀ। ਨਾਕੇ ਦੌਰਾਨ ਜਦੋਂ ਉਕਤ ਨੰਬਰ ਵਾਲੇ ਨੌਜਵਾਨ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਹ ਘਬਰਾ ਗਿਆ। ਪੁੱਛਗਿੱਛ ਦੌਰਾਨ ਦੋਸ਼ੀ ਨੌਜਵਾਨ ਨੇ ਆਪਣੀ ਪਛਾਣ ਵਿਕਰਮਜੀਤ ਸਿੰਘ ਪੁੱਤਰ ਕ੍ਰਿਪਾਲ ਸਿੰਘ ਨਿਵਾਸੀ ਪਿੰਡ ਅਰੋਡ਼ਾ  ਤਿੱਬਤ ਦੇ ਰੂਪ ਵਿਚ ਦੱਸੀ ਅਤੇ ਮੰਨਿਆ ਕਿ ਇਹ ਮੋਟਰਸਾਈਕਲ ਚੋਰੀ ਦਾ ਹੈ। ਦੋਸ਼ੀ ਖਿਲਾਫ਼ ਮਾਮਲਾ ਦਰਜ ਕਰ ਕੇ ਉਸ ਦਾ 1 ਦਿਨ ਦਾ ਰਿਮਾਂਡ ਲਿਆ ਹੈ। 


Related News