ਮੰਗਾਂ ਸਬੰਧੀ ਪੈਨਸ਼ਨਰਜ਼ ਐਸੋਸੀਏਸ਼ਨ ਨੇ ਕੀਤਾ ਰੋਸ ਮਾਰਚ

Sunday, May 20, 2018 - 05:37 AM (IST)

ਮੰਗਾਂ  ਸਬੰਧੀ ਪੈਨਸ਼ਨਰਜ਼ ਐਸੋਸੀਏਸ਼ਨ ਨੇ ਕੀਤਾ ਰੋਸ ਮਾਰਚ

ਅਬੋਹਰ,   (ਸੁਨੀਲ)–   ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰਕਾਮ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੀ ਸਰਕਲ ਕਮੇਟੀ  ਸ੍ਰੀ ਮੁਕਤਸਰ ਸਾਹਿਬ ਵੱਲੋਂ ਸ਼ਨੀਵਾਰ ਨੂੰ ਸਟੇਟ ਬਾਡੀ ਦੇ ਸੱਦੇ ’ਤੇ ਅਬੋਹਰ ਦੀ ਨਹਿਰੂ ਪਾਰਕ ਵਿਚ ਇਕ ਵਿਸ਼ਾਲ ਰੋਸ  ਮੁਜ਼ਾਹਰਾ ਤੇ ਰੋਸ ਮਾਰਚ ਕੀਤਾ ਗਿਆ, ਜਿਸ ਵਿਚ ਪੰਜਾਬ ਸਰਕਾਰ ਵੱਲੋਂ ਪਾਵਰਕਾਮ ਦੇ ਪੈਸ਼ਨਸ਼ਨਰਾਂ ਦੇ ਪ੍ਰਤੀ ਅਪਣਾਏ ਜਾ ਰਹੇ ਗਲਤ ਰਵੱਈਏ  ਦੇ ਵਿਰੋਧ ਵਿਚ ਨਾ ਸਿਰਫ ਰੱਜ ਕੇ ਨਾਅਰੇਬਾਜ਼ੀ ਕੀਤੀ ਗਈ, ਸਗੋਂ ਇਹ ਚਿਤਾਵਨੀ ਵੀ ਦਿੱਤੀ ਗਈ ਜੇਕਰ ਉਨ੍ਹਾਂ ਦੇ  ਬਣਦੇ ਹੱਕ ਨੂੰ ਛੇਤੀ ਹੀ ਨਹੀਂ ਦਿੱਤਾ ਗਿਆ ਤਾਂ ਪੰਜਾਬ ਭਰ ਵਿਚ ਅੰਦੋਲਨ ਹੋਵੇਗਾ। 
ਸ਼ਨੀਵਾਰ ਨੂੰ ਸੂਬਾ ਪ੍ਰਧਾਨ ਅਵਿਨਾਸ਼ ਸ਼ਰਮਾ ਅਤੇ ਮੀਤ ਪ੍ਰਧਾਨ ਪ੍ਰਕਾਸ਼ ਚੰਦਰ ਦੀ ਅਗਵਾਈ ’ਚ ਹੋਏ ਰੋਸ ਮੁਜ਼ਾਹਰੇ ’ਚ ਪਾਵਰਕਾਮ ਦੇ ਮੁਕਤਸਰ, ਫਰੀਦਕੋਟ ਅਤੇ ਫਿਰੋਜ਼ਪੁਰ ਸਰਕਲ ਦੇ ਵੱਡੀ ਗਿਣਤੀ ’ਚ ਪੈਨਸ਼ਨਰਜ਼ ਮੌਜੂਦ ਹੋਏ। 
ਇਸ ਮੌਕੇ ਸਰਕਲ ਕਮੇਟੀ ਦੇ ਪ੍ਰਧਾਨ ਸ਼ੰਕਰ ਦਾਸ ਅਤੇ ਹੰਸਰਾਜ ਪ੍ਰਣਾਮੀ ਸਮੇਤ ਹੋਰ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਪ੍ਰਬੰਧਨ ਨੂੰ ਪੈਨਸ਼ਨਰਾਂ  ਦੇ ਹੱਕ ਦੀਆਂ ਮੰਗਾਂ ਖਾਸ ਤੌਰ ’ਤੇ ਮਹਿੰਗਾਈ ਭੱਤੇ ਅਤੇ ਬਾਕੀ ਕਿਸ਼ਤਾਂ ਦਾ ਭੁਗਤਾਨ ਤੁਰੰਤ ਕਰਨ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜੋ ਮੰਗਾਂਂ ਪਾਵਰਕਾਮ ਪ੍ਰਬੰਧਨ ਪਹਿਲੇ ਮੰਨ ਚੁੱਕੇ ਹਨ, ਉਨ੍ਹਾਂ ਨੂੰ ਛੇਤੀ ਹੀ ਲਾਗੂ ਕੀਤਾ ਜਾਵੇ। ਪੈਨਸ਼ਨਰਾਂ ਨੂੰ ਦੂਜੇ ਸੂਬਿਆਂ ਦੀ ਤਰ੍ਹਾਂ ਹੀ ਬਿਜਲੀ ਖਪਤ ’ਚ ਛੋਟ ਦਿੱਤੀ ਜਾਵੇ, ਕੈਸ਼ਲੈਸ ਇਲਾਜ ਸਹੂਲਤ ’ਚ ਜ਼ਰੂਰੀ ਕਮੀਆਂ ਨੂੰ ਦੂਰ ਕਰ ਕੇ ਤੁਰੰਤ ਲਾਗੂ ਕੀਤਾ ਜਾਵੇ,  ਤੈਅ ਡਾਕਟਰੀ ਭੱਤਾ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ ਅਤੇ 23 ਸਾਲਾਂ ਦੇ ਸਕੇਲ ਨੂੰ ਸਬੰਧਤ ਲੋਕਾਂ ਨੂੰ ਬਿਨਾਂ ਸ਼ਰਤ  ਦੇ ਦਿੱਤੇ ਜਾਣ।
 ਇਸ ਮੌਕੇ ਪ੍ਰਧਾਨ ਸ਼ੰਕਰ ਦਾਸ ਨੇ ਦੱਸਿਆ ਕਿ ਰੋਸ ਮੁਜ਼ਾਹਰੇ ਤੋਂ ਬਾਅਦ  ਸੂਬਾ ਕਾਂਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖਡ਼ ਦੇ ਨਾਂ ਤਹਿਸੀਲਦਾਰ ਨੂੰ ਮੰਗ-ਪੱਤਰ ਵੀ ਸੌਂਪਿਆ ਗਿਆ। 
 


Related News