ਟੈਕਸਾਸ ਹਮਲੇ ਦੇ ਦੋਸ਼ੀ ਨੇ ਕੰਪਿਊਟਰ ''ਤੇ ਲਿਖੀ ਸੀ ਨਾਪਾਕ ਯੋਜਨਾ
Sunday, May 20, 2018 - 12:57 AM (IST)

ਟੈਕਸਾਸ— ਅਮਰੀਕਾ 'ਚ ਸਾਂਤਾ ਫੇ ਹਾਈ ਸਕੂਲ 'ਚ ਗੋਲੀਬਾਰੀ ਕਾਂਡ ਦੇ ਦੋਸ਼ੀ ਟੈਕਸਾਸ ਦੇ ਵਿਦਿਆਰਥੀ ਨੇ ਇਸ ਹਮਲੇ ਦੀ ਯੋਜਨਾ ਬਾਰੇ ਆਪਣੇ ਕੰਪਿਊਟਰ ਤੇ ਸੈਲਫੋਨ 'ਚ ਆਰਟੀਕਲ ਲਿਖੇ ਸਨ ਜਿਨ੍ਹਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਇਸ ਵਿਦਿਆਰਥੀ ਨੇ ਫੇਸਬੁੱਕ 'ਤੇ ਇਕ ਸ਼ਰਟ ਦੀ ਤਸਵੀਰ ਪੋਸਟ ਕੀਤੀ ਸੀ ਜਿਸ 'ਤੇ ਲਿਖਿਆ ਸੀ 'ਬੋਰਨ ਟੂ ਕਿਲ'। ਉਸ ਨੇ ਸਕੂਲ 'ਚ ਤਬਾਹੀ ਮਚਾਉਣ ਲਈ ਆਪਣੇ ਪਿਤਾ ਦੀ ਸ਼ਾਟਗਨ ਤੇ ਪਿਸਤੌਲ ਦੀ ਵਰਤੋਂ ਕੀਤੀ ਸੀ। ਇਸ ਘਟਨਾ 'ਚ 10 ਲੋਕ ਮਾਰੇ ਗਏ ਤੇ 10 ਜ਼ਖਮੀ ਹੋ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਹਾਲੇ ਤਕ ਘਟਨਾ ਦੇ ਪਿੱਛੇ ਟੀਚੇ ਦਾ ਪਤਾ ਨਹੀਂ ਲੱਗਾ ਹੈ ਪਰ ਗਵਰਨਰ ਗ੍ਰੇਗ ਏਬਾਟ ਨੇ ਕਿਹਾ ਕਿ 17 ਸਾਲਾਂ ਦਿਮਿਤਰਿਓਸ ਪੈਗੁਰਟਿਸ ਨੇ ਆਪਣੇ ਕੰਪਿਊਟਰ ਤੇ ਸੈਲਫੋਨ 'ਚ ਹਮਲੇ ਦੀ ਯੋਜਨਾ ਬਾਰੇ ਲਿਖਿਆ ਸੀ ਜਿਸ ਨੂੰ ਪੁਲਸ ਨੇ ਬਰਾਮਦ ਕੀਤਾ ਹੈ। ਦੋਸ਼ੀ ਵਿਦਿਆਰਥੀ ਦੇ ਦੋਸਤਾਂ ਨੇ ਦੱਸਿਆ ਕਿ ਉਹ ਲੋਕਾਂ ਨੂੰ ਘੱਟ ਮਿਲਦਾ ਜੁਲਦਾ ਸੀ ਤੇ ਉਹ ਆਪਣੇ ਲਈ ਬੰਦੂਕ ਲੇਣਾ ਚਾਹੁੰਦਾ ਸੀ ਪਰ ਉਸ ਨੇ ਲੋਕ ਨੂੰ ਮਾਰਨ ਬਾਰੇ ਕੋ ਗੱਲ ਨਹੀਂ ਕੀਤੀ ਸੀ।