ਬੇਟੀ ਨਾਲ ਬਲਾਤਕਾਰ ਤੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ''ਚ ਪਿਤਾ ਨੂੰ ਉਮਰ ਕੈਦ

04/26/2018 2:25:28 AM

ਚੇਨਈ— ਤਾਮਿਲਨਾਡੂ ਦੀ ਇਕ ਸਥਾਨਕ ਅਦਾਲਤ ਨੇ ਸਿਰਫ 17 ਸਾਲ ਦੀ ਆਪਣੀ ਬੇਟੀ ਨਾਲ ਬਲਾਤਕਾਰ ਕਰਨ ਤੇ ਉਸ ਨੂੰ ਗਰਭਵਤੀ ਕਰਨ ਦੇ ਮਾਮਲੇ 'ਚ 50 ਸਾਲ ਦੇ ਇਕ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮਹਿਲਾ ਅਦਾਲਤ ਦੇ ਜੱਜ ਬਾਲਕ੍ਰਿਣਨ ਨੇ ਇਸ ਮਾਮਲੇ 'ਚ ਦੋਸ਼ੀ ਠਹਿਰਾਏ ਗਏ ਪਿਤਾ ਨੂੰ ਉਮਰ ਕੈਦ ਦੀਆਂ ਚਾਰ ਸਜ਼ਾਵਾਂ ਸੁਣਾਈਆਂ। ਇਹ ਸਜ਼ਾਵਾਂ ਸਿਲਸਿਲੇਵਾਰ ਰੂਪ ਨਾਲ ਚੱਲਣਗੀਆਂ। ਇਸ ਦਾ ਮਤਲਬ ਹੈ ਕਿ ਦੋਸ਼ੀ ਪੂਰੀ ਉਮਰ ਦੇ ਲਈ ਜੇਲ 'ਚ ਹੀ ਰਹੇਗਾ।
ਪ੍ਰੋਸਿਕਿਊਸ਼ਨ ਦੇ ਮੁਤਾਬਕ ਪੀੜਤਾ ਦੇ ਪਿਤਾ ਨੇ 2016 'ਚ ਆਪਣੇ ਘਰ 'ਚ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਉਸ ਵੇਲੇ ਪੀੜਤਾ ਦੀ ਮਾਂ ਘਰ 'ਚ ਮੌਜੂਦ ਨਹੀਂ ਸੀ। ਲੜਕੀ ਦੇ ਪਿਤਾ ਨੇ ਇਸ ਘਟਨਾ ਬਾਰੇ ਕਿਸੇ ਨੂੰ ਨਾ ਦੱਸਣ ਦੀ ਲੜਕੀ ਨੂੰ ਧਮਕੀ ਦਿੱਤੀ ਤੇ ਬਾਅਦ 'ਚ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ।
ਸਾਰੀ ਘਟਨਾ ਦਾ ਉਦੋਂ ਪਤਾ ਲੱਗਿਆ ਜਦੋਂ ਲੜਕੀ ਦੇ ਪੇਟ 'ਚ ਲਗਾਤਾਰ ਦਰਦ ਰਹਿਣ ਲੱਗਾ ਤੇ ਪਿਛਲੇ ਸਾਲ ਮਾਰਚ ਮਹੀਨੇ ਲੜਕੀ ਦੇ ਗਰਭਵਤੀ ਹੋਣ ਦਾ ਪਤਾ ਲੱਗਿਆ ਤੇ ਉਸ ਨੇ ਇਕ ਬੱਚੀ ਨੂੰ ਜਨਮ ਦਿੱਤਾ। ਫਿਰ ਲੜਕੀ ਦੀ ਮਾਂ ਦੀ ਸ਼ਿਕਾਇਤ 'ਤੇ ਪੁਲਸ ਨੇ ਪਾਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਪੀੜਤਾ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ।


Related News