ਚੱਟਪਟੇ ਸੁਆਦ ਲਈ ਬਣਾਓ Tamarind Rice

05/16/2018 1:11:25 PM

ਜਲੰਧਰ— ਅੱਜ ਅਸੀਂ ਚੌਲਾਂ ਦੇ ਟੇਸਟ ਨੂੰ ਵੱਖ ਟਵਿਸਟ ਦੇ ਕੇ ਚਟਪੱਟੀ ਇਮਲੀ ਨਾਲ ਬਣਾਉਣ ਵਾਲੇ ਹਾਂ। ਇਮਲੀ ਦਾ ਨਾਮ ਸੁਣਦੇ ਹੀ ਮੂੰਹ 'ਚ ਚਟਪੱਟਾ ਸੁਆਦ ਆਉਣ ਲੱਗਦਾ ਹੈ। ਇਸ ਨਾਲ ਬਣਾਏ ਚੌਲ ਵੀ ਖਾਣ 'ਚ ਬਹੁਤ ਲਾਜਵਾਬ ਲੱਗਦੇ ਹਨ। ਜੇਕਰ ਅੱਜ ਤੁਸੀਂ ਵੀ ਚੌਲ ਬਣਾਉਣ ਵਾਲੇ ਹੋ ਤਾਂ ਇਸ ਤਰੀਕੇ ਨਾਲ ਬਣਾ ਕਰ ਖਾਓ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਧਨੀਏ ਦੇ ਬੀਜ - 2 ਚੱਮਚ
ਸਫੈਦ ਮਸਰ ਦੀ ਦਾਲ - 2 ਚੱਮਚ
ਛੌਲੇ ਦੀ ਦਾਲ -  2 ਚੱਮਚ
ਕਾਲੀ ਮਿਰਚ - 1/2 ਚੱਮਚ
ਮੇਥੀ ਦੇ ਬੀਜ - 1/4 ਚੱਮਚ
ਸੁੱਕੀ ਲਾਲ ਮਿਰਚ - 4
ਤਿੱਲ ਦਾ ਤੇਲ - 50 ਮਿਲੀਲੀਟਰ
ਸਰ੍ਹੋਂ ਦੇ ਬੀਜ - 1 ਚੱਮਚ
ਸਫੈਦ ਮਸਰ ਦੀ ਦਾਲ - 1 ਚੱਮਚ
ਛੌਲਿਆਂ ਦੀ ਦਾਲ - 1 ਚੱਮਚ
ਕੜੀ ਪੱਤੇ - 10-12
ਸੁੱਕੀ ਲਾਲ ਮਿਰਚ - 3
ਹਿੰਗ - 1/4 ਚੱਮਚ
ਮੂੰਗਫਲੀ - 45 ਗ੍ਰਾਮ
ਸਫੈਦ ਤਿੱਲ ਦੇ ਬੀਜ - 1 ਚੱਮਚ
ਹਲਦੀ - 1/4 ਚੱਮਚ
ਇਮਲੀ ਦਾ ਗੁੱਦਾ - 200 ਮਿਲੀਲੀਟਰ
ਗੁੜ ਪਾਊਡਰ - 2 ਚੱਮਚ
ਨਮਕ - 1, 1/2 ਚੱਮਚ
ਉੱਬਲੇ ਹੋਏ ਚੌਲ - 650 ਗ੍ਰਾਮ
ਵਿਧੀ—
1. ਪੈਨ ਵਿਚ 2 ਚੱਮਚ ਧਨੀਏ ਦੇ ਬੀਜ, 2 ਚੱਮਚ ਸਫੈਦ ਮਸਰ ਦੀ ਦਾਲ, 2 ਚੱਮਚ ਛੌਲਿਆਂ ਦੀ ਦਾਲ, 1/2 ਚੱਮਚ ਕਾਲੀ ਮਿਰਚ, 1/4 ਚੱਮਚ ਮੇਥੀ ਦੇ ਬੀਜ ਅਤੇ 4 ਸੁੱਕੀ ਲਾਲ ਮਿਰਚਾਂ ਪਾ ਕੇ 3 ਤੋਂ 5 ਮਿੰਟ ਤੱਕ ਭੁੰਨ ਲਓ। ਜਦੋਂ ਤੱਕ ਇਹ ਬਰਾਊਨ ਰੰਗ ਦੇ ਨਾ ਹੋ ਜਾਣ।
2. ਫਿਰ ਇਸ ਨੂੰ ਬਲੈਂਡਰ ਵਿਚ ਪਾ ਕੇ ਬਲੈਂਡ ਕਰਕੇ ਇਕ ਪਾਸੇ ਰੱਖ ਦਿਓ। 
3. ਕੜ੍ਹਾਈ ਵਿਚ 50 ਮਿਲੀਲੀਟਰ ਤਿੱਲ ਦਾ ਤੇਲ ਗਰਮ ਕਰਕੇ ਉਸ ਵਿਚ 1 ਚੱਮਚ ਸਰ੍ਹੋਂ ਦੇ ਬੀਜ, 1 ਚੱਮਚ ਸਫੈਦ ਮਸਰ ਦੀ ਦਾਲ, 1 ਚੱਮਚ ਛੌਲਿਆਂ ਦੀ ਦਾਲ, 10-12 ਕੜੀ ਪੱਤੇ, 3 ਸੁੱਕੀਆਂ ਲਾਲ ਮਿਰਚਾਂ, 1/4 ਚੱਮਚ ਹਿੰਗ, 45 ਗ੍ਰਾਮ ਮੂੰਗਫਲੀ ਅਤੇ 1 ਚੱਮਚ ਸਫੈਦ ਤਿੱਲ ਦੇ ਬੀਜ ਪਾ ਕੇ 3 ਤੋਂ 5 ਮਿੰਟ ਤੱਕ ਭੁੰਨੋਂ ਜਾਂ ਫਿਰ ਜਦੋਂ ਤੱਕ ਇਹ ਬਰਾਊਨ ਨਾ ਹੋ ਜਾਣ।
4. ਫਿਰ 1/4 ਚੱਮਚ ਹਲਦੀ ਪਾਓ ਅਤੇ ਹਿਲਾਓ।
5. ਹੁਣ ਇਸ 'ਚ ਬਲੈਂਡ ਕੀਤਾ ਹੋਇਆ ਮਿਸ਼ਰਣ ਮਿਲਾ ਕੇ 200 ਮਿਲੀਲੀਟਰ ਇਮਲੀ ਦਾ ਗੁੱਦਾ ਪਾ ਕੇ ਇਸ ਨੂੰ ਹਿਲਾਉਂਦੇ ਹੋਏ ਉਦੋਂ ਤੱਕ ਪਕਾਓ ਜਦੋਂ ਤੱਕ ਇਹ ਸੰਘਣਾ ਨਾ ਹੋ ਜਾਵੇ।
6. ਇਸ ਤੋਂ ਬਾਅਦ ਇਸ ਵਿਚ 2 ਚੱਮਚ ਗੁੜ ਪਾਊਡਰ, 1, 1/2 ਚੱਮਚ ਨਮਕ ਮਿਕਸ ਕਰੋ ਅਤੇ ਫਿਰ 650 ਗ੍ਰਾਮ ਉੱਬਲ਼ੇ ਹੋਏ ਚੌਲ ਮਿਲਾ ਕੇ 3-5 ਮਿੰਟ ਪਕਾਓ।
7. ਇਮਲੀ ਵਾਲੇ ਚੌਲ ਬਣ ਕੇ ਤਿਆਰ ਹੈ। ਹੁਣ ਇਸ ਨੂੰ ਗਰਮਾ-ਗਰਮ ਸਰਵ ਕਰੋ।

 


Related News