ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਮਈ ਦੇ ਅਖੀਰ ''ਚ ਮਿਲ ਸਕਦੀ ਹੈ ਰਾਹਤ (ਵੀਡੀਓ)

05/26/2018 11:31:53 AM

ਚੰਡੀਗੜ੍ਹ (ਬਿਊਰੋ) - ਪੰਜਾਬ 'ਚ ਦਿਨ-ਪ੍ਰਤੀ-ਦਿਨ ਗਰਮੀ ਦਾ ਜ਼ੋਰ ਵੱਧਦਾ ਹੀ ਜਾ ਰਿਹਾ ਹੈ। ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਦਾ ਤਾਪਮਾਨ 48 ਡਿਗਰੀ ਤੋਂ ਪਾਰ ਪਹੁੰਚ ਚੁੱਕਾ ਹੈ। ਪੰਜਾਬ ਤੋਂ ਇਲਾਵਾ ਜੇ ਗੱਲ ਕਰੀਏ ਰਾਜਧਾਨੀ ਚੰਡੀਗੜ੍ਹ ਦੀ ਤਾਂ ਇੱਥੇ ਵੀ ਹਾਲਾਤ ਕੁਝ ਇਸੇ ਤਰ੍ਹਾਂ ਦੇ ਹੀ ਹਨ। ਇਹ ਤਸਵੀਰਾਂ ਬਿਆਨ ਕਰ ਰਹੀਆਂ ਹਨ ਕਿ ਕਿਸ ਤਰਾਂ ਲੋਕ ਗਰਮੀ ਤੋਂ ਬੱਚਣ ਲਈ ਠੰਢੀਆਂ ਚੀਜ਼ਾਂ ਦਾ ਸਹਾਰਾ ਲੈ ਰਹੇ ਹਨ। ਦੂਜੀਆਂ ਤਸਵੀਰਾਂ ਹੁਸ਼ਿਆਰਪੁਰ ਦੀਆਂ ਨੇ ਇੱਥੇ ਵੀ ਪਾਰਾ 48 ਡਿਗਰੀ ਤੱਕ ਪਹੁੰਚ ਗਿਆ ਹੈ। ਲੋਕ ਗਰਮੀ ਤੋਂ ਬੱਚਣ ਲਈ ਗੰਨੇ ਦਾ ਰਸ ਪੀ ਰਹੇ ਨੇ। 
ਹੁਣ ਗੱਲ ਕਰਦੇ ਹਾਂ ਰਿਆਸਤੀ ਸ਼ਹਿਰ ਨਾਭਾ ਦੀ ਜਿੱਥੇ ਦੁਪਹਿਰ ਦੇ ਸਮੇਂ ਪੈ ਰਹੀ ਤੇਜ਼ ਧੁੱਪ ਕਾਰਨ ਸੜਕਾਂ ਖਾਲੀ ਦਿਖਾਈ ਦੇ ਰਹੀਆਂ ਹਨ। ਪਿਛਲੇ ਕਈ ਦਿਨਾਂ ਤੋਂ ਮੀਂਹ ਨਾ ਪੈਣ ਕਾਰਨ ਤੇ ਅਸਮਾਨ ਤੋਂ ਵਰ੍ਹ ਰਹੀ ਅੱਗ ਨੇ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਕਰ ਦਿੱਤਾ ਹੈ। ਜੇਕਰ ਲੋਕ ਬਾਹਰ ਨਿਕਲ ਵੀ ਰਹੇ ਨੇ ਤਾਂ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਢੱਕ ਕੇ ਬਾਹਰ ਨਿਕਲ ਰਹੇ ਨੇ। ਇਸ ਤੱਪਦੀ ਗਰਮੀ ਕਾਰਨ ਸਕੂਲ ਦੇ ਬੱਚੇ ਵੀ ਹਾਲੋ-ਬੇਹਾਲ ਹੋ ਗਏ ਹਨ।  
ਇਸ ਸਬੰੰਧ 'ਚ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਕਿਹਾ ਕਿ ਹਾਲੇ ਕੁਝ ਦਿਨ ਇਸ ਗਰਮੀ ਦਾ ਕਹਿਰ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਤੇ ਮਈ ਦੇ ਅੰਤ 'ਚ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ।ਭਾਵੇਂ ਕਿ ਮੌਸਮ ਵਿਭਾਗ ਵੱਲੋਂ ਇਸ ਸਾਲ ਚੰਗੇ ਮਾਨਸੂਨ ਦਾ ਅੰਦਾਜ਼ਾ ਲਗਾਇਆ ਗਿਆ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਵਰ੍ਹ ਰਹੀ ਅਸਮਾਨੀ ਅੱਗ ਨੇ ਲੋਕਾਂ ਨੂੰ ਹਾਲੋ-ਬੇਹਾਲ ਕਰ ਦਿੱਤਾ ਹੈ।
 


Related News