ਸੁੰਦਰ ਚਿਹਰੇ ਲਈ ਲਗਾਓ ਸਟ੍ਰਾਬੇਰੀ ਮਾਸਕ
Monday, May 28, 2018 - 04:56 PM (IST)

ਜਲੰਧਰ — ਕੁਦਰਤੀ ਨਿਖਾਰ ਲਈ ਲੜਕੀਆਂ ਕੀ ਕੁਝ ਨਹੀਂ ਕਰਦੀਆਂ। ਬਾਜ਼ਾਰ 'ਚ ਮਿਲਣ ਵਾਲੇ ਹਰੇਕ ਪਦਾਰਥ 'ਚ ਕੈਮੀਕਲ ਮੌਜੂਦ ਹੁੰਦਾ ਹੈ। ਜਿਸ ਨਾਲ ਉਸ ਵੇਲੇ ਤਾਂ ਨਿਖਾਰ ਆ ਜਾਂਦਾ ਹੈ ਪਰ ਲੰਬੇ ਸਮੇਂ ਵਾਸਤੇ ਇਹ ਚਿਹਰੇ ਨੂੰ ਨੁਕਸਾਨ ਹੀ ਪਹੁੰਚਾਉਂਦੇ ਹਨ। ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਕਿਸੇ ਨੁਕਸਾਨ ਤੋਂ ਬਿਨ੍ਹਾਂ ਨਿਖਾਰ ਮਿਲੇ ਤਾਂ ਤੁਸੀਂ ਸਟ੍ਰਾਬੇਰੀ ਦਾ ਮਾਸਕ ਲਗਾ ਕੇ ਦੇਖੋ। ਇਸ ਨਾਲ ਝੂਰੜੀਆਂ ਵੀ ਨਹੀਂ ਪੈਂਦੀਆਂ ਅਤੇ ਡੈਡ ਸਕਿੰਨ ਅਤੇ ਖੁੱਲ੍ਹੇ ਰੋਮ ਛਿਦ੍ਰ ਦੀ ਸਮੱਸਿਆ ਵੀ ਠੀਕ ਹੁੰਦੀ ਹੈ।
ਸਮੱਗਰੀ—
- 100 ਗ੍ਰਾਮ ਸਟ੍ਰਾਬੇਰੀ
- ਇਕ ਚਮਚ ਨਿੰਬੂ ਦਾ ਰਸ
- ਦੋ ਚਮਚ ਦੁੱਧ ਦਾ ਪਾਊਡਰ
ਵਿਧੀ—
- ਇਕ ਸਟ੍ਰਾਬੇਰੀ ਦਾ ਪੇਸਟ ਬਣਾ ਲਓ।
- ਇਸ 'ਚ ਨਿੰਬੂ ਦਾ ਰਸ ਅਤੇ ਦੁੱਧ ਦਾ ਪਾਊਡਰ ਮਿਲਾ ਲਓ।
- ਇਸ ਪੇਸਟ ਨੂੰ ਚਿਹਰੇ 'ਤੇ 15 ਮਿੰਟ ਲਈ ਲਗਾਓ।
- 15 ਮਿੰਟ ਲੱਗਾ ਰਹਿਣ ਤੋਂ ਬਾਅਦ ਹਲਕੇ ਗਿੱਲੇ ਹੱਥਾਂ ਨਾਲ ਹਲਕੀ-ਹਲਕੀ ਮਾਲਿਸ਼ ਕਰੋ।
- ਇਸ ਤੋਂ ਬਾਅਦ ਕੋਸੇ ਪਾਣੀ ਨਿੰਬੂ ਦੀਆਂ ਕੁਝ ਬੂੰਦਾ ਪਾ ਕੇ ਚਿਹਰੇ ਨੂੰ ਧੋ ਲਓ।