ਸਿਵਲ ਹਸਪਤਾਲ ''ਚ ਆਈ ਔਰਤ ਦਾ ਪਰਸ ਚੋਰੀ

05/26/2018 2:06:54 AM

ਬਟਾਲਾ, (ਬੇਰੀ)- ਅੱਜ ਸਿਵਲ ਹਸਪਤਾਲ ਬਟਾਲਾ 'ਚ ਇਲਾਜ ਲਈ ਆਈ ਔਰਤ ਦਾ ਪਰਸ ਚੋਰੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਜਸਵਿੰਦਰ ਕੌਰ ਪਤਨੀ ਵੀਰ ਸਿੰਘ ਵਾਸੀ ਨਵੀਂ ਆਬਾਦੀ ਉਮਰਪੁਰਾ ਬਟਾਲਾ ਨੇ ਦੱਸਿਆ ਕਿ ਉਹ ਅੱਜ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਆਪਣਾ ਟੈਸਟ ਕਰਵਾਉਣ ਲਈ ਆਈ ਸੀ, ਜਿਥੇ ਉਹ ਲੈਬ ਦੇ ਬਾਹਰ ਮਰੀਜ਼ਾਂ ਦੀ ਲੱਗੀ ਭੀੜ 'ਚ ਖੜ੍ਹੀ ਸੀ ਕਿ ਅਚਾਨਕ ਉਸ ਦੇ ਹੱਥ 'ਚ ਫੜੇ ਲਿਫਾਫੇ ਨੂੰ ਕਿਸੇ ਔਰਤ ਵੱਲੋਂ ਬਲੇਡ ਮਾਰ ਕੇ ਕੱਟ ਲਿਆ ਗਿਆ ਤੇ ਥੈਲੇ 'ਚੋਂ ਪਰਸ ਚੋਰੀ ਕਰ ਕੇ ਔਰਤ ਮੌਕੇ ਤੋਂ ਫਰਾਰ ਹੋਣ 'ਚ ਸਫਲ ਹੋ ਗਈ। ਜਸਵਿੰਦਰ ਕੌਰ ਨੇ ਦੱਸਿਆ ਕਿ ਪਰਸ 'ਚ ਉਸ ਦੇ ਜ਼ਰੂਰੀ ਕਾਗਜ਼ਾਤ, ਮੋਬਾਇਲ ਫੋਨ, 500 ਰੁਪਏ ਦੀ ਨਕਦੀ ਤੇ ਦਵਾਈ ਦੀਆਂ ਪਰਚੀਆਂ ਸਨ। 


Related News