ਚੋਰਾ ਨੇ ਦਿਨ ਦਿਹਾੜੇ ਦੋ ਘਰਾਂ ''ਚੋਂ ਕੀਤੀ ਚੋਰੀ

05/26/2018 12:22:15 AM

ਮੁਕੇਰੀਆਂ, (ਝਾਵਰ)- ਮੁਕੇਰੀਆਂ ਦੇ ਆਦਰਸ਼ ਨਗਰ ਵਿਖੇ ਹਰਪ੍ਰੀਤ ਸਿੰਘ ਪੁੱਤਰ ਬਾਵਾ ਸਿੰਘ ਦੇ ਘਰੋਂ ਦਿਨ ਦਿਹਾੜੇ ਚੋਰ ਘਰ ਦਾ ਦਰਵਾਜ਼ਾ ਤੋੜ ਕੇ ਘਰ 'ਚੋਂ ਨਕਦੀ, ਸੋਨੇ ਤੇ ਚਾਂਦੀ ਤੇ ਗਹਿਣੇ ਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਦੇ ਬਿਆਨ 'ਤੇ ਕੇਸ ਦਰਜ ਕੀਤਾ ਗਿਆ ਹੈ। ਘਰ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਦੀ ਚੈਕਿੰਗ ਕੀਤੀ ਗਈ, ਜਿਸ 'ਚ ਇਕ ਲੜਕਾ ਘਰ 'ਚ ਦਾਖਲ ਹੁੰਦਾ ਦੇਖਿਆ ਗਿਆ ਜੋ ਘਰ ਦਾ ਸਮਾਨ ਚੋਰੀ ਕਰਕੇ ਲੈ ਗਿਆ। ਉਨ੍ਹਾਂ ਦੱਸਿਆ ਕਿ ਇਸ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ।
ਸੈਲਾ ਖੁਰਦ,  (ਅਰੋੜਾ)-ਬੀਤੀ ਰਾਤ ਸੈਲਾ ਖੁਰਦ ਦੇ ਸ੍ਰੀ ਰਾਧਾ ਕ੍ਰਿਸ਼ਨ ਮੁਹੱਲੇ 'ਚ ਅਮਰੀਕਾ ਰਹਿੰਦੇ ਇਕ ਵਿਅਕਤੀ ਦੇ ਘਰ ਚੋਰਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ।
ਜਾਣਕਾਰੀ ਮੁਤਾਬਕ ਕੁਲਦੀਪ ਸੁਮਨ, ਜੋ ਆਪਣੇ ਪਰਿਵਾਰ ਨਾਲ ਅਮਰੀਕਾ ਰਹਿੰਦਾ ਹੈ, ਦੇ ਘਰ 'ਚ ਤਾਲਾ ਲੱਗਾ ਹੋਇਆ ਸੀ। ਚੋਰਾਂ ਨੇ ਕਮਰੇ ਦੀ ਗਰਿੱਲ ਤੋੜ ਕੇ ਅਲਮਾਰੀਆਂ ਦੀ ਫਰੋਲਾ-ਫਰਾਲੀ ਕੀਤੀ। ਨੁਕਸਾਨ ਦਾ ਕੁਝ ਪਤਾ ਨਹੀਂ ਲੱਗ ਸਕਿਆ।


Related News