ਸ਼ਿਵ ਸੈਨਿਕਾਂ ਦੀ ਮੰਗ, ਅਮਰਨਾਥ ਯਾਤਰੀਆਂ ਤੋਂ ਨਾ ਵਸੂਲਿਆ ਜਾਵੇ ਟੋਲ ਟੈਕਸ
Sunday, May 13, 2018 - 05:44 PM (IST)

ਹੁਸ਼ਿਆਰਪੁਰ— ਇਥੋਂ ਦੇ ਹਰਸੇ ਮਾਨਸਰ ਟੋਲ ਪਲਾਜ਼ਾ ਦੇ ਸਾਹਮਣੇ ਸ਼ਿਵ ਸੈਨਿਕਾਂ ਨੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨੂੰ ਮੰਗ ਕੀਤੀ ਕਿ ਸ਼ਿਵ ਭਗਤਾਂ ਕੋਲੋਂ ਟੋਲ ਟੈਕਸ ਲੈਣਾ ਬੰਦ ਕੀਤਾ ਜਾਵੇ। ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਅਜਿਹਾ ਨਹੀਂ ਹੋਇਆ ਤਾਂ ਉਹ ਟੋਲ ਪਲਾਜ਼ਾ ਬੰਦ ਕਰਵਾਉਣ ਲਈ ਤਿੱਖਾ ਸੰਘਰਸ਼ ਕਰਨਗੇ ਅਤੇ ਇਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ।