ਆਖਰ ਥੰਮ ਗਿਆ ਸ਼ਾਹਕੋਟ ਦਾ ਚੋਣ ਪ੍ਰਚਾਰ

05/26/2018 5:09:41 PM

ਸ਼ਾਹਕੋਟ (ਅਰੁਣ)- ਸ਼ਾਹਕੋਟ ਜ਼ਿਮਨੀ ਚੋਣ ਨੂੰ ਲੈ ਕੇ ਚਲ ਰਹੇ ਸਿਆਸੀ ਚੋਣ ਪ੍ਰਚਾਰ ਦਾ ਤੂਫਾਨ ਅੱਜ ਸ਼ਾਮ 5 ਵੱਜਦੇ ਸਾਰ ਹੀ ਪੂਰੀ ਤਰ੍ਹਾਂ ਨਾਲ ਥੰਮ ਗਿਆ। 5 ਵੱਜਣ ਤੋਂ ਬਾਅਦ ਹਲਕੇ ਅੰਦਰ ਮੌਜੂਦ ਅਕਾਲੀ ਦਲ ਦੇ ਆਗੂ ਅਤੇ ਪਾਰਟੀ ਵਰਕਰ ਅਤੇ ਕਾਂਗਰਸ ਦੇ ਮੰਤਰੀਆਂ ਅਤੇ ਬਾਹਰਲੇ ਜ਼ਿਲਿਆਂ ਤੋਂ ਆਏ ਆਗੂਆਂ ਨੇ ਸ਼ਾਹਕੋਟ ਹਲਕੇ ਤੋਂ ਵਾਪਸ ਜਾਣਾ ਸ਼ੁਰੂ ਕਰ ਦਿੱਤਾ ਹੈ। ਇਥੇ ਦੱਸ ਦਈਏ ਕਿ ਸ਼ਾਹਕੋਟ ਜ਼ਿਮਨੀ ਚੋਣ ਲਈ 28 ਮਈ ਨੂੰ ਪੋਲਿੰਗ ਹੋਣੀ ਹੈ ਅਤੇ ਇਸ ਸੀਟ ਤੋਂ ਅਕਾਲੀ ਦਲ ਨੇ ਜੱਥੇਦਾਰ ਅਜੀਤ ਸਿਂਘ ਕੋਹਾੜ ਦੇ ਸਪੁੱਤਰ ਨਾਇਬ ਸਿੰਘ ਕੋਹਾੜ, ਕਾਂਗਰਸ ਨੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਆਮ ਆਦਮੀ ਪਾਰਟੀ ਨੇ ਰਤਨ ਸਿੰਘ ਕਾਕੜਕਲਾਂ ਨੂੰ ਉਮੀਦਵਾਰ ਬਣਾਇਆ ਹੈ। ਸੋਮਵਾਰ ਨੂੰ ਹੋਣ ਜਾ ਰਹੀ ਇਸ ਚੋਣ ਦੇ ਨਤੀਜੇ ਵੀਰਵਾਰ 31 ਮਈ ਨੂੰ ਐਲਾਨੇ ਜਾਣਗੇ।


Related News