ਸੰਜੀਵਨੀ ਵੈਲਫੇਅਰ ਸੁਸਆਇਟੀ ਵੱਲੋਂ ਸਕੂਲਾਂ ''ਚ ਨਸ਼ਾ ਵਿਰੋਧੀ ਜਾਗਰੂਕਤਾ ਸਮਾਗਮਾ ਦਾ ਆਯੋਜਨ

05/26/2018 9:52:04 AM

ਬੋਹਾ (ਪੱਤਰ ਪ੍ਰੇਰਕ) — ਸਮਾਜ ਸੇਵੀ ਸੰਸਥਾ ਸੰਜੀਵਨੀ ਵੈਲਫੇਅਰ ਟਰੱਸਟ ਵੱਲੋਂ ਬੁਢਲਾਡਾ (ਰਜਿ:) ਮੱਲ੍ਹੀ ਵੈਲਫੈਅਰ ਟਰੱਸਟ ਬੋਹਾ ਦੇ  ਸਹਿਯੋਗ ਨਾਲ ਬੋਹਾ ਖੇਤਰ ਦੇ ਸਕੂਲਾਂ ਨਸ਼ਾ ਵਿਰੋਧੀ ਜਾਗਰੂਕਤਾਂ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ । ਅਕਾਲ ਸਕੂਲ ਬੋਹਾ, ਸਰਵ ਹਿਤਕਾਰੀ ਵਿਦਿਆ ਮੰਦਰ ਬੋਹਾ ਤੇ ਹੋਲੀ ਹਾਰਟ ਕਾਨਵੈਂਟ ਸਕੂਲ ਬੋਹਾ 'ਚ ਆਯੋਜਿਤ ਸੈਮੀਨਾਰਾਂ ਨੂੰ ਸੰਬੋਧਨ ਕਰਦਿਆਂ ਸੰਜੀਵਨੀ ਵੈਲਫੈਅਰ ਸੁਸਾਇਟੀ ਦੇ ਚੇਅਰਮੈਂਨ ਬਲਦੇਵ ਕੱਕੜ ਨੇ ਕਿਹਾ ਕਿ ਪੰਜਾਬ ਜੋ ਕਦੇ ਸੂਰਬੀਰਾਂ ਦੀ ਧਰਤੀ ਕਿਹਾ ਜਾਂਦਾ ਸੀ, ਹੁਣ ਨਸ਼ਿਆਂ  ਕਾਰਨ ਬਦਨਾਮ ਹੁੰਦਾ ਜਾ ਰਿਹਾ ਹੈ,  ਇਸ ਲਈ ਪੰਜਾਬ ਦੇ ਮੱਥੇ 'ਤੇ ਲੱਗਿਆ ਨਸ਼ਿਆਂ ਦਾ ਕਲੰਕ ਧੋਣਾ ਜ਼ਰੂਰੀ ਹੈ । ਅਕਾਲ ਸਕੂਲ ਦੇ ਪ੍ਰਿੰਸੀਪਲ ਚਿਰੰਜੀਵ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਿਹਤ, ਧਨ ਤੇ ਇਜ਼ਤ ਮਾਣ ਨੂੰ ਨੁਕਸਾਨ ਪਹੁੰਚਾਉਣ ਵਾਲੇ ਨਸ਼ਿਆਂ ਦੀ ਬਜਾਇ ਮਿਹਨਤ ਤੇ ਇਮਾਨਦਾਰੀ ਦਾ ਨਸ਼ਾ ਕਰਨਾ ਚਾਹੀਦਾ ਹੈ । ਪ੍ਰੋਗਰਾਮ ਦੇ ਰਿਸੋਰਸ ਪਰਸਨ ਲੇਖਕ ਨਿਰੰਜਣ ਬੋਹਾ ਨੇ ਕਿਹਾ ਕਿ ਨਸ਼ੇ ਨਾ ਕੇਵਲ ਮਨੁੱਖ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ ਸਗੋਂ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਆਰਥਿਕ ਤੇ ਸਮਾਜਿਕ ਖੇਤਰ 'ਚ ਉਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਕਰਨਾ ਪੈਂਦਾ ਹੈ । ਮੱਲੀ ਵੈਲਫੈਅਰ ਟਰੱਸਟ ਦੇ ਚੇਅਰਮੈਨ ਹਰਪ੍ਰੀਤ ਰੂਬਲ ਮੱਲ੍ਹੀ ਨੇ ਕਿਹਾ ਕੇ ਜੇ ਅਸੀਂ ਨਸ਼ਿਆਂ ਵੱਲੋਂ ਮਨੁੱਖੀ ਜੀਵਨ ਤੇ ਸਮਾਜ ਤੇ ਪੈਣ ਵਾਲੇ ਪ੍ਰਭਾਵਾਂ ਤੋਂ  ਸੁਚੇਤ ਨਾ ਹੋਏ ਤਾਂ ਆਉਣ ਵਾਲੇ ਸਮੇ 'ਚ ਸਾਨੂੰ ਇਸ ਦੇ ਗੰਭੀਰ ਨਤੀਜੇ ਭੁਗਤਣਗੇ ਪੈਣਗੇ । ਇਸ ਸਮੇਂ ਵਿਦਿਆਰਥੀਆਂ ਦੇ ਨਸ਼ਿਆਂ ਦੇ ਵਿਰੋਧ 'ਚ ਭੁਗਤਦੇ ਕਵਿਤਾ ਉਚਾਰਣ ਤੇ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ 'ਚ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੱਲੀ ਵੈਲਫੇਅਰ ਟਰੱਸਟ ਵੱਲੋਂ ਸਨਮਾਨਿਤ ਕੀਤਾ ਗਿਆ।  


Related News