ਭਾਰਤੀ ਕਮਿਊਨਿਸਟ ਪਾਰਟੀ ਨੇ ਕੇਂਦਰ ਸਰਕਾਰ ਦੇ ਮਾੜੇ ਕਾਰਜਕਾਲ ਖਿਲਾਫ ਕੀਤਾ ਰੋਸ ਮਾਰਚ

05/24/2018 7:19:44 AM

ਬੱਧਨੀ ਕਲਾਂ (ਬੱਬੀ) - ਅੱਜ ਭਾਰਤੀ ਕਮਿਊਨਿਸਟ ਪਾਰਟੀ ਬਲਾਕ ਨਿਹਾਲ ਸਿੰਘ ਵਾਲਾ ਵਲੋਂ ਕੇਂਦਰ ਸਰਕਾਰ ਦੇ ਚਾਰ ਸਾਲਾਂ ਮਾੜੇ ਕਾਰਜਕਾਲ ਦੇ ਵਿਰੋਧ 'ਚ ਰੋਸ ਮਾਰਚ ਅਤੇ ਫਿਰਕਾ ਪ੍ਰਸਤੀ ਦਾ ਪੁਤਲਾ ਫੂਕਿਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਾਮਰੇਡ ਨਰਿੰਦਰ ਤਾਇਲ, ਕਾਮਰੇਡ ਕਾਕਾ ਸਿੰਘ ਬੱਧਨੀ ਕਲਾਂ, ਕਾਮਰੇਡ ਪਰਗਟ ਸਿੰਘ ਬੱਧਨੀ ਖੁਰਦ ਨੇ ਕੀਤੀ।
ਇਸ ਸਮੇਂ ਜ਼ਿਲਾ ਸਕੱਤਰ ਕਾਮਰੇਡ ਕੁਲਦੀਪ ਸਿੰਘ ਭੋਲਾ ਅਤੇ ਬਲਾਕ ਦੇ ਸਕੱਤਰ ਕਾਮਰੇਡ ਜਗਜੀਤ ਸਿੰਘ ਧੂੜਕੋਟ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਨੇ ਚੋਣਾਂ ਸਮੇਂ ਕਈ ਤਰ੍ਹਾਂ ਦੇ ਵਾਅਦੇ ਕੀਤੇ ਸਨ ਜਿਵੇਂ ਕਾਲਾ ਧਨ ਵਾਪਿਸ ਲਿਆ ਕੇ ਲੋਕਾਂ ਦੇ ਖਾਤਿਆਂ 'ਚ 15-15 ਲੱਖ ਰੁਪਏ ਪਾ ਦਿੱਤੇ ਜਾਣਗੇ, ਹਰ ਸਾਲ ਪੜ੍ਹੇ ਲਿਖੇ ਨੌਜਵਾਨਾਂ ਲਈ ਇਕ ਕਰੋੜ ਨਵਾਂ ਰੁਜ਼ਗਾਰ ਪੈਦਾ ਕੀਤਾ ਜਾਵੇਗਾ, ਤੇਲ ਕੀਮਤਾਂ ਅਤੇ ਮਹਿੰਗਾਈ ਨੂੰ ਨੱਥ ਪਾਈ ਜਾਵੇਗੀ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕਿਸਾਨ ਅਤੇ ਮਜ਼ਦੂਰ ਪੱਖੀ ਸਾਰਥਿਕ ਨੀਤੀਆਂ ਲਿਆਂਦੀਆਂ ਜਾਣਗੀਆਂ ਆਦਿ। ਇਹ ਸਾਰੇ ਵਾਅਦੇ ਜੋ ਉਨ੍ਹਾਂ ਨੇ ਦੇਸ਼ ਦੇ ਲੋਕਾਂ ਨਾਲ ਕੀਤੇ ਸਨ, ਝੂਠੇ ਸਿੱਧ ਹੋਏ ਹਨ। ਇਸ ਸਮੇਂ ਜਸਪਾਲ ਸਿੰਘ ਬਲਾਕ ਸੰਮਤੀ ਮੈਂਬਰ, ਕਾ ਸੁਖਦੇਵ ਸਿੰਘ ਭੋਲਾ, ਮੰਗਤ ਰਾਏ, ਬਲਰਾਜ ਸਿੰਘ, ਗੁਰਦਿੱਤ ਸਿੰਘ ਦੀਨਾ ਸਾਹਿਬ ਆਦਿ ਆਗੂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।


Related News