ਚੋਰਾਂ ਨੇ ਗੁਰੂਦੁਆਰਾ ਕਮੇਟੀ ਦੇ ਪ੍ਰਧਾਨ ਦੇ ਘਰ ਨੂੰ ਬਣਾਇਆ ਨਿਸ਼ਾਨਾ

05/25/2018 1:36:50 PM

ਟਾਂਡਾ ਉੜਮੁੜ (ਪੰਡਿਤ ਵਰਿੰਦਰ, ਮੋਮੀ) - ਚੋਰਾਂ ਨੇ ਪਿੰਡ ਜ਼ਹੂਰਾ 'ਚ ਗੁਰੂਦੁਆਰਾ ਕਮੇਟੀ ਦੇ ਪ੍ਰਧਾਨ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਚੋਰਾਂ ਨੇ ਪ੍ਰਧਾਨ ਗੁਰਦਿਆਲ ਸਿੰਘ ਪੁੱਤਰ ਧੀਰਾ ਸਿੰਘ ਦੇ ਘਰ 'ਚ ਚੋਰੀ ਦੀ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਜਦ ਉਹ ਆਪਣੀ ਪਤਨੀ ਨਾਲ ਆਪਣੀ ਸੱਸ ਦਾ ਪਤਾ ਲੈਣ ਆਪਣੇ ਸਹੁਰੇ ਘਰ ਬੁੱਧੋ ਬਰਕਤ ਗਿਆ ਹੋਇਆ ਸੀ। 24 ਮਈ ਦੀ ਦੁਪਹਿਰ ਜਦ ਵਾਪਸ ਘਰ ਆਏ ਤਾਂ ਉਨ੍ਹਾਂ ਨੂੰ ਚੋਰੀ ਬਾਰੇ ਪਤਾ ਲੱਗਿਆ। ਚੋਰ ਅਲਮਾਰੀ ਨੂੰ ਤੋੜ ਕੇ ਉਸ 'ਚੋਂ ਗੁਰਦੁਆਰਾ ਕਮੇਟੀ ਦੇ ਲਗਭਗ 1 ਲੱਖ 5 ਹਜ਼ਾਰ ਰੁਪਏ, ਉਸਦੇ ਆਪਣੇ 65 ਹਜ਼ਾਰ ਰੁਪਏ, ਲਗਭਗ 18 ਤੋਲੇ ਸੋਨੇ ਦੇ ਗਹਿਣੇ, 3 ਘੜੀਆਂ, 2 ਮੋਬਾਈਲ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ।|ਇਸ ਘਟਨਾ ਦੀ ਸੂਚਨਾ ਮਿਲਣ 'ਤੇ ਏ. ਐੱਸ. ਆਈ. ਹਰਜੀਤ ਸਿੰਘ ਨੇ ਤਫਤੀਸ਼ ਸ਼ੁਰੂ ਕਰਦੇ ਹੋਏ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News