ਪਿੰਡ ਕੌੜਿਆਂਵਾਲੀ ਵਿਚ ਦੀ ਲੰਘਦੀ ਸੜਕ ਨੂੰ 18 ਫੁੱਟ ਚੌੜਾ ਕਰਨ ਦੀ ਕੀਤੀ ਮੰਗ

05/20/2018 9:43:36 AM

ਮੰਡੀ ਲੱਖੇਵਾਲੀ (ਸੁਖਪਾਲ ਢਿੱਲੋਂ) - ਪਿੰਡ ਕੌੜਿਆਂਵਾਲੀ ਵਿਚ ਦੀ ਜੋ ਸੜਕ ਲੰਘ ਰਹੀ ਹੈ, ਉਹ ਇਕ ਤਾਂ 10 ਫੁੱਟ ਚੌੜੀ ਹੈ ਤੇ ਇਕ ਥਾਂ ਥਾਂ ਤੋਂ ਟੁੱਟ ਚੁੱਕੀ ਹੈ। ਪਿੰਡ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਲੱਖੇਵਾਲੀ ਤੋਂ ਸ੍ਰੀ ਮੁਕਤਸਰ ਸਾਹਿਬ ਨੂੰ ਜਾਣ ਵਾਲੀ ਸੜਕ ਜੋ ਇਸ ਪਿੰਡ ਵਿਚ ਦੀ ਲੰਘਦੀ ਹੈ, ਨੂੰ 10 ਫੁੱਟ ਤੋਂ ਚੌੜੀ ਕਰਕੇ 18 ਫੁੱਟ ਬਣਾਇਆ ਜਾਵੇ।
ਇਸ ਸਬੰਧ 'ਚ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਨਾ ਤਾਂ ਇਥੇ ਸਰਕਾਰੀ ਸਿਹਤ ਡਿਸਪੈਂਸਰੀ ਹੈ ਤੇ ਨਾ ਹੀ ਪਸ਼ੂਆਂ ਦੇ ਇਲਾਜ ਲਈ ਪਸ਼ੂ ਹਸਪਤਾਲ। ਬਿਮਾਰ ਹੋਏ ਪਸ਼ੂਆਂ ਦਾ ਇਲਾਜ ਕਰਵਾਉਣਾ ਔਖਾ ਹੋ ਗਿਆ ਹੈ। ਪਿੰਡ ਵਾਸੀਆਂ ਦੀ ਮੰਗ ਹੈ ਕਿ ਇਥੇ ਸਿਹਤ ਡਿਸਪੈਂਸਰੀ ਅਤੇ ਪਸ਼ੂ ਹਸਪਤਾਲ ਬਣਾਇਆ ਜਾਵੇ। ਕੌੜਿਆਂਵਾਲੀ ਤੋਂ ਭਾਗਸਰ ਨੂੰ ਜਾਣ ਵਾਲਾ ਕੱਚਾ ਰਸਤਾ ਜੋ ਸਿਰਫ਼ ਦੋ ਕੁ ਕਿਲੋਮੀਟਰ ਹੀ ਹੈ, ਨੂੰ ਪੱਕਾ ਕੀਤਾ ਜਾਵੇ। ਪਿੰਡ ਵਾਸੀਆਂ ਦੀ ਮੰਗ ਹੈ ਕਿ ਬਿਜਲੀ ਦੀ ਸਪਲਾਈ 4 ਕਿਲੋਮੀਟਰ ਦੂਰ ਪੈਦੇ ਛੀਬਿਆ ਵਾਲਾ ਦੇ ਗਰਿੱਡ ਤੋਂ ਦਿੱਤੀ ਜਾਵੇ ਤਾਂ ਕਿ ਬਿਜਲੀ ਨਰਵਿਘਨ ਚੱਲਦੀ ਰਹੇ। ਲੋਕਾਂ ਨੇ ਦੱਸਿਆ ਕਿ ਬਾਕੀ ਪਿੰਡਾਂ ਵਿਚ ਸਰਕਾਰ ਨੇ ਲੋਕਾਂ ਦੇ ਬੈਠਣ ਲਈ ਬੈਚ ਭੇਜੇ ਸਨ , ਪਰ ਇਥੇ ਇਕ ਵੀ ਬੈਚ ਨਹੀਂ ਦਿੱਤਾ। 
 


Related News