ਟਰੈਕਟਰ-ਟਰਾਲੀ ਅਤੇ ਬਲੈਰੋ ਪਿਕਅਪ ਦੀ ਟੱਕਰ, 2 ਜ਼ਖਮੀ
Monday, May 14, 2018 - 03:46 PM (IST)

ਮਲੋਟ (ਤਰਸੇਮ ਢੁੱਡੀ) - ਮਲੋਟ ਡੱਬਵਾਲੀ ਰੋਡ 'ਤੇ ਪਿੰਡ ਮਿਹਨਾ ਨੇੜੇ ਇਕ ਟਰੈਕਟਰ ਟਰਾਲੀ ਅਤੇ ਬਲੈਰੋ ਪਿਕਅਪ ਵਿਚਕਾਰ ਟੱਕਰ ਹੋਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ 'ਚ ਬਲੈਰੋ ਪਿਕਅਪ ਦੇ ਡਰਾਈਵਰ ਅਤੇ ਕੰਡਕਟਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਰਸਾ ਦੇ ਹਸਪਤਾਲ ਭੇਜ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਦੇਰ ਰਾਤ ਕਰੀਬ 12 ਵਜੇ ਦੀ ਹੈ, ਜਦੋਂ ਇਕ ਬਲੈਰੋ ਪਿਕਅਪ ਮਲੋਟ ਵੱਲੋਂ ਸਿਰਸਾ ਜਾ ਰਹੀ ਸੀ। ਇਸ ਮੌਕੇ ਇਕ ਬੱਸ ਨੂੰ ਕਰਾਸ ਕਰਨ ਦੇ ਚੱਕਰ 'ਚ ਬਲੈਰੋ ਪਿਕਅਪ ਡੱਬਵਾਲੀ ਤੋਂ ਆ ਰਹੇ ਤੂੜੀ ਨਾਲ ਭਰੇ ਟਰੈਕਟਰ ਟਰਾਲੀ ਨਾਲ ਟਕਰਾ ਗਈ। ਇਸ ਹਾਦਸੇ ਕਾਰਨ ਟਰੈਕਟਰ ਟਰਾਲੀ ਪਲਟ ਗਈ ਅਤੇ ਬਲੈਰੋ ਪਿਕਅਪ ਦੇ ਡਰਾਈਵਰ ਅਤੇ ਕੰਡਕਟਰ ਜ਼ਖਮੀ ਹੋ ਗਏ। ਬਲੈਰੋ ਪਿਕਅਪ 'ਚ ਪੁਰਾਣੇ ਟਾਇਰ ਲੱਧੇ ਹੋਏ ਸਨ। ਮੌਕੇ 'ਤੇ ਪਹੁੰਚੀ ਪੁਲਸ ਨੇ ਆ ਕੇ ਦੋਵਾਂ ਧਿਰਾਂ 'ਚ ਰਾਜੀਨਾਮਾ ਕਰਵਾ ਦਿੱਤਾ। ਇਸ ਹਾਦਸੇ 'ਚ ਕੋਈ ਨੁਕਸਾਨ ਨਹੀਂ ਹੋਇਆ।